Home » ਕਨੂੰਨ » ਪੰਜਾਬ ‘ਚ 15 IAS, 28 IPS ,13 PCS ਅਤੇ 3 PCS ਅਧਿਕਾਰੀਆਂ ‘ਤੇ ਪੁਲਿਸ ਅਫ਼ਸਰਾਂ ਦੇ ਤਬਾਦਲੇ

ਪੰਜਾਬ ‘ਚ 15 IAS, 28 IPS ,13 PCS ਅਤੇ 3 PCS ਅਧਿਕਾਰੀਆਂ ‘ਤੇ ਪੁਲਿਸ ਅਫ਼ਸਰਾਂ ਦੇ ਤਬਾਦਲੇ

26 Views

ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ’ਚ ਵੱਡਾ ਫੇਰਬਦਲ ਕਰਦੇ ਹੋਏ ਸ਼ੁੱਕਰਵਾਰ ਨੂੰ ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ। ਇਨ੍ਹਾਂ ’ਚੋਂ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਏਡੀਜੀਪੀ ਵਿਜੀਲੈਂਸ ਬਿਊਰੋ ਪੰਜਾਬ (ਵਾਧੂ ਚਾਰਜ ਨੋਡਲ ਅਫ਼ਸਰ, ਪੰਜਾਬ ਪੁਲਿਸ ਇਲੈਕਸ਼ਨ ਸੈੱਲ), ਵਿਭੂ ਰਾਜ ਆਈਪੀਐੱਸ ਨੂੰ ਏਡੀਜੀਪੀ ਲੋਕਪਾਲ ਪੰਜਾਬ, ਰਾਕੇਸ਼ ਅਗਰਵਾਲ ਆਈਪੀਐੱਸ ਨੂੰ ਆਈਜੀਪੀ ਰੇਂਜ ਰੂਪਨਗਰ, ਨੌਨਿਹਾਲ ਸਿੰਘ ਆਈਪੀਐੱਸ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ, ਡਾ. ਸੁਖਚੈਨ ਸਿੰਘ ਆਈਪੀਐੱਸ ਨੂੰ ਪੁਲਿਸ ਕਮਿਸ਼ਨਰ ਜਲੰਧਰ, ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀਆਈਜੀ ਰੇਂਜ ਲੁਧਿਆਣਾ, ਗੁਰਪ੍ਰੀਤ ਸਿੰਘ ਤੂਰ ਆਈਪੀਐੱਸ ਨੂੰ ਡੀਆਈਜੀ ਰੇਂਜ ਪਟਿਆਲਾ, ਵਿਕਰਮਜੀਤ ਦੁੱਗਲ ਆਈਪੀਐੱਸ ਨੂੰ ਸੀਪੀ ਅੰਮ੍ਰਿਤਸਰ, ਇੰਦਰਬੀਰ ਸਿੰਘ ਆਈਪੀਐੱਸ ਨੂੰ ਡੀਆਈਜੀ ਟੈਕਨੀਕਲ ਸਰਵਿਸਿਜ਼ ਪੰਜਾਬ, ਰਾਹੁਲ ਸਿੰਘ ਆਈਪੀਐੱਸ ਨੂੰ ਏਆਈਜੀ, ਸੀਆਈ ਪੰਜਾਬ-ਚੰਡੀਗੜ੍ਹ, ਸੁਖਮਿੰਦਰ ਸਿੰਘ ਮਾਨ ਆਈਪੀਐੱਸ ਨੂੰ ਏਆਈਜੀ ਐੱਸਐੱਸਓਸੀ ਅੰਮ੍ਰਿਤਸਰ, ਸਵਪਨ ਸ਼ਰਮਾ ਆਈਪੀਐੱਸ ਨੂੰ ਐੱਸਐੱਸਪੀ ਸੰਗਰੂਰ, ਜੇ ਏਲਨਚੇਜ਼ੀਅਨ ਆਈਪੀਐੱਸ ਡੀਸੀਪੀ ਲਾਅ ਐਂਡ ਆਰਡਰ ਲੁਧਿਆਣਾ, ਧਰੁਮਨ ਐੱਚ ਨਿੰਬਾਲੇ ਆਈਪੀਐੱਸ ਨੂੰ ਐੱਸਐੱਸਪੀ ਮੋਗਾ, ਪਾਟਿਲ ਕੇਤਨ ਬਾਲੀਰਾਮ ਆਈਪੀਐੱਸ ਏਆਈਜੀ ਕ੍ਰਾਈਮ ਬੀਓਆਈ ਪੰਜਾਬ ਚੰਡੀਗੜ੍ਹ, ਅਲਕਾ ਮੀਣਾ ਆਈਪੀਐੱਸ ਏਆਈਜੀ ਐੱਸਬੀ-1 ਇੰਟੈਲੀਜੈਂਸ ਪੰਜਾਬ, ਵਿਵੇਕਸ਼ੀਲ ਸੋਨੀ ਆਈਪੀਐੱਸ ਐੱਸਐੱਸਪੀ ਰੂਪਨਗਰ, ਅਖਿਲ ਚੌਧਰੀ ਆਈਪੀਐੱਸ ਏਆਈਜੀ ਪਰਸੋਨਲ-2, ਪੰਜਾਬ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ, ਅਮਨੀਤ ਕੌਂਡਲ ਆਈਪੀਐੱਸ ਐੱਸਐੱਸਪੀ ਹੁਸ਼ਿਆਰਪੁਰ, ਡੀ ਸੁਡਰਵਿਜ਼ੀ ਆਈਪੀਐੱਸ ਜੁਆਇੰਟ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਚਰਨਜੀਤ ਸਿੰਘ ਆਈਪੀਐੱਸ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ, ਭਾਗੀਰਥ ਸਿੰਘ ਮੀਣਾ ਆਈਪੀਐੱਸ, ਐੱਸਐੱਸਪੀ ਬਰਨਾਲਾ, ਗੁਰਦਿਆਲ ਸਿੰਘ ਆਈਪੀਐੱਸ ਐੱਸਐੱਸਪੀ ਲੁਧਿਆਣਾ ਦਿਹਾਤੀ, ਹਰਮਨਬੀਰ ਸਿੰਘ ਗਿੱਲ ਆਈਪੀਐੱਸ ਨੂੰ ਐੱਸਐੱਸਪੀ ਐੱਸਬੀਐੱਸ ਨਗਰ, ਅਜੈ ਮਲੂਜਾ ਆਈਪੀਐੱਸ ਨੂੰ ਐੱਸਐੱਸਪੀ ਬਠਿੰਡਾ, ਅਸ਼ਵਨੀ ਕਪੂਰ ਆਈਪੀਐੱਸ ਨੂੰ ਐੱਸਐੱਸਪੀ ਬਟਾਲਾ, ਰਾਜਪਾਲ ਸਿੰਘ ਆਈਪੀਐੱਸ ਨੂੰ ਐੱਸਐੱਸਪੀ ਫਿਰੋਜ਼ਪੁਰ, ਮਨਦੀਪ ਸਿੰਘ ਸਿੱਧੂ ਆਈਪੀਐੱਸ ਨੂੰ ਏਆਈਜੀ ਐੱਸਟੀਐੱਫ ਚੰਡੀਗੜ੍ਹ, ਹਰਪ੍ਰੀਤ ਸਿੰਘ ਪੀਪੀਐੱਸ ਨੂੰ ਏਆਈਜੀ ਐੱਸਟੀਐੱਫ ਪੰਜਾਬ, ਭੁਪਿੰਦਰਜੀਤ ਸਿੰਘ ਵਿਰਕ ਪੀਪੀਐੱਸ ਨੂੰ ਕਮਾਂਡੈਂਟ 36ਵੀਂ ਬਟਾਲੀਅਨ ਪੀਏਪੀ ਬਹਾਦੁਰਗੜ੍ਹ, ਪਟਿਆਲਾ, ਉਪਿੰਦਰਜੀਤ ਸਿੰਘ ਘੁੰਮਣ ਪੀਪੀਐੱਸ ਨੂੰ ਐੱਸਐੱਸਪੀ ਤਰਨਤਾਰਨ, ਸੰਦੀਪ ਗੋਇਲ ਪੀਪੀਐੱਸ ਨੂੰ ਐੱਸਐੱਸਪੀ ਫ਼ਤਹਿਗੜ੍ਹ ਸਾਹਿਬ, ਰਛਪਾਲ ਸਿੰਘ ਪੀਪੀਐੱਸ ਨੂੰ ਏਆਈਜੀ ਐੱਸਟੀਐੱਫ ਅੰਮ੍ਰਿਤਸਰ, ਅਮਰਜੀਤ ਸਿੰਘ ਬਾਜਵਾ ਪੀਪੀਐੱਸ ਨੂੰ ਏਆਈਜੀ ਸੀਆਈ ਅੰਮ੍ਰਿਤਸਰ, ਵਰਿੰਦਰ ਸਿੰਘ ਬਰਾੜ ਪੀਪੀਐੱਸ ਨੂੰ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਨਵਜੋਤ ਸਿੰਘ ਮਾਹਲ ਪੀਪੀਐੱਸ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ (ਵਾਧੂ ਚਾਰਜ ਏਆਈਜੀ ਐੱਸਟੀਐੱਫ ਜਲੰਧਰ), ਕੁਲਜੀਤ ਸਿੰਘ ਪੀਪੀਐੱਸ, ਕਮਾਂਡੈਂਟ ਆਰਟੀਸੀ ਪੀਏਪੀ ਜਲੰਧਰ, ਗੌਤਮ ਸਿੰਘਲ ਪੀਪੀਐੱਸ ਨੂੰ ਏਆਈਜੀ ਸੀਆਈ ਤੇ ਆਪਰੇਸ਼ਨਜ਼ ਪਠਾਨਕੋਟ, ਸਿਮਰਤਪਾਲ ਸਿੰਘ ਪੀਪੀਐੱਸ ਨੂੰ ਡੀਸੀਪੀ ਜਾਂਚ ਤੇ ਆਪਰੇਸ਼ਨ ਲੁਧਿਆਣਾ, ਹਰਕਮਲਪ੍ਰੀਤ ਸਿੰਘ ਖੱਖ ਪੀਪੀਐੱਸ ਨੂੰ ਏਆਈਜੀ ਸੀਆਈ ਜਲੰਧਰ ਤੇ ਵਾਧੂ ਚਾਰਜ ਐੱਸਐੱਸਪੀ ਕਪੂਰਥਲਾ, ਡਾ. ਬਾਲ ਕ੍ਰਿਸ਼ਨ ਸਿੰਗਲਾ ਪੀਪੀਐੱਸ ਨੂੰ ਐੱਸਪੀ ਇਨਵੈਸਟੀਗੇਸ਼ਨ ਫ਼ਰੀਦਕੋਟ ਲਾਇਆ ਗਿਆ ਹੈ।

ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰ ਕੇ 15 ਆਈਪੀਐੱਸ ਅਫਸਰਾਂ ਤੇ ਤਿੰਨ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਯੂਟੀ ਪ੍ਰਸ਼ਾਸਨ ਤੋਂ ਪਰਤੇ ਕਮਲ ਕਿਸ਼ੋਰ ਯਾਦਵ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ। ਉਹ ਆਨੰਦਿਤਾ ਮਿੱਤਰਾ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ’ਤੇ ਨਗਰ ਨਿਗਮ ਚੰਡੀਗੜ੍ਹ ’ਚ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਸਿਬਿਨ ਸੀ. ਜੋ ਇਸ ਸਮੇਂ ਸਨਅਤ ਵਿਭਾਗ ਦੇ ਡਾਇਰੈਕਟਰ ਹਨ, ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ-ਨਾਲ ਮਹਾਤਮਾ ਗਾਂਧੀ ਇੰਸਟੀਚਿਊਟ ’ਚ ਡਾਇਰੈਕਟਰ ਲਗਾਇਆ ਗਿਆ ਹੈ। ਇੰਦੂ ਮਲਹੋਤਰਾ ਨੂੰ ਸੈਕਟਰੀ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਸਟੇਟ ਇਲੈਕਸ਼ਨ ਕਮਿਸ਼ਨ ਤੇ ਪੰਜਾਬ ਫਾਇਨਾਂਸ ਕਾਰਪੋਰੇਸ਼ਨ ਦੀ ਐੱਮਡੀ ਦਾ ਚਾਰਜ ਵੱਖਰੇ ਤੌਰ ’ਤੇ ਹੋਵੇਗਾ।

ਪ੍ਰਦੀਪ ਕੁਮਾਰ ਅਗਰਵਾਲ ਨੂੰ ਹਾਊਸਿੰਗ ਅਰਬਨ ਡਿਵੈਲਪਮੈਂਟ ਵਿਭਾਗ ’ਚ ਸਪੈਸ਼ਲ ਸੈਕਟਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮੁਹੰਮਦ ਤਾਇਬ ਜੋ ਇਸ ਸਮੇਂ ਡਾਇਰੈਕਟਰ ਟਰੈਜ਼ਰੀ ਹਨ, ਨੂੰ ਪੰਜਾਬ ਇਨਫ੍ਰਾਸਟਰਕਚਰ ਰੈਗੂਲੇਟਰੀ ਅਥਾਰਟੀ ’ਚ ਸੈਕਟਰੀ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਸੇਨੂ ਦੁੱਗਲ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ-ਨਾਲ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ’ਚ ਐਡੀਸ਼ਨਲ ਸੀਈਓ ਨਿਯੁਕਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਸੂਦਨ ਨੂੰ ਵੀ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ’ਚ ਐਡੀਸ਼ਨਲ ਸੀਈਓ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਜਸਪ੍ਰੀਤ ਸਿੰਘ ਨੂੰ ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ’ਚ ਰਜਿਸਟਰਾਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਅਜੇ ਅਰੋੜਾ ਨੂੰ ਏਡੀਸੀ ਮਾਨਸਾ ਲਗਾਇਆ ਗਿਆ ਹੈ। ਰਾਜੀਵ ਕੁਮਾਰ ਗੁਪਤਾ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗਾਂ ਤੋਂ ਇਲਾਵਾ ਸ਼ੂਗਰਫੈੱਡ ਦੇ ਐੱਮਡੀ ਦਾ ਵਾਧੂ ਭਾਰ ਦਿੱਤਾ ਗਿਆ ਹੈ। ਗੌਤਮ ਜੈਨ ਕੋਲ ਏਡੀਸੀ ਅਰਬਨ ਡਿਵੈਲਪਮੈਂਟ ਪਟਿਆਲਾ ਤੋਂ ਇਲਾਵਾ ਹੁਣ ਐਡੀਸ਼ਨਲ ਚੀਫ ਐਡਮਿਨਸਟ੍ਰੇਟਰ ਪਟਿਆਲਾ ਡਿਵੈਲਪਮੈਂਟ ਅਥਾਰਟੀ ਦਾ ਚਾਰਜ ਵੀ ਰਹੇਗਾ। ਹਰਪ੍ਰੀਤ ਸਿੰਘ ਐੱਸਡੀਐੱਮ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਐੱਸਡੀਐੱਮ ਕਲਾਨੌਰ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

ਨਿਰਮਲ ਨੂੰ ਐੱਸਡੀਐੱਮ ਕੋਟਕਪੂਰਾ ਦੇ ਨਾਲ-ਨਾਲ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਕਾਰਜਭਾਰ ਦਿੱਤਾ ਗਿਆ ਹੈ। ਰਵਿੰਦਰ ਸਿੰਘ ਐਡੀਸ਼ਨਲ ਸੈਕਟਰੀ ਲੋਕ ਨਿਰਮਾਣ ਵਿਭਾਗ ਹੋਣਗੇ। ਅਸ਼ਵਨੀ ਅਰੋੜਾ ਡਿਪਟੀ ਡਾਇਰੈਕਟਰ ਲੋਕ ਨਿਰਮਾਣ ਵਿਭਾਗ ਦੇ ਨਾਲ-ਨਾਲ ਡਿਪਟੀ ਡਾਇਰੈਕਟਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਗੁਰਮੀਤ ਕੁਮਾਰ ਐਕਸਟਰਾ ਅਸਿਸਟੈਂਟ ਕਮਿਸ਼ਨਰ ਕਪੂਰਥਲਾ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸਹਾਇਕ ਕਮਿਸ਼ਨਰ ਜਨਰਲ ਕਪੂਰਥਲਾ ਦਾ ਕਾਰਜਭਾਰ ਵੀ ਰਹੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?