ਭੋਗਪੁਰ 1 ਨਵੰਬਰ ( ਸੁਖਵਿੰਦਰ ਜੰਡੀਰ) ਕਾਂਗਰਸ ਪਾਰਟੀ ਵੱਲੋਂ ਅਸ਼ਵਨ ਭੱਲਾ ਦੀ ਅਗਵਾਈ ਹੇਠ ਨਕੋਦਰ ਦੇ ਗਾਂਧਰਾ ਪਿੰਡ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਲਕੇ ਦੇ ਵੱਖ-ਵੱਖ ਆਗੂ ਤੇ ਹੋਰ ਵੀ ਜ਼ਿੰਮੇਵਾਰ ਵਿਅਕਤੀ ਹਾਜਰ ਹੋਏ, ਇਸ ਮੌਕੇ ਤੇ ਸ਼੍ਰੀ ਅਸ਼ਵਨ ਭੱਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਵੱਲੋਂ ਤਿੰਨ ਰੁਪਏ ਬਿਜਲੀ ਸਸਤੀ ਕੀਤੀ ਗਈ ਹੈ। ਅਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਵੀ ਕਾਫੀ ਵਾਧਾ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਾਂਗਰਸ ਸਰਕਾਰ ਪੰਜਾਬ ਦੇ ਹਰ ਵਰਗ ਲਈ ਮਸੀਹਾ ਹੈ, ਮੀਟਿੰਗ ਦੇ ਵਿਚ ਹਲਕਾ ਨਕੋਦਰ ਦੇ ਪਹੁੰਚੇ ਵੱਖ-ਵੱਖ ਆਗੂਆਂ ਨੇ ਕਿਹਾ ਕਿਹਾ ਕੇ ਅਸ਼ਵਨ ਭੱਲਾ ਜੋ ਕਿ ਹਲਕਾ ਨਕੋਦਰ ਤੋਂ ਚੋਣ ਲੜ ਰਹੇ ਹਨ ਉਹ ਹਲਕੇ ਵਿੱਚ ਕਾਫੀ ਮਿਹਨਤ ਕਰ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਅਤੇ ਆਸਵਨ ਭੱਲਾ ਦੀ ਮਿਹਨਤ ਸਦਕਾ ਅਸ਼ਵਨ ਭੱਲਾ ਨਕੋਦਰ ਹਲਕੇ ਚ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ , ਅਸ਼ਵਨ ਭੱਲਾ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ, ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ,ਹਨੀ ਜੋਸ਼ੀ,ਮਨਦੀਪ ਕੌਰ,ਗਿੰਦਾ ਗਾਂਧਰਾਂ ,ਰਾਣਾ ,ਸੁਖਰਾਜ ਗਾਂਧਰਾ ,ਹਰਵਿੰਦਰ ਸਿੰਘ ,ਦਲਵਿੰਦਰ ਸਿੰਘ ,ਮਨਪ੍ਰੀਤ ਸਿੰਘ ,ਲਵਪ੍ਰੀਤ ਸਿੰਘ ਸੁਖਵੰਤ ਸਿੰਘ ,ਪਰਮਿੰਦਰ ਸਿੰਘ, ਗਗਨਦੀਪ ਸਿੰਘ,ਰੋਹਿਤ ,ਸਾਹਿਲ, ਜਸਪ੍ਰੀਤ ਸਿੰਘ,ਸੁੱਖਾ ਨਿਰਮਲ ਸਿੰਘ ,ਸੁੱਖ ,ਗੁਰਚਰਨ ਸਿੰਘ, ਨਵਦੀਪ ਸਿੰਘ ,ਰਾਜਵੀਰ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ