ਭੋਗਪੁਰ 19 ਸਤੰਬਰ ( ਸੁਖਵਿੰਦਰ ਜੰਡੀਰ ) ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਕਾਲੇ ਕਨੂੰਨਾਂ ਨੂੰ ਲੈ ਕੇ ਅੱਜ ਕਾਲਾ ਬੱਕਰਾ ਵੇਖੇ ਜ਼ੋਰ ਦਾਰ ਰੈਲੀ ਕੀਤੀ ਗਈ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਲੀਡਰ ਸਾਹਿਬਾਨ ਰੈਲੀ ਵਿੱਚ ਹਾਜਰ ਹੋਏ ਸੈਂਟਰ ਸਰਕਾਰ ਦੇ ਵਿਰੋਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਵੱਖ ਵੱਖ ਆਗੂਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਆਗੂਆਂ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਕਿਸਾਨਾਂ ਦੇ ਨਾਲ ਭੱਦਾ ਮਜ਼ਾਕ ਕਰ ਰਹੀਆਂ ਹਨ, ਉਨ੍ਹਾਂ ਕਿਹਾ ਕਿ ਸਭ ਪਾਰਟੀਆਂ ਆਪਣੇ-ਆਪਣੇ ਕਿਸਾਨਾਂ ਦੇ ਨਾਲ ਆਪਣੇ ਆਪਣੇ ਹੱਕ ਜਤਾ ਰਹੀਆਂ ਹਨ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਉਨ੍ਹਾਂ ਕਿਹਾ ਅਗਰ ਸਭ ਪਾਰਟੀਆਂ ਕਿਸਾਨਾਂ ਦੇ ਨਾਲ ਹਨ ਤਾਂ ਫਿਰ ਕਿਸਾਨਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ, ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਆੜ੍ਹ ਦੇ ਵਿੱਚ ਸਿਆਸੀ ਪਾਰਟੀਆਂ ਸਿਆਸਤਾਂ ਨੂੰ ਛੱਡ ਕੇ ਕਿਸਾਨਾਂ ਦਾ ਸੱਚੇ ਦਿਲੋ ਸਾਥ ਦੇਣ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਨੇ ਕਿਹਾ ਕਿ ਜਦ ਤੱਕ ਸਰਕਾਰਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀਆਂ ਕਿਸਾਨ-ਮਜ਼ਦੂਰ ਚੁੱਪ ਨਹੀਂ ਬੈਠਣਗੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਇਸ ਮੌਕੇ ਤੇ ਢਾਡੀ ਜਥਾ ਸਰਜੀਤ ਸਿੰਘ ਵਾਰਿਸ ਨੇ ਵੀ ਖ਼ੂਬ ਰੰਗ ਜਮਾਇਆ ਢਾਡੀ ਜਥਾ ਵਾਰਿਸ ਨੇ ਢਾਡੀ ਵਾਰਾਂ ਦੇ ਵਿਚ ਸਰਕਾਰਾਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਲਾਇਆ, ਇਸ ਮੌਕੇ ਤੇ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਅੰਮ੍ਰਿਤਪਾਲ ਸਿੰਘ ਖੱਖ, ਤਲਵਿੰਦਰ ਸਿੰਘ ਪਿੰਦਰ, ਹਰਸਲਿੰਦਰ ਸਿੰਘ, ਗੁਰਬਖਸ਼ ਸਿੰਘ, ਬੂਟਾ ਸਿੰਘ ਟੀਟੂ ਭੋਗਪੁਰ, ਮਨਦੀਪ ਸਿੰਘ ਧਾਮੀ, ਗੋਲਡੀ ਬਾਬਾ, ਸੋਨੂੰ ਪੂਰੀ ਟਾਂਡਾ, ਪ੍ਰਭ ਬੁੱਟਰ ਭੋਗਪੁਰ, ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ