ਸ਼ਾਹਪੁਰਕੰਢੀ 18 ਸਤੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਸੀਨੀਅਰ ਕਾਂਗਰਸ ਨੇਤਾ ਅਮਿਤ ਮੰਟੂ ਇਲਾਕੇ ਦੇ ਪੰਚਾਂ-ਸਰਪੰਚਾਂ ਨਾਲ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ । ਪਿੰਡ ਦਰਕੂਆ ਬੰਗਲਾ ਵਿੱਚ ਜਾ ਕੇ ਪੰਚਾਂ ਸਰਪੰਚਾਂ ਨਾਲ ਮੀਟਿੰਗ ਕੀਤੀ ਅਤੇ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ।ਅਮਿਤ ਮੰਟੂ ਨੇ ਲੋਕਾਂ ਨਾਲ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ, ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਕਿਹਾ ਕਿ ਇਸ ਵਾਰ ਸੁਜਾਨਪੁਰ ਹਲਕੇ ਤੋਂ ਅਸਲੀ ਟਿਕਟ ਦੇ ਹੱਕਦਾਰ ਸ੍ਰੀ ਅਮਿਤ ਮੰਟੂ ਹੀ ਹਨ ਉਨ੍ਹਾਂ ਕਿਹਾ ਕੇ ਅਮਿਤ ਮੰਟੂ ਦੀ ਮਿਹਨਤ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਸਾਰਾ ਹਲਕਾ ਹੀ ਜਾਣੂੰ ਹੈ, ਇਸ ਮੌਕੇ ਤੇ ਸਰਪੰਚ ਚੈਨ ਸਿੰਘ, ਸਰਪੰਚ ਪੂਰਨ ਸਿੰਘ ਸਰਪੰਚ ਮਿਹਰ ਸਿੰਘ ,ਸਰਪੰਚ ਸ਼ਿਮਲਾ ਦੇਵੀ, ਸਰਪੰਚ ਕਰਮ ਸਿੰਘ ,ਸੰਮਤੀ ਮੈਂਬਰ ਹਰਕੇਸ਼ ਸਿੰਘ ,ਕੈਪਟਨ ਦੇਵ ਰਾਜ ,ਮਾਨ ਸਿੰਘ ਅਸ਼ਵਨੀ ਸ਼ਰਮਾ , ਜਿਤੇਂਦਰ ਸਿੰਘ, ਕਰਤਾਰ ਸਿੰਘ ,ਗੱਗੂ ਆਦਿ ਸ਼ਾਮਲ ਸਨ