
ਕਪੂਰਥਲਾ 17 ਜੂਨ 2021-ਨਜ਼ਰਾਨਾ ਨਿਊਜ਼ ਨੈੱਟਵਰਕ
ਪੰਜਾਬ ਵਿੱਚ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਗਪਗ 65 ਕਰੋੜ ਰੁਪਏ ਦੇ ਘੁਟਾਲੇ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਨੇ ਦੂਜੇ ਦਿਨ ਭੁੱਖ ਹੜਤਾਲ ਰੱਖੀ ਦੂਜੇ ਦਿਨ ਭੁੱਖ ਹੜਤਾਲ ਵਿੱਚ ਐਸਸੀ ਵਿੰਗ ਦੇ ਜ਼ਿਲਾ ਜੁਆਇੰਟ ਸਕੱਤਰ ਰਕੇਸ਼ ਕੁਮਾਰ ਅਤੇ ਹਲਕਾ ਕਪੂਰਥਲਾ ਦੇ ਸੀਨੀਅਰ ਆਗੂ ਫੱਗਾ ਸਿੰਘ ਨੇ ਰੱਖੀ।
ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਆਖਿਆ ਕਿ ਭੁੱਖ ਹੜਤਾਲ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲੇਗੀ ਅਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਤੱਕ ਇਹ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ ਉਨ੍ਹਾਂ ਜ਼ੋਰ ਪਾ ਕੇ ਕਿਹਾ ਕਿ ਇਹ ਘਪਲੇਬਾਜ਼ ਮੰਤਰੀ ਜਿੰਨਾ ਚਿਰ ਆਮ ਜਨਤਾ ਕੋਲੋਂ ਮੁਆਫੀ ਨਹੀਂ ਮੰਗਦਾ ਅਤੇ ਪੂਰਾ ਹਿਸਾਬ ਕਿਤਾਬ ਨਹੀਂ ਦਿੰਦਾ ਤੇ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਅਤੇ ਆਮ ਲੋਕਾਂ ਵੱਲੋਂ ਚਲਦੇ ਰਹਿਣਗੇ
ਉਨ੍ਹਾਂ ਆਖਿਆ ਕਿ ਜਿੰਨਾ ਚਿਰ ਸਾਧੂ ਸਿੰਘ ਧਰਮਸੋਤ ਗ਼ਰੀਬ ਬੱਚਿਆਂ ਦੇ ਮਾਰੇ ਹੋਏ ਪੈਸੇ ਵਾਪਸ ਨਹੀਂ ਕਰਦਾ ਓਨਾ ਚਿਰ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਜਾਰੀ ਰਹੇਗਾ ਭੁੱਖ ਹਡ਼ਤਾਲ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਸੂਬਾ ਜੁਆਇੰਟ ਸਕੱਤਰ ਟਰੇਡ ਵਿੰਗ ਸਰਬਜੀਤ ਸਿੰਘ ਲੁਬਾਣਾ, ਹਲਕਾ ਸੁਲਤਾਨਪੁਰ ਲੋਧੀ ਤੋਂ ਪ੍ਰਦੀਪਪਾਲ ਸਿੰਘ ਥਿੰਦ , ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਰਮਨ ਜੈਨ , ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ, ਜ਼ਿਲਾ ਜੁਆਇੰਟ ਸਕੱਤਰ ਬਲਵਿੰਦਰ ਕੌਰ , ਹਲਕਾ ਕਪੂਰਥਲਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਥਿੰਦ, ਬਲਾਕ ਪ੍ਰਧਾਨ ਜਗਜੀਤ ਸਿੰਘ ਪਿਆਰਾ ਸਿੰਘ, ਆਪ ਆਗੂ ਗੁਰਸ਼ਰਨ ਸਿੰਘ , ਸੁਲਤਾਨਪੁਰ ਤੋਂ ਸਰੂਪ ਸਿੰਘ ਕੰਡਾ , ਹਰਦੀਪ ਸਿੰਘ ਚੀਮਾ , ਯਸ਼ਪਾਲ ਆਜ਼ਾਦ, ਸੁਖਮਿੰਦਰ ਸਿੰਘ, ਸੋਨੂੰ ,ਅਨਮੋਲ ਗਿੱਲ, ਰਿਟਾਇਰ ਡੀ ਐੱਸ ਪੀ ਕਰਨੈਲ ਸਿੰਘ, ਬਲਾਕ ਪ੍ਰਧਾਨ ਸੁੱਖਾ ਮਿਆਣੀ, ਜ਼ਿਲਾ ਜੁਆਇੰਟ ਸਕੱਤਰ ਕੁਲਦੀਪ ਪਾਠਕ, ਸਰਕਲ ਪ੍ਰਧਾਨ ਰਾਜ ਕੁਮਾਰ, ਅਤੇ ਹੋਰ ਆਪ ਵਾਲੰਟੀਅਰ ਸ਼ਾਮਿਲ ਸਨ