25 ਅਗਸਤ (ਸੁਖਵਿੰਦਰ ਜੰਡੀਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ 360 ਰੇਟ ਕਰਕੇ ਪੰਜਾਬ ਦੇ ਕਿਸਾਨਾਂ ਦਾ ਦਿਲ ਜਿੱਤਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਅਸ਼ਵਨ ਭੱਲਾ ਭੋਗਪੁਰ ਨੇ ਇਕ ਵਿਸ਼ੇਸ਼ ਬੈਠਕ ਮੋਕੇ ਕੀਤਾ, ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਦੇ ਨਾਲ ਪੰਜਾਬ ਗੰਨੇ ਦਾ ਭਾਅ ਸਭ ਤੋਂ ਜ਼ਿਆਦਾ ਦੇਣ ਵਾਲਾ ਭਾਰਤ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਅਸ਼ਵਨ ਭੱਲਾ ਨੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਕਿਸਾਨਾਂ ਨੂੰ ਇਸੇ ਤਰ੍ਹਾਂ ਹੀ ਇਕਤਾ ਬਣਾ ਕੇ ਰੱਖਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਨਾਲ ਹੀ ਰਹੇਗੀ, ਭੱਲਾ ਨੇ ਕਿਹਾ ਕਿ ਕਿਸਾਨਾਂ ਦੀ ਦਿੱਲੀ ਦੀ ਜੰਗ ਵੀ ਬਹੁਤ ਜਲਦ ਜਿੱਤੀ ਜਾਵੇਗੀ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਲੇ ਕਨੂਨਾ ਨੂੰ ਵੀ ਰੱਦ ਕਰਾਇਆ ਜਾਵੇਗਾ ਇਸ ਮੌਕੇ ਤੇ ਭੱਲਾ ਦੇ ਨਾਲ ਸ੍ਰੀ ਹਨੀ ਜੋਸ਼ੀ, ਦੀਪਾ ਲਸ਼ਰ, ਗਿੰਦਾ ਗਾਂਦਰਾ, ਐਸਪੀ ਭੋਗਪੁਰ , ਸੋਨੀ ਗਰਾਇਆਂ, ਰਵਿੰਦਰ ਚੱਕ ਸਕੋੋਰ, ਇੰਦਰਜੀਤ ਮੰਡੇਰ, ਸੋਰਵ , ਗੌਰਵ ਉਪਲ, ਆਸ਼ੂ ਕੋਤ ਬਾਦਲ ਖਾਨ, ਪ੍ਰਭ ਬੱਧੀ, ਦਲਜੀਤ ਸਿੰਘ ,ਮਨਿੰਦਰ ਸਿੰਘ, ਗੁਰਮਨ ਭੁੱਲਰ ਆਦਿ ਹਾਜਰ ਸਨ.