Home » ਅੰਤਰਰਾਸ਼ਟਰੀ » ਇਟਲੀ ਪੁਲਸ ਨੇ ਕਿਰਤੀਆਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਖੇਤੀ ਫਾਰਮਾਂ ਦੀ ਕਰ ਦਿੱਤੀ ਜਾਂਚ ਸ਼ੁਰੂ,ਜਿਸ ਨਾਲ ਗੈਰ-ਕਾਨੂੰਨੀ ਕਾਮਿਆਂ ਨੂੰ ਕੰਮ ਮਿਲਣਾ ਬੰਦ ਹੋਣ ਨਾਲ ਪਏ ਰੋਜ਼ੀ-ਰੋਟੀ ਦੇ ਲਾਲੇ

ਇਟਲੀ ਪੁਲਸ ਨੇ ਕਿਰਤੀਆਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਖੇਤੀ ਫਾਰਮਾਂ ਦੀ ਕਰ ਦਿੱਤੀ ਜਾਂਚ ਸ਼ੁਰੂ,ਜਿਸ ਨਾਲ ਗੈਰ-ਕਾਨੂੰਨੀ ਕਾਮਿਆਂ ਨੂੰ ਕੰਮ ਮਿਲਣਾ ਬੰਦ ਹੋਣ ਨਾਲ ਪਏ ਰੋਜ਼ੀ-ਰੋਟੀ ਦੇ ਲਾਲੇ

63 Views

ਰੋਮ  3  ਜੁਲਾਈ  ( ਤ੍ਰਿਵਜੋਤ ਸਿੰਘ ਵਿੱਕੀ ) ਇਟਲੀ ਵਿੱਚ ਕੰਮ ਦੌਰਾਨ ਜਖ਼ਮੀ ਹੋਕੇ ਮਰੇ ਸਤਨਾਮ ਸਿੰਘ ਦੀ ਮੌਤ ਨੇ ਇਟਲੀ ਦੀ ਸੰਸਦ ਤੋਂ ਲੈਕੇ ਕਿਰਤ ਕਰਨ ਵਾਲੇ ਹਰ ਖੇਤਰ ਵਿੱਚ ਅਜਿਹੀ ਹਲਚਲ ਪੈਦਾ ਕਰ ਦਿੱਤੀ ਹੈ ਜਿਸ ਪ੍ਰਤੀ ਮੈਡਮ ਜੋਰਜ਼ੀਆ ਮੇਲੋਨੀ ਪ੍ਰਧਾਨ ਮੰਤਰੀ ਇਟਲੀ ਤੱਕ ਨੂੰ ਡੂੰਘਾ ਦੁੱਖ ਪ੍ਰਗਟ ਕਰਨਾ ਪਿਆ ਬੇਸ਼ੱਕ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕੰਮ ਦੌਰਾਨ ਕਿਸੇ ਕਿਰਤੀ ਖਾਸਕਰ ਪ੍ਰਵਾਸੀ ਕਾਮੇ ਦੀ ਮੌਤ ਹੋਈ ਹੋਵੇ ਪਰ ਵਿਕਾਸ਼ਸ਼ੀਲ ਦੇਸ਼ਾਂ ਵਿੱਚ ਗਿਣਿਆ ਜਾਣ ਵਾਲਾ ਯੂਰਪੀਅਨ ਦੇਸ਼ ਇਟਲੀ ਜਿਸ ਨੇ ਤਾਜ਼ੀ ਤਾਜ਼ੀ ਜੀ 7 ਸਿਖ਼ਰ ਸੰਮੇਲਨ ਦੇਸ ਵਿੱਚ ਕਰਵਾਕੇ ਵੱਡੀ ਸੌਹਰਤ ਖੱਟੀ ।ਅਜਿਹੇ ਮਾਹੌਲ ਵਿੱਚ ਮਰਹੂਮ ਸਤਨਾਮ ਸਿੰਘ ਦੀ ਮੌਤ ਵਾਲੀ ਘਟਨਾ ਨਾਲ ਸਿਆਸੀ ਹਲਕਿਆਂ ਵਿੱਚ ਇਟਲੀ ਦੀ ਸਭ ਬਣੀ ਬਣਾਈ ਦਿੱਖ ਫਿੱਕੀ ਜਿਹੀ ਪੈ ਗਈ ਹੈ ਜਿਸ ਨੂੰ ਦੁਬਾਰਾ ਉਚਾਈ ਵੱਲ ਲਿਜਾਣ ਲਈ ਇਟਲੀ ਸਰਕਾਰ ਹੁਣ ਬਹੁਤ ਹੀ ਸੰਜੀਦਾ ਹੋ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ ਜਿਸ ਦੇ ਚੱਲਦਿਆਂ ਲਾਸੀਓ ਸੂਬਾ ਜਿੱਥੇ ਕਿ ਬਹੁਤ ਗਿਣਤੀ ਪ੍ਰਵਾਸੀ ਕਾਮੇ ਖੇਤੀ-ਬਾੜੀ ਦਾ ਕੰਮ ਕਰਦੇ ਹਨ ਜਿਹਨਾਂ ਵਿੱਚ ਬਹੁ-ਗਿਣਤੀ ਗੈਰ-ਕਾਨੂੰਨੀ ਪ੍ਰਵਾਸੀ ਖਾਸਕਰ ਭਾਰਤੀਆਂ ਦੀ ਹੈ।ਲਾਸੀਓ ਸੂਬੇ ਵਿੱਚ ਹੁਣ ਪ੍ਰਸ਼ਾਸ਼ਨ ਖੇਤੀ-ਬਾੜੀ ਦਾ ਕੰਮ ਕਰਦੇ ਕਿਰਤੀਆਂ ਤੇ ਫਾਰਮਾਂ ਦੀ ਵਿਸੇ਼ਸ ਜਾਂਚ ਕਰਨ ਲਈ ਵਿਸੇ਼ਸ ਟੀਮ ਨਾਲ ਛਾਪੇ ਮਾਰੀ ਕਰ ਰਹੀ ਹੈ ਤਾਂ ਜੋ ਕਾਮਿਆਂ ਦੀ ਸੁਰੱਖਿਆ ਤੇ ਉਹਨਾਂ ਨੂੰ ਮਿਲ ਰਹੀਆਂ ਕੰਮ ਦੌਰਾਨ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।ਇਸ ਛਾਪੇ ਮਾਰੀ ਵਿੱਚ ਜਿੱਥੇ ਕੰਮਾਂ ਦੇ ਮਾਲਕਾਂ ਵੱਲੋਂ ਕਾਮਿਆਂ ਨੂੰ ਸੁੱਰਖਿਆ ਤੇ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ ਉੱਥੇ ਕੁਝ ਕੰਮਾਂ ਉਪੱਰ ਗੈਰ-ਕਾਨੂੰਨੀ ਕਾਮਿਆਂ ਦੇ ਫੜ੍ਹ ਹੋਣ ਨਾਲ ਫਾਰਮਾਂ ਦੇ ਮਾਲਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਧੜਾਧੜ ਜੁਰਮਾਨੇ ਵੀ ਕੀਤੇ ਜਾ ਰਹੇ ਹਨ।ਇਹ ਛਾਪੇਮਾਰੀ ਮੁੱਖ ਤੌਰ ਤੇ ਲਾਤੀਨਾ ਜਿ਼ਲ੍ਹੇ ਵਿੱਚ ਜ਼ੋਰਾਂ ਨਾਲ ਚੱਲ ਰਹੀ ਹੈ ਜਿਹੜੀ ਕਿ ਕਿਰਤੀਆਂ ਦੇ ਸੋਸ਼ਣ ਨੂੰ ਨੱਥ ਪਾਉਣ ਲਈ ਬੇਸ਼ੱਕ ਹੋ ਰਹੀ ਹੈ ਪਰ ਇਸ ਛਾਪੇਮਾਰੀ ਨੇ ਉਹਨਾਂ ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਲਾਲੇ ਪਾ ਦਿੱਤੇ ਹਨ ਜਿਹਨਾਂ ਕੋਲ ਇਟਲੀ ਦੇ ਪੇਪਰ ਨਹੀਂ ਹਨ ਤੇ ਉਹ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹਨ।ਲਾਤੀਨਾ ਜਿ਼ਲ੍ਹੇ ਵਿੱਚ ਇੱਕ ਫਾਰਮ ਹਾਊਸ ਵਿੱਚ ਕਈ ਬੇਨਿਯਮੀਆਂ ਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇੱਕ ਫਾਰਮ ਨੂੰ ਜਿੱਥੇ 4-5 ਦਿਨਾਂ ਲਈ ਬੰਦ ਕਰ ਦਿੱਤਾ ਹੈ ਉੱਥੇ ਸਬੰਧਤ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾਂ ਵੀ ਕਰ ਦਿੱਤਾ ਹੈ।ਪ੍ਰਸ਼ਾਸ਼ਨ ਦੀ ਮਾਰ ਤੋਂ ਬਚਣ ਲਈ ਹੁਣ ਉਹਨਾਂ ਤਮਾਮ ਇਟਾਲੀਅਨ ਮਾਲਕਾਂ ਨੇ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਕਿ ਪਹਿਲਾਂ ਗੈਰ-ਕਾਨੂੰਨੀ ਕਾਮਿਆਂ ਨੂੰ ਕੰਮ ਉਪੱਰ ਰੱਖਣ ਲਈ ਕਾਨੂੰਨ ਦੀ ਪ੍ਰਵਾਹ ਨਹੀਂ ਸੀ ਕਰਦੇ।ਇਸ ਪੇਚੀਦਾ ਸਥਿਤੀ ਵਿੱਚ ਲਾਸੀਓ ਸੂਬੇ ਵਿੱਚ ਰਹਿਣ ਬਸੇਰਾ ਕਰਦੇ ਗੈਰ-ਕਾਨੂੰਨੀ ਪ੍ਰਵਾਸੀ ਜਿਹਨਾਂ ਵਿੱਚ ਭਾਰਤੀਆਂ ਦਾ ਉਚੇਚਾ ਜਿ਼ਕਰ ਹੈ ਨੇ ‘ਪ੍ਰੈੱਸ ” ਨਾਲ ਆਪਣਾ ਦੁੱਖੜਾ ਸਾਂਝੈ ਕਰਦਿਆਂ ਪੰਜਾਬੀ ਕਾਮਿਆਂ ਕਿਹਾ ਕਿ ਸਾਡੇ ਇੱਕ ਭਰਾ ਸਤਨਾਮ ਸਿੰਘ ਦੀ ਮੌਤ ਲਈ ਸਾਨੂੰ ਲੜਨਾ ਜ਼ਰੂਰ ਚਾਹੀਦਾ ਹੈ ਪਰ ਇਸ ਇਨਸਾਫ਼ ਦੀ ਲੜਾਈ ਨਾਲ ਜਿਹੜਾ ਨੁਕਸਾਨ ਇਟਲੀ ਨੂੰ ਵਿਸ਼ਵ ਪੱਧਰ ਤੇ ਹੋਇਆ ਉਸ ਨੂੰ ਪੂਰਾ ਕਰਨ ਲਈ ਇਟਲੀ ਸਰਕਾਰ ਤੇ ਪੁਲਸ ਬੇਸ਼ੱਕ ਖੇਤੀ ਫਾਰਮਾਂ ਤੇ ਹੋਰ ਕਾਰੋਬਾਰੀ ਖੇਤਰਾਂ ਦੀ ਡੂੰਘਾਈ ਨਾਲ ਜਾਂਚ ਕਰਨ ਲੱਗੀ ਹੈ ਪਰ ਉਹਨਾਂ ਸਾਰੇ ਮਾਲਕਾਂ ਨੇ ਕੱਚੇ ਕਾਮਿਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਲਿਆ ਜਿਹਨਾਂ ਦੇ ਪਹਿਲਾਂ ਕਈ-ਕਈ ਕੱਚੇ ਕਾਮੇ ਮਜ਼ਦੂਰੀ ਕਰਦੇ ਸਨ।ਹਰ ਇਟਾਲੀਅਨ ਮਾਲਕ ਹੁਣ ਆਪਣਾ ਕਾਰੋਬਾਰ ਸਾਫ਼-ਸੁਥਰਾ ਤੇ ਕਾਨੂੰਨੀ ਤੌਰ ਤੇ ਸੁਚੱਜਾ ਰੱਖਣਾ ਚਾਹੁੰਦਾ ਹੈ ਜਿਸ ਲਈ ਹੁਣ ਬਹੁਤੇ ਇਟਾਲੀਅਨ ਮਾਲਕ ਕਿਸੇ ਵੀ ਹਾਲਤ ਵਿੱਚ ਕੱਚਾ ਕਾਮਾਂ ਰੱਖਣ ਨੂੰ ਰਾਜੀ ਨਹੀਂ ਹੋ ਰਹੇ।ਅਜਿਹੇ ਹਾਲਤਾਂ ਵਿੱਚ ਇਟਲੀ ਸਰਕਾਰ ਉਹਨਾਂ ਲੱਖਾਂ ਕਾਮਿਆਂ ਨੂੰ ਭੁੱਖਾ ਮਰਨ ਜਾਂ ਗਲਤ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਹੈ ਜਿਹਨਾਂ ਨੂੰ ਪੇਪਰ ਨਾ ਹੋਣ ਕਾਰਨ ਹੁਣ ਕੰਮ ਮਿਲਣਾ ਨਾਂਹ ਦੇ ਬਰਾਬਰ ਹੈ।ਇਟਲੀ ਸਰਕਾਰ ਨੇ ਜਿੱਥੇ ਸੰਜੀਦਗੀ ਤੇ ਸਾਊਪੁਣੇ ਵਿੱਚ ਮਰਹੂਮ ਸਤਨਾਮ ਸਿੰਘ ਦੀ ਹੋਈ ਮੌਤ ਪ੍ਰਤੀ ਕਾਰਵਾਈ ਕੀਤੀ ਹੈ ਕਿਆ ਹੁਣ ਸਰਕਾਰ ਇਟਲੀ ਉੁਹਨਾਂ ਲੱਖਾਂ ਗੈਰ-ਕਾਨੂੰਨੀਆਂ ਕਾਮਿਆਂ ਨੂੰ ਇਟਲੀ ਦੇ ਪੇਪਰ ਦੇਕੇ ਭੁੱਖਾ ਮਰਨ ਤੋਂ ਬਚਾਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?