46 Views
ਅੱਜ ਸਰਕਾਰੀ ਹਾਈ ਸਕੂਲ ਮਹਿਮਦਵਾਲ ਵਿਖੇ ਵਿਦਿਆਰਥੀ ਸੁਬੇਗ ਸਿੰਘ ਦੇ ਜਨਮ ਦਿਨ ਤੇ ਸਕੂਲ ਕੈਂਪਸ ਬੂਟੇ ਲਗਾਏ ਗਏ ਸਕੂਲ ਇੰਚਾਰਜ ਹਰਵਿੰਦਰ ਸਿੰਘ ਅਲੂਵਾਲ ਦੀ ਪ੍ਰੇਰਨਾ ਸਦਕਾ ਇਹ ਫ਼ੈਸਲਾ ਲਿਆ ਹੋਇਆ ਹੈ ਕਿ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਦੇ ਜਨਮ ਦਿਨ ਤੇ ਸਕੂਲ ਵਿਚ ਇਕ ਬੂਟਾ ਜ਼ਰੂਰ ਲਗਾਇਆ ਜਾਵੇਗਾ । ਇਸੇ ਹੀ ਪ੍ਰੇਰਨਾ ਸਦਕਾ ਵਿਦਿਆਰਥੀ ਸੁਬੇਗ ਸਿੰਘ ਦੇ ਜਨਮਦਿਨ ਤੇ ਮਾਪਿਆਂ ਨੇ ਸਕੂਲ ਨੂੰ ਦਾਸ ਸੁੰਦਰ ਬੂਟੇ ਭੇਟ ਕੀਤੇ । ਅਧਿਆਪਕ ਅਤੇ ਵਿਦਿਆਰਥੀਆਂ ਨੇ ਮਿਲ ਕੇ ਬੂਟਿਆਂ ਨੂੰ ਗਮਲਿਆਂ ਵਿੱਚ ਲਗਾਇਆ ਤਾਂ ਜੋ ਸਕੂਲ ਕੈਂਪਸ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਸਕੇ । ਸਮੂਹ ਸਟਾਫ ਨੇ ਮਾਪਿਆਂ ਦਾ ਬਹੁਤ ਧੰਨਵਾਦ ਕੀਤਾ । ਸਮੂਹ ਸਟਾਫ ਨੇ ਇਕੱਠੇ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਦਿਆਰਥੀ ਐ ਸੁਬੇਗ ਸਿੰਘ ਦੇ ਮਾਪਿਆਂ ਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਕ ਬਹੁਤ ਵਧੀਆ ਸੰਦੇਸ਼ ਜਾਂਦਾ ਹੈ । ਇਸ ਮੌਕੇ ਸਰਕਾਰੀ ਹਾਈ ਸਕੂਲ ਮਹਿਮਦਵਾਲ ਦਾ ਸਾਰਾ ਸਟਾਫ ਹਾਜ਼ਰ ਸੀ ।
Author: Gurbhej Singh Anandpuri
ਮੁੱਖ ਸੰਪਾਦਕ