ਪਠਾਨਕੋਟ 24 ਸਤੰਬਰ ( ਸੁਖਵਿੰਦਰ ਜੰਡੀਰ ) ਥਾਨਾ ਸ਼ਾਹਪੁਰਕੰਢੀ ਪੁਲਸ ਨੇ ਵੀਰਵਾਰ ਸ਼ਾਮ ਨੂੰ ਗਸ਼ਤ ਦੌਰਾਨ ਮੱਝਾਂ ਇਕੱਠੀਆਂ ਨਾਲ ਭਰੇ ਕੈਂਟਰ ਨੂੰ ਕਾਬੂ ਕੀਤਾ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਇਕ ਕੈਂਟਰ ਵਿਚ ਕੋਈ ਵਿਅਕਤੀ ਮੱਝਾਂ ਤੇ ਕੱਟਿਆਂ ਨੂੰ ਬੁਰੀ ਤਰ੍ਹਾਂ ਨਾਲ ਬੰਨ੍ਹ ਕੇ ਲਿਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜਾਣਕਾਰੀ ਪੱਕੀ ਹੋਣ ਕਾਰਨ ਪੁਲੀਸ ਪਾਰਟੀ ਵੱਲੋਂ ਸ਼ਾਹਪੁਰਕੰਢੀ ਚੈੱਕ ਪੋਸਟ ਨੰਬਰ ਦੋ ਤੇ ਨਾਕਾ ਲਗਾਇਆ ਗਿਆ ਕਿ ਡੈਮ ਸਾਈਟ ਤੋਂ ਇਕ ਕੈਂਟਰ ਨੰਬਰ PB-11CF-5711ਆ ਰਿਹਾ ਸੀ ਜਿਸ ਨੂੰ ਪੁਲਸ ਪਾਰਟੀ ਵੱਲੋਂ ਰੋਕਿਆ ਗਿਆ ਤੇ ਜਿਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 11 ਮੱਝਾਂ ਤੇ ਕੱਟਿਆਂ ਬਰਾਮਦ ਹੋਈਆਂ ਜਦੋਂ ਪੁਲੀਸ ਪਾਰਟੀ ਨੇ ਕੈਂਟਰ ਦਾ ਡਰਾਈਵਰ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਰਾਜੂ ਪੁੱਤਰ ਭਜਨ ਦਾਸ ਤੇ ਉਹਦੇ ਨਾਲ ਇੱਕ ਸਾਥੀ ਨੇ ਆਪਣਾ ਨਾਮ ਮੁਹੰਮਦ ਯਾਕੂਬ ਪੁੱਤਰ ਗੁਲਾਮ ਰਸੂਲ ਦੱਸਿਆ ਜਦੋਂ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇਹ ਮੱਝਾਂ ਕੱਟੀਆਂ ਕਿੱਥੋਂ ਲੈ ਕੇ ਆ ਰਹੇ ਹਨ ਤਾਂ ਉਹ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਉੱਤੇ ਪਸ਼ੁ ਕਰੂਰਤਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ.