ਭੁਲੱਥ 24ਅਗਸਤ ( ਕੰਨੂੰ ਭੁਲੱਥ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਭੁਲੱਥ ਵਿਖੇ ਜਾ ਕੇ ਪਿੰਡ ਅਵਾਣ ਭੀਖੇ ਸ਼ਾਹ ਵਿਖੇ ਝੱਪੜ ਦੀ ਸਮੱਸਿਆ ਸਬੰਧੀ ਸ਼ਿਕਾਇਤ ਬਾਰੇ ਸੁਣਵਾਈ ਕੀਤੀ ਗਈ।
ਉਨਾਂ ਪਿੰਡ ਦੀ ਸਰਪੰਚ ਵਲੋਂ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸਬੰਧਿਤ ਧਿਰਾਂ ਨੂੰ ਸੁਣਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਪਿੰਡ ਦੇ ਵਾਸੀ ਸੁਰਜੀਤ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਕੇ ਰਿਪੋਰਟ 3 ਸਤੰਬਰ 2021 ਤੱਕ ਕਮਿਸ਼ਨ ਨੂੰ ਸੌਂਪੀ ਜਾਵੇ।
ਕਮਿਸ਼ਨ ਵਲੋਂ ਇੱਕ ਹੋਰ ਸ਼ਿਕਾਇਤ ਸੁਣਦਿਆਂ ਬਿਮਲਾ ਪਤਨੀ ਸਵ. ਸਵਰਣ ਕੌਮ ਵਾਸੀ ਪਿੰਡ ਖੱਸਣ ਨੇ ਐਸ ਸੀ ਕਮਿਸ਼ਨ ਪੰਜਾਬ ਨੂੰ ਇਕ ਮੇਲ ਕੀਤੀ ਸੀ ਜਿਸ ਵਿਚ ਉਸ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਹੀ ਪਿੰਡ ਦੇ ਵਾਸੀ ਰਣਜੀਤ ਸਿੰਘ ਪੁੱਤਰ ਨੱਥਾ ਸਿੰਘ ਨੇ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਦਾ ਅਪਮਾਨ ਕੀਤਾ ਹੈ ਅਤੇ ਖੇਤਾਂ ਵਿਚ ਲੱਗੀ ਹੋਈ ਮੋਟਰ ਦਾ ਕਮਰਾ ਢਾਹ ਦਿੱਤਾ ਹੈ । ਸ੍ਰੀ ਹੰਸ ਨੇ ਏ.ਐਸ.ਪੀ ਭੁਲੱਥ ਸ੍ਰੀ ਅਜੈ ਗਾਂਧੀ ਅਤੇ ਥਾਣਾ ਬੇਗੋਵਾਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਦਾ ਮੱਦੇਨਜ਼ਰ ਜਲਦ ਤੋਂ ਜਲਦ ਕਾਰਵਾਈ ਯਕੀਨੀ ਬਣਾਉਣ ਤਾਂ ਜੋ ਐਕਸ਼ਨ ਟੇਕਨ ਰਿਪੋਰਟ ਕਮਿਸ਼ਨ ਦੀ ਚੇਅਰਪਰਸਨ ਨੂੰ ਸੌਪੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਭਲਾਈ ਅਫਸਰ ਸ੍ਰੀ ਜਗਦੇਵ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ-ਭੁਲੱਥ ਵਿਖੇ ਪੀ.ਡਬਲਯੂ.ਡੀ ਰੈੱਸਟ ਹਾਊਸ ਵਿਖੇ ਵੱਖ-ਵੱਖ ਧਿਰਾਂ ਦਾ ਪੱਖ ਸੁਣਦੇ ਹੋਏ ਐਸ.ਸੀ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ।
Author: Gurbhej Singh Anandpuri
ਮੁੱਖ ਸੰਪਾਦਕ