ਪਠਾਨਕੋਟ 9 ਸਿਤੰਬਰ ( ਸੁੱਖਵਿੰਦਰ ਜੰਡੀਰ ) ਕੋਵਿਡ ਵਰਗੀ ਭਿਆਨਕ ਮਹਾਮਾਰੀ ਦੇ ਦੌਰਾਨ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਈ ਸੰਸਥਾਵਾਂ ਨੇ ਆਪਣੇ ਅਹਿਮ ਰੋਲ ਨਿਭਾਏ ਹਨ ਪਰੰਤੂ ਇਹਨਾਂ ਵਿੱਚ ਇੱਕ ਰੋਲ ਜੋਕਿ ਅੱਜ ਵੀ ਆਪਣੀ ਪੂਰੀ ਜ਼ਿਮੇਦਾਰੀ ਨਾਲ ਬਾਖੂਬੀ ਨਿਭਾਅ ਰਹੀ ਹੈ ਉਹ ਹੈ ਜੀਓਜੀ, ਅਸੀਂ ਗੱਲ ਕਰ ਰਹੇ ਹਾਂ ਜੀਓਜੀ ਟੀਮ ਬਲਾਕ ਭੱਬਰ ਜੋਕਿ ਘਰਾਂ ਘਰਾਂ ਵਿੱਚ ਜਾ ਕੇ ਅਪਾਹਿਜਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣ ਰਹੀ ਹੈ ਜਿਸ ਦੀ ਚਲਦੇ ਅੱਜ ਪਿੰਡ ਜੁਗਿਆਲ ਦਾ ਇਕ ਬੇਸਾਹਰਾ ਪਰਿਵਾਰ ਜੋ ਕਿ ਘਰ ਤੋਂ ਬੇਘਰ ਹੋ ਚੁੱਕਾ ਹੈ ਅਤੇ ਇਹ ਬਜ਼ੁਰਗ ਜੋੜਾ ਬਹੁਤ ਹੀ ਮੁਸ਼ਕਲ ਨਾਲ ਆਪਣਾ ਨਿਰਵਾਹ ਕਰ ਰਿਹਾ ਹੈ ਜਿਸਦੇ ਚੱਲਦੇ ਅੱਜ ਜੀਓਜੀ ਟੀਮ ਬਲਾਕ ਭੱਬਰ ਦੇ ਹਵਲਦਾਰ ਸੁਧੀਰ ਕੁਮਾਰ ਅਤੇ ਅਸ਼ੋਕ ਕੁਮਾਰ ਦੁਆਰਾ ਉਹਨਾਂ ਦੀ ਮਦਦ ਕੀਤੀ ਗਈ ਜਿਸ ਵਿੱਚ ਬਜ਼ੁਰਗ ਜੋੜੇ ਦਾ ਰਾਸ਼ਨ ਕਾਰਡ ਬਨਾਉਣਾ, ਆਯੁਸ਼ਮਾਨ ਕਾਰਡ ਬਣਾਉਣ ਅਤੇ ਹੋਰ ਵੀ ਲੋੜੀਂਦੀ ਮੱਦਦ ਕੀਤੀ ਗਈ ਇਸਦੇ ਨਾਲ ਹੀ ਪਿੰਡ ਰਾਜਪੁਰਾ ਤੋਂ ਅਪਾਹਿਜ ਬਲਬੀਰ ਕੁਮਾਰ ਜਿਸ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਜ ਲਈ ਪੰਜਾਹ ਰੁਪਏ ਵੀ ਜਮਾ ਨਹੀਂ ਕਰ ਸਕਦਾ ਪਰੰਤੂ ਜੀਓਜੀ ਟੀਮ ਬਲਾਕ ਭੱਬਰ ਦੁਆਰਾ ਉਹਨਾਂ ਦਾ ਆਯੂਸ਼ਮਾਨ ਕਾਰਡ, ਰਾਸ਼ਨ ਕਾਰਡ ਅਤੇ ਹੋਰ ਵੀ ਲੋੜੀਂਦੀ ਮਦਦ ਕੀਤੀ ਗਈ ਇਸ ਵਾਸਤੇ ਉਹ ਜੀਓਜੀ ਟੀਮ ਬਲਾਕ ਭੱਬਰ ਦੇ ਹਮੇਸ਼ਾ ਰਿਣੀ ਰਹਿਣਗੇ । ਇਸ ਮੌਕੇ ਤੇ ਜੀਓਜੀ ਟੀਮ ਬਲਾਕ ਭੱਬਰ ਦੇ ਹਵਲਦਾਰ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਅਫਸਰਾਂ ਵੱਲੋਂ ਜੋ ਵੀ ਹੁਕਮ ਦਿੱਤੇ ਜਾਂਦੇ ਹਨ ਸਾਡੇ ਅਤੇ ਸਾਡੀ ਟੀਮ ਵੱਲੋਂ ਉਨ੍ਹਾਂ ਤੇ ਪੂਰਾ ਅਮਲ ਕੀਤਾ ਜਾਂਦਾ ਹੈ ਅਤੇ ਜੀਓਜੀ ਟੀਮ ਹਮੇਸ਼ਾ ਅਪਾਹਿਜਾਂ ਅਤੇ ਬੇਸਹਾਰਿਆਂ ਦੀ ਸੇਵਾ ਲਈ ਤਤਪਰ ਅਤੇ ਤਿਆਰ ਰਹੇਗੀ