ਭੋਗਪੁਰ 26 ਸਤੰਬਰ( ਸੁਖਵਿੰਦਰ ਜੰਡੀਰ) ਬਾਬਾ ਭਗਤ ਸਿੰਘ ਜੀ ਦੇ ਅਸਥਾਨ ਚੁਬਾਰਾ ਸਾਹਿਬ ਮੂਨਕਾਂ ਵਿਖੇ ਬਾਬਾ ਭਗਤ ਸਿੰਘ ਜੀ ਦੀ ਬਰਸੀ ਮਨਾਈ ਗਈ। ਚੁਬਾਰਾ ਸਾਹਿਬ ਵਿਖੇ ਦੱਸ ਅਖੰਡ ਪਾਠ ਸਾਹਿਬ ਲੜੀ ਜੀ ਦੇ ਭੋਗ ਉਪਰੰਤ ਗਿਆਨੀ ਬੂਟਾ ਸਿੰਘ ਧੁੱਗਾ ਕਲਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਰਮਾਤਮਾ ਨਾਲ ਜੋਡ਼ਿਆ। ਇਸ ਮੌਕੇ ਤੇ ਵੱਖ ਵੱਖ ਕਥਾ ਵਾਚਕਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮਹਾਂਪੁਰਖ ਬਸੰਤ ਸਿੰਘ ਜੀ ਨੇ ਵੀ ਕਥਾ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਜਗਦੀਸ਼ ਸਿੰਘ ਲਾਡਾ ਬਿਨਪਾਲਕੇ , ਗਿਆਨੀ ਬੂਟਾ ਸਿੰਘ ਧੁੱਗਾ ਕਲਾਂ ,ਪਾਲ ਸਿੰਘ ਮੂਲਕਾਂ, ਜਸਬੀਰ ਸਿੰਘ ,ਮਾਨ ਸਿੰਘ ਸੋਦਲਾ, ਪਰਮਜੀਤ ਸਿੰਘ ,ਮੀਤ ਸਿੰਘ ਜੀ ਹੈੱਡ ਗ੍ਰੰਥੀ ਚੱਤੋਵਾਲ, ਅਮਰਜੀਤ ਸਿੰਘ ਭੋਗਪੁਰ , ਆਦਿ ਸ਼ਾਮਲ ਸਨ t