ਭੁਲੱਥ 22 ਜਨਵਰੀ 2022 ( ਤਾਜੀਮਨੂਰ ਕੌਰ ) ਮਿਸ਼ਨ ਕੈਮੀਕਲ ਫ੍ਰੀ ਭਾਰਤ ਦੇ ਤਹਿਤ ਪਿੰਡ ਖੱਸਣ ਵਿੱਚ DARJUV9 ਕੰਪਨੀ ਵੱਲੋਂ ਸਿਰਦਾਰ ਗੁਰਭੇਜ ਸਿੰਘ ਆਨੰਦਪੁਰੀ ਦੀ ਅਗਵਾਈ ਵਿਚ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦਾ ਮਕਸਦ ਰੋਜ਼ਾਨਾ ਰਸੋਈ ਅਤੇ ਬਾਥਰੂਮ ਵਿੱਚ ਵਰਤੇ ਜਾਣ ਵਾਲੇ ਸਾਮਾਨ ਦੇ ਵਿੱਚ ਪਾਏ ਜਾਂਦੇ ਹਾਨੀਕਾਰਕ ਪਦਾਰਥਾਂ ਦੇ ਬਾਰੇ ਜਾਣਕਾਰੀ ਦੇਣਾ ਸੀ । ਇਸ ਮਕਸਦ ਦੇ ਲਈ DARJUV9 ਕੰਪਨੀ ਤੋਂ ਨਿਊਰੋਸਾਇੰਸ ਕੋਚ Mr.ਕਰਨ ਕੌਸ਼ਿਲ ਅਤੇ ਗਗਨਦੀਪ ਕੌਲਧਰ ਜੀ ਪਹੁੰਚੇ । Mr. ਕਰਨ ਕੌਂਸਲ ਜੀ ਨੇ ਸੰਬੋਧਨ ਦੇ ਦੌਰਾਨ ਦੱਸਿਆ ਕਿ ਇਸ ਮਿਸ਼ਨ ਨੂੰ Mr. Jitendar Dagar ਜੀ ਨੇ ਆਉਣ ਵਾਲੇ ਸਮੇਂ ਵਿਚ ਹਾਨੀਕਾਰਕ ਕੈਮੀਕਲ ਦੇ ਨਾਲ ਹੋਣ ਵਾਲੀ ਤਬਾਹੀ ਤੋਂ ਭਾਰਤ ਨੂੰ ਬਚਾਉਣ ਦੇ ਲਈ ਸ਼ੁਰੂਆਤ ਕੀਤੀ ਹੈ । ਉਨ੍ਹਾਂ ਨੇ ਇਸ ਸਮੇਂ ਚਾਹ ਦੇ ਵਿੱਚ ਪਾਏ ਜਾਂਦੇ ਹੈਵੀ ਮੈਟਲਜ਼ ਅਤੇ ਮਸਾਲਿਆਂ ਦੇ ਵਿੱਚ ਵਰਤੇ ਜਾਂਦੇ ਸਿੰਥੈਟਿਕ ਅਤੇ ਹੋਰ ਹਾਨੀਕਾਰਕ ਪਦਾਰਥਾਂ ਦੇ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ । ਉਨ੍ਹਾਂ ਨੇ ਹਾਜ਼ਰੀਨ ਨੂੰ ਬਾਜ਼ਾਰ ਵਿੱਚੋਂ ਹਾਨੀਕਾਰਕ ਪਦਾਰਥਾਂ ਵਾਲਾ ਸਾਮਾਨ ਲੈ ਕੇ ਨਾ ਵਰਤਣ ਦੀ ਅਪੀਲ ਕਰਦਿਆਂ ਆਪਣੀ ਆਉਣ ਵਾਲੀ ਪੀਡ਼੍ਹੀ ਨੂੰ ਭਿਆਨਕ ਬੀਮਾਰੀਆਂ ਤੋਂ ਬਚਾਉਣ ਦੇ ਲਈ DARJUV9 ਕੰਪਨੀ ਦਾ ਕੈਮੀਕਲ ਫ੍ਰੀ ਸਾਮਾਨ ਵਰਤਣ ਦੀ ਪ੍ਰੇਰਨਾ ਕੀਤੀ ਸਿਰਦਾਰ ਗੁਰਭੇਜ ਸਿੰਘ ਆਨੰਦਪੁਰੀ ਨੇ ਅਖ਼ੀਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸੈਮੀਨਾਰ ਦੇ ਅਖੀਰ ਵਿਚ ਹਾਜ਼ਰੀਨ ਨੂੰ DARJUV9 ਕੰਪਨੀ ਦੀ ਕੈਮੀਕਲ ਫਰੀ ਵੀ ਪਿਲਾਈ ਗਈ । ਇਸ ਮੌਕੇ ਹਾਜ਼ਰੀਨ ਨੇ ਬਾਜ਼ਾਰ ਵਿਚੋਂ ਲਿਆ ਕੇ ਕੈਮੀਕਲ ਵਾਲਾ ਸਾਮਾਨ ਵਰਤਣ ਦੀ ਥਾਂ ਤੇ DARJUV9 ਕੰਪਨੀ ਦਾ ਕੈਮੀਕਲ ਫ੍ਰੀ ਸਾਮਾਨ ਵਰਤਣ ਦਾ ਪ੍ਰਣ ਕੀਤਾ