ਅੱਜ ਹਲਕਾ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਨੂੰ ਬਹੁਤ ਬਲ ਮਿਲਿਆ ਜਦੋਂ ਪਿੰਡ ਮੈਣਵਾਂ ਦੇ ਕਰੀਬ 30 ਪਰਿਵਾਰਾਂ ਨੇ ਕਾਂਗਰਸ ਅਤੇ ਅਕਾਲੀ ਦਲ ਛੱਡ ਆਪ ਦਾ ਪੱਲਾ ਫੜ ਲਿਆ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਉਣ ਲਈ ਪਿੰਡ ਮੈਣਵਾਂ ਵਿਖੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਆਪਣੇ ਸਾਥੀਆਂ ਸਮੇਤ ਪਹੁੰਚੇ ਆਪ ਆਗੂ ਸਰਬਜੀਤ ਸਿੰਘ, ਦੀਨ ਬੰਧੂ ਅਤੇ ਰਿਟਾਇਰਡ ਡੀਐੱਸਪੀ ਕਰਨੈਲ ਸਿੰਘ ਦੀ ਮਿਹਨਤ ਸਦਕਾ ਪਿੰਡ ਮੈਣਵਾਂ ਵਾਸੀਆਂ ਨੇ ਕਿਹਾ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ
ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆਏ ਮੈਣਵਾਂ ਵਾਸੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਜੋ ਪਾਰਟੀਆਂ ਝੂਠੇ ਵਾਅਦੇ ਕਰਦੀਆਂ ਆ ਰਹੀਆਂ ਹਨ ਇਨ੍ਹਾਂ ਨੇ ਅੱਜ ਤੱਕ ਪੰਜਾਬ ਵਾਸੀਆਂ ਦਾ ਕੁਝ ਵੀ ਨਹੀਂ ਸੰਵਾਰਿਆ ਹੈ ਅਤੇ ਪੰਜਾਬ ਵਾਸੀ ਇਸ ਵਾਰ ਤੀਜੇ ਬਦਲ ਦੇ ਰੂਪ ਵਿਚ ਆਮ ਆਦਮੀ ਪਾਰਟੀ ਦੀ ਯਾਨੀ ਕਿ ਆਪਣੀ ਸਰਕਾਰ ਬਣਾਉਣਗੇ ਅਤੇ ਸਹੂਲਤਾਂ ਪ੍ਰਾਪਤ ਕਰਨਗੇ ਯੂਥ ਵਿੰਗ ਜ਼ਿਲ੍ਹਾ ਸਕੱਤਰ ਕਰਨਵੀਰ ਦੀਕਸ਼ਿਤ, ਸੀਨੀਅਰ ਆਗੂ ਬਲਵਿੰਦਰ ਸਿੰਘ, ਮਨਿਓਰਿਟੀ ਮੋਰਚੇ ਤੋਂ ਰਾਜਵਿੰਦਰ ਸਿੰਘ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਆਪ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ, ਗੌਰਵ ਕੰਡਾ, ਗੋਬਿੰਦ ਸਿੰਘ, ਬਲਬੀਰ ਸਿੰਘ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸੁਨੀਲ , ਮਦਨ ਲਾਲ, ਸਵਰਨ ਸਿੰਘ, ਸੂਬਾ ਸਿੰਘ, ਮਨਜੀਤ ਕੌਰ , ਸੁਖਵਿੰਦਰ ਕੌਰ, ਰਾਹੁਲ, ਸੰਨੀ , ਤਲਾਬ ਚੰਦ, ਸੁਰਿੰਦਰ ਸਿੰਘ, ਅੰਮ੍ਰਿਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ
Author: Gurbhej Singh Anandpuri
ਮੁੱਖ ਸੰਪਾਦਕ