ਕਲੱਬ ਵਲੋਂ ਅਧਿਆਪਕਾਂ ਦਾ ਸਨਮਾਨ ਕਰਨ ਸਮੇਂ ਪ੍ਰਧਾਨ ਮਲਕੀਤ ਸਿੰਘ ਲੁਬਾਣਾ ਤੇ ਹੋਰ ।
ਬੋਗੋਵਾਲ, 18 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਸਮਾਜ ਸੇਵੀ ਜਥੇਬੰਦੀ ਰੋਟਰੀ ਕਲੱਬ ਬੇਗੋਵਾਲ ਵੱਲੋਂ ਵਦਿਅਕ ਖੇਤਰ ਵਿਚ ਸੇਵਾਵਾਂ ਦੇ ਰਹੇ 5 ਨਾਮਵਰ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਜਿਹਨਾਂ ਵਿੱਚ ਉਘੇ ਸਖਿਆ ਸ਼ਾਸ਼ਤਰੀ ਡਾ ਆਸਾ ਸਿੰਘ ਘੁੰਮਣ ਤੇ ਡੀਈਉ ਐਲੀਮੈਂਟਰੀ ਗੁਰਭਜਨ ਸਿੰਘ ਲਾਸਾਨੀ ਵੀ ਸ਼ਾਮਲ ਹਨ। ਇਸ ਸਬੰਧੀ ਇੱਕ ਮਹੀਨਾਵਾਰ ਮੀਟਿੰਗ ਪ੍ਰਧਾਨ ਮਲਕੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਬੇਗੋਵਾਲ ,ਚ ਹੋਈ। ਇਸ ਮੌਕੇ ਜਿਥੇ ਕਲੱਬ ਵਲੋਂ ਕਰਵਾਏ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ, ਉਥੇ ਕਲੱਬ ਵਲੋਂ ਇਲਾਕੇ ,ਚ ਡਿਊਟੀ ਦੌਰਾਨ ਚੰਗੀਆਂ ਸੇਵਾਵਾਂ ਨਿਭਾ ਚੁੱਕੇ ਉਘੇ ਚਿੰਤਕ ਤੇ ਅਧਿਆਪਕ ਪ੍ਰਿੰਸੀਪਲ ਆਸਾ ਸਿੰਘ ਘੁੰਮਣ, ਪ੍ਰਿੰਸੀਪਲ ਖਜਾਨ ਸਿੰਘ, ਗੁਰਭਜਨ ਸਿੰਘ ਲਾਸਾਨੀ ਡੀਈਉ ਐਲੀਮੈਟਰੀ ਕਪੂਰਥਲਾ, ਹੈਡਮਾਸਟਰ ਫੌਜਾ ਸਿੰਘ, ਹੈਡਮਾਸਟਰ ਸੁਰਿੰਦਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਮਲਕੀਤ ਸਿੰਘ ਲੁਬਾਣਾ ਨੇ ਸਮੂੰਹ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਧਿਆਪਕ ਇਕ ਉਹ ਨਾਮ ਹੈ ਜਿਸ ਦਾ ਦਿਲੋਂ ਸਤਿਕਾਰ ਕਰਨਾ ਹੀ ਸਾਡਾ ਫਰਜ ਵੀ ਹੈ, ਤੇ ਮਾਣ ਵਾਲੀ ਗੱਲ ਹੈ। ਕਿਉਕਿ ਇਸ ਵਰਗ ਤੋਂ ਸਿਖਿਆ ਹਾਸਲ ਕਰਕੇ ਹਰ ਵਿਅੱਕਤੀ ਆਪਣੀ ਜਿੰਦਗੀ ,ਚ ਉਚ ਮੁਕਾਮ ਤੇ ਪੁੱਜਦਾ ਹੈ । ਇਸ ਮੌਕੇ ਪ੍ਰਿੰਸੀਪਲ ਡਾ ਆਸਾ ਸਿੰਘ ਘੁੰਮਣ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੀ ਸ਼ਲਾਘਾਯੋਗ ਗੱਲ ਹੈ ਕਿ ਇਹ ਕਲੱਬ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਸਮੇਂ ਸਮੇਂ ਤੇ ਚੰਗੇ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਸੈਕਟਰੀ ਸਤਵਿੰਦਰ ਸਿੰਘ ਬੱਸੀ, ਡਾਇਰੈਕਟਰ ਇੰਦਰ ਕੁਮਾਰ ਪ੍ਰਭਾਕਰ, ਡਾ ਤਰਸੇਮ ਸਿੰਘ ਐਸ ਐਮ ਉ ਸੇਵਾ ਮੁਕਤ, ਡਾ ਸੇਵਕ ਸਿੰਘ, ਗੁਰਦੇਵ ਸਿੰਘ ਈਸ਼ਰਬੁਚਾ, ਸੁਰਿੰਦਰ ਸਿੰਘ ਨਡਾਲੀ , ਦਲੇਰ ਸਿੰਘ ਮਿਆਣੀ , ਬਲਜਿੰਦਰ ਸਿੰਘ, ਮਾਸਟਰ ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਬੱਸੀ ਆਦਿ ਹਾਜ਼ਰ ਸਨ।