ਪਠਾਨਕੋਟ 1 ਅਕਤੂਬਰ ( ਸੁਖਵਿੰਦਰ ਜੰਡੀਰ) ਸ਼ਾਹਪੁਰਕੰਡੀ ਸ੍ਰੀ ਤਰਸੇਮ ਲਾਲ ਟਾਊਨਸਿਪ ਸਬ ਡਵੀਜ਼ਨ ਨੰਬਰ 3 ਸੇਵਾਮੁਕਤ ਹੋਏ। ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਮ ਐਸ ਗਿੱਲ ਐਕਸੀਅਨ ਸਾਹਿਬ, ਐਸ ਡੀ ਓ ਹਰਭਜਨ ਸਿੰਘ ਸੈਣੀ,ਐਸ ਡੀ ਓ ਤਨਵੀਰ ਅਹਿਮਦ,ਬਲਦੇਵ ਸਿੰਘ ਬਾਜਵਾ ਜੇਈ, ਅਮਰਜੀਤ ਸਿੰਘ ਬੱਬਲ ਜੇ ਈ, ਮਨਪ੍ਰੀਤ ਸਿੰਘ ਐੱਸ.ਡੀ.ਸੀ ,ਅਮਰਜੀਤ ਸਿੰਘ ਫੋਰਮੈਨ ਸਪੈਸ਼ਲ,ਅਨਿਲ ਸ਼ਰਮਾ ਸੁਪਰਵਾਈਜ਼ਰ,ਬਲਜਿੰਦਰ ਸਿੰਘ ਸੁਪਰਵਾਈਜ਼ਰ, ਦੇਵੀ ਸਿੰਘ,ਦਿਲਾਵਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਧਿਕਾਰੀਆਂ ਵੱਲੋਂ ਤਰਸੇਮ ਲਾਲ ਨੂੰ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਮ ਐਸ ਗਿੱਲ ਐਕਸੀਅਨ ਸਾਹਿਬ ਨੇ ਬੋਲਦੇ ਹੋਏ ਕਿਹਾ ਕਿ ਰਣਜੀਤ ਸਾਗਰ ਡੈਮ ਮੁਲਾਜ਼ਮਾਂ ਨੇ ਰਣਜੀਤ ਸਾਗਰ ਡੈਮ ਨੂੰ ਤਿਆਰ ਕਰਨ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋਏ ਤਰਸੇਮ ਲਾਲ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਇਨਸਾਨ ਹਨ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਰਕਾਰੀ ਜ਼ਿੰਮੇਵਾਰੀ ਵਿੱਚ ਗੁਜ਼ਾਰਿਆ ਹੈ, ਗਿੱਲ ਸਾਹਿਬ ਨੇ ਕਿਹਾ ਕਿ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਫਤਰੀ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਸੇਵਾਮੁਕਤ ਹੋਏ ਮੁਲਾਜ਼ਮਾਂ ਦੀ ਕਾਗਜ਼ੀ ਕਾਰਵਾਈ ਤੁਰੰਤ ਪੂਰੀ ਕੀਤੀ ਜਾਵੇ, ਤਾਂ ਕਿ ਉਨ੍ਹਾਂ ਦਾ ਹਿਸਾਬ ਕਿਤਾਬ ਅਤੇ ਪੈਨਸ਼ਨ ਜਲਦੀ ਹੀ ਮਿਲ ਸਕੇ।ਤਰਸੇਮ ਲਾਲ ਨੇ ਤਕਰੀਬਨ 34 ਸਾਲ ਰਣਜੀਤ ਸਾਗਰ ਡੈਮ ਤੇ ਨੌਕਰੀ ਕੀਤੀ, ਇਸ ਮੌਕੇ ਤੇ ਤਰਸੇਮ ਲਾਲ ਨੇ ਬੋਲਦੇ ਹੋਏ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਇਆ ਹੈ ਅਤੇ ਉਨ੍ਹਾਂ ਨੇ ਬਾਕੀ ਸਾਥੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਆਪਸੀ ਪਿਆਰ ਅਤੇ ਭਾਈਚਾਰੇ ਦੇ ਨਾਲ ਰਿਹਾ ਜਾਵੇ । ਉਨ੍ਹਾਂ ਕਿਹਾ ਕਿ ਅੱਜ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਿਹਾ ਹਾਂ ਅਤੇ ਉਸ ਮਾਲਕ ਅੱਗੇ ਅਰਦਾਸ ਕਰਦਾ ਹਾਂ ਕਿ ਮੇਰਾ ਇਹ ਪਰਿਵਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ। ਇਸ ਮੌਕੇ ਤੇ ਦੇਵੀ ਸਿੰਘ, ਦਲਾਵਰ ਸਿੰਘ, ਬਿਸੰਬਰ ਸਿੰਘ,ਦੇਸ ਰਾਜ, ਮੁਖਤਿਆਰ ਮਸੀਹ ,ਬਲਵੰਤ,ਕਰਤਾਰ,ਰੂਪ ਲਾਲ,ਅਜੀਤ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ