
ਨਜ਼ਰਾਨਾ ਨਿਊਜ਼ ਨੈੱਟਵਰਕ > > ਬਰਨਾਲਾ ਜ਼ਿਲ੍ਹੇ ਦੇ ਬਹੁ ਚਰਚਿਤ ਲਵਪ੍ਰੀਤ ਸਿੰਘ ਮੌਤ ਮਾਮਲੇ ਵਿੱਚ ਸ਼ਹਿਰ ਵਿੱਚ ਵੱਖ-ਵੱਖ ਜੱਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਵਲੋਂ ਰੋਸ ਮਾਰਚ ਕੱਢਿਆ ਗਿਆ। ਪਰਿਵਾਰ ਅਤੇ ਲੋਕਾਂ ਨੇ ਲਵਪ੍ਰੀਤ ਦੀ ਮੌਤ ਲਈ ਜ਼ਿੰਮੇਵਾਰ ਉਸ ਦੀ ਪਤਨੀ ਬੇਅੰਤ ਕੌਰ ਅਤੇ ਸਹੁਰਾ ਪਰਿਵਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਪੰਜਾਬ ਯੂਥ ਕਲੱਬ ਆਰਗਨਾਇਜੇਸ਼ਨ ਦੇ ਫਾਊਂਡਰ ਜੋਗਿੰਦਰ ਸਿੰਘ ਯੋਗੀ ਦੇ ਸੱਦੇ ਉੱਤੇ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਲੋਕ ਮਾਰਚ ਵਿੱਚ ਸ਼ਾਮਲ ਹੋਏ। ਬੇਅੰਤ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਕੈਨਾਡਾ ਤੋਂ ਡਿਪੋਰਟ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਯੂਥ ਕਲੱਬ ਆਰਗਨਾਇਜੇਸ਼ਨ ਦੇ ਫਾਉਂਡਰ ਜੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਲਵਪ੍ਰੀਤ ਦਾ ਮਾਮਲਾ ਪੰਜਾਬ ਵਿੱਚ ਇਸ ਸਮੇਂ ਬਹੁਤ ਚਰਚਾ ਦਾ ਵਿਸ਼ਾ ਹੈ। ਕਿਉਂਕਿ ਉਸ ਦੀ ਮੌਤ ਕੈਨੇਡਾ ਗਈ ਪਤਨੀ ਬੇਅੰਤ ਕੌਰ ਦੁਆਰਾ ਕੀਤੀ ਗਈ ਠੱਗੀ ਕਾਰਨ ਹੋਈ ਹੈ। ਲਵਪ੍ਰੀਤ ਦੇ ਪਰਿਵਾਰ ਨੂੰ ਇੱਕ ਮਹੀਨਾ ਲੰਘਣ ਦੇ ਬਾਵਜੂਦ ਇਨਸਾਫ ਨਹੀਂ ਮਿਲ ਰਿਹਾ। ਪੁਲਿਸ ਨੇ ਹੁਣ ਤੱਕ ਪਰਚਾ ਤੱਕ ਦਰਜ ਨਹੀਂ ਕੀਤਾ। ਜਿਸ ਦੇ ਕਾਰਨ ਅੱਜ ਬਰਨਾਲਾ ਵਿੱਚ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਇਨਸਾਫ ਪਸੰਦ ਲੋਕ ਇੱਕਠੇ ਹੋਏ ਹਨ, ਜੋ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਗਾਉਣ ਲਈ ਬਰਨਾਲਾ ਸ਼ਹਿਰ ਵਿੱਚ ਮਾਰਚ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਇਕੱਲੇ ਲਵਪ੍ਰੀਤ ਦਾ ਮਾਮਲਾ ਨਹੀਂ ਹੈ। ਸਗੋਂ ਹਜਾਰਾਂ ਦੀ ਗਿਣਤੀ ਵਿੱਚ ਹੋਰ ਵੀ ਅਜਿਹੇ ਨੌਜਵਾਨ ਹਨ, ਜੋ ਵਿਦੇਸ਼ ਗਈਆਂ ਪਤਨੀਆਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਹੁਣ ਲਵਪ੍ਰੀਤ ਦਾ ਮਾਮਲਾ ਚਰਚਾ ਵਿੱਚ ਹੋਣ ਕਾਰਨ ਉਨ੍ਹਾਂ ਸਾਰੇ ਪੀੜਤਾਂ ਨੂੰ ਇਨਸਾਫ ਦੀ ਉਮੀਦ ਵਿਖਾਈ ਦਿੱਤੀ ਹੈ, ਜੋ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਮੰਗ ਦੀ ਕਿ ਮਹਿਲਾ ਕਮਿਸ਼ਨ ਦੀ ਤਰਜ ਉੱਤੇ ਮਰਦ ਕਮੀਸ਼ਨ ਵੀ ਬਣਾਇਆ ਜਾਵੇ ਤਾਂ ਕਿ ਔਰਤਾਂ ਤੋਂ ਪੀੜਤ ਮਰਦਾਂ ਨੂੰ ਵੀ ਇਨਸਾਫ ਮਿਲ ਸਕੇ ।
ਇਸ ਮੌਕੇ ਇਸ ਮਾਰਚ ਵਿੱਚ ਸ਼ਾਮਲ ਹੋਏ ਕਿਸਾਨ ਜਥੇਬੰਦੀ ਦੇ ਨੇਤਾ ਜਗਸੀਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਦੇ ਮਾਮਲੇ ਵਿੱਚ ਉਸ ਦੀ ਮੌਤ ਲਈ ਜਿੰਮੇਵਾਰ ਉਸ ਦੀ ਪਤਨੀ ਬੇਅੰਤ ਕੌਰ ਅਤੇ ਉਸ ਦੇ ਪਰਵਾਰ ਖਿਲਾਫ ਪੁਲਿਸ ਕਾਰਵਾਈ ਨਹੀਂ ਕਰ ਰਹੀ। ਜਿਸ ਦੇ ਕਾਰਨ ਕਿਸਾਨ ਸੰਗਠਨ ਅਤੇ ਲਵਪ੍ਰੀਤ ਨੂੰ ਚਾਹੁਣ ਵਾਲੇ ਲੋਕ ਇੱਕਜੁਟ ਹੋ ਕੇ ਮੰਗਲਵਾਰ ਨੂੰ ਬਰਨਾਲਾ ਚੰਡੀਗੜ੍ਹ ਨੇਸ਼ਨਲ ਹਾਈਵੇ ਉੱਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ।