ਬਾਘਾਪੁਰਾਣਾ 12 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 751 ਅਵਤਾਰ ਦਿਹਾੜੇ ਸੰਸਾਰ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਇਸ ਤਹਿਤ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਬਾਘਾ ਪੁਰਾਣਾ ਪ੍ਰਬੰਧਕ ਕਮੇਟੀ ਵੱਲੋ ਭਗਤ ਨਾਮਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜਿਆ ਦੇ ਸਬੰਧ ਵਿੱਚ ਇਕ ਸ੍ਰੀ ਅਖੰਡ ਪਾਠ ਸਾਹਿਬ ਜੀ ਮਿਤੀ 12 ਨਵੰਬਰ ਨੂੰ ਗੁਰਦੁਆਰਾ ਬਾਬਾ ਨਾਮਦੇਵ ਜੀ (ਚੱਨੂੰਵਾਲਾ ਬਾਈਪਾਸ ਰੋਡ) ਬਾਘਾ ਪੁਰਾਣਾ ਵਿਖੇ ਸਵੇਰੇ 11 ਵਜੇ ਪ੍ਰਕਾਸ਼ ਕਰਵਾਏ ਜਾਣਗੇ ਜਿੰਨਾ ਦੇ ਭੋਗ ਮਿਤੀ 14 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਬਾਬਾ ਰਾਮ ਤੀਰਥ ਜੀ ਆਪਣੇ ਪ੍ਰਵਚਨਾ ਰਾਹੀ ਗੁਰਮਤਿ ਸਾਂਝ ਪਾਉਣਗੇ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਨਾਨਕ ਨਾਮ ਲੇਵਾ ਸੰਗਤਾਂ ਅਤੇ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਮੁੱਖ ਦਫਤਰ ਦੇ ਸਮੂੰਹ ਅਹੁੱਦੇਦਾਰ ਸਿੰਘਾ ,ਸਮੂੰਹ ਸਰਕਲਾ ਦੇ ਸਿੰਘਾ ਨੂੰ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਦੀ ਜਾਣਕਾਰੀ ਪ੍ਰੈੱਸ ਸਕੱਤਰ ਬਾਬਾ ਗੁਰਸੇਵਕ ਸਿੰਘ ਬਾਘਾਪੁਰਾਣਾ ਨੇ ਪੈੇ੍ਸ ਨੂੰ ਦਿੱਤੀ।