ਕਰਤਾਰਪੁਰ 2 ਸਤੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਗ਼ਰੀਬ ਮਜ਼ਲੂਮਾਂ ਦੇ ਹਮਦਰਦ ਸਾਹਿਬ ਸ਼੍ਰੀ ਵਿਜੇ ਹੰਸ ਜੀ ਦੀ ਦੂਜੀ ਬਰਸੀ ਦਾ ਪੋਸਟਰ ਰਿਲੀਜ਼ ਕਰਦੇ ਹੋਏ ਕਿਹਾ ਕਿ ਮੇਰੇ ਰਾਜਨੀਤਕ ਗੁਰੂ ਸਾਹਿਬ ਸ੍ਰੀ ਵਿਜੈ ਹੰਸ ਜੀ ਮਿਤੀ 5 ਸਤੰਬਰ 2019 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਦੂਜੀ ਬਰਸੀ 5 ਸਤੰਬਰ ਦਿਨ ਐਤਵਾਰ ਦੁਪਹਿਰ 12 ਤੋਂ 2 ਵਜੇ ਤੱਕ ਮਹਾਰਾਜਾ ਪੈਲੇਸ ਭੁਲੱਥ ਰੋਡ ਕਰਤਾਰਪੁਰ ਜਲੰਧਰ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਇਸ ਮੌਕੇ ਸਾਹਿਬ ਸ੍ਰੀ ਸਾਹਿਬ ਸ੍ਰੀ ਵਿਜੇ ਹੰਸ ਜੀ ਦੀ ਯਾਦ ਵਿਚ ਓਹਰੀ ਹਸਪਤਾਲ ਜਲੰਧਰ ਦੁਆਰਾ ਮੈਡੀਕਲ ਚੈੱਕਅੱਪ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਦੁਆਰਾ ਦਿਲ, ਛਾਤੀ, ਦਿਮਾਗ ਅਤੇ ਪੇਟ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸ੍ਰੀ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਾਥੀਆਂ ਵੱਲੋਂ ਸਾਹਿਬ ਸ੍ਰੀ ਵਿਜੈ ਹੰਸ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮੇਂ ਸਿਰ ਪਹੁੰਚ ਕੇ ਇਸ ਮੈਡੀਕਲ ਕੈੰਪ ਦਾ ਲਾਭ ਉਠਾਓ ਜੀ। ਇਸ ਮੌਕੇ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ,ਸ੍ਰੀ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਸ੍ਰੀ ਕੁਲਜੀਤ ਸਿੰਘ ਗਿੱਲ ਰਾਸ਼ਟਰੀ ਸਪੋਕਸਪਰਸਨ, ਜਸਦੇਵ ਸਿੰਘ, ਸੁੱਚਾ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਆਤਮਾ ਰਾਮ, ਪ੍ਰੀਤਮ ਸਿੰਘ, ਗਗਨਪ੍ਰੀਤ ਸਿੰਘ ਲੰਬੜ ਆਦਿ ਮੌਜੂਦ ਸਨ।