ਸ਼ਹਿਰ ਸੰਗਰੂਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੇ ਰਲ ਕੇ ਹੇਠ ਲਿਖੇ ਮਤੇ ਪਾਸ ਕੀਤੇ :-
੧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤ ਵੇਲੇ ਨਿਤਨੇਮ ਦੀ ਸਮਾਪਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਨ ਕਰ ਦਿੱਤੇ ਜਾਣਗੇ ਸ਼ਾਮ ਨੂੰ ਸੋਦਰੁ ਸਮੇਂ ਫਿਰ ਪ੍ਰਕਾਸ਼ ਕੀਤੇ ਜਾਣਗੇ
੨ ਗਿਆਰਾਂ ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਜਿੰਦਾ ਲਗਾਇਆ ਜਾਵੇਗਾ
੩ ਜਿਨ੍ਹਾਂ ਗੁਰਦੁਆਰਾ ਸਾਹਿਬ ਵਿਚ ਉਪਰੋਕਤ ਇੱਕ ਤੋਂ ਦੋ ਨੰਬਰ ਮਤੇ ਲਾਗੂ ਨਹੀਂ ਹੋਣਗੇ ਉਨ੍ਹਾਂ ਲਈ ਜ਼ਰੂਰੀ ਹੋਵੇਗਾ ਕਿ ਉਹ ਇਕ ਬਰਛੇ ਵਾਲਾ ਸਿੰਘ ਹਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਖੜ੍ਹਾ ਹੋਣਾ ਯਕੀਨੀ ਬਣਾਉਣਗੇ
੪ ਅੱਜ ਤੋਂ ਬਾਅਦ ਜੇ ਕਿਤੇ ਵੀ ਬੇਅਦਬੀ ਹੁੰਦੀ ਹੈ ਬੇਅਦਬੀ ਕਰਨ ਵਾਲੇ ਨੂੰ ਸਿੱਖ ਸਿਧਾਂਤਾਂ ਅਨੁਸਾਰ ਸਜ਼ਾ ਦਿੱਤੀ ਜਾਵੇਗੀ
੫ ਪ੍ਰਸ਼ਾਸਨ ਨੂੰ ਖਾਸ ਕਰ ਕੇ ਐੱਸ ਐੱਸ ਪੀ ਅਤੇ ਡੀ ਸੀ ਨੂੰ ਲਿਖਤੀ ਤੌਰ ਤੇ ਦਿੱਤਾ ਜਾਵੇਗਾ ਕਿ ਉਹ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ
੬ ਜੇਕਰ ਪ੍ਰਸ਼ਾਸਨ ਪੂਰੀ ਦ੍ਰਿੜ੍ਹਤਾ ਦੇ ਨਾਲ ਬੇਅਦਬੀਆਂ ਰੋਕਣ ਲਈ ਯਤਨ ਕਰੇਗਾ ਤਾਂ ਪ੍ਰਸ਼ਾਸਨ ਨੂੰ ਸੰਗਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ
੭ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰਦੁਆਰੇ ਅੰਦਰ ਦਰਵਾਜ਼ੇ ਲੋਹੇ ਆਦਿ ਦੇ ਅਤੇ ਸਖ਼ਤ ਸਕਿਉਰਿਟੀ ਵਾਲੇ ਲਗਾਉਣਗੇ
੮ ਨਵੀਂ ਤਕਨੀਕ ਅਨੁਸਾਰ ਗੁਰਦੁਆਰਾ ਸਾਹਿਬ ਅੰਦਰ ਸਕਿਓਰਿਟੀ ਲੌਕ ਅਲਾਰਮ ਵਾਲੇ ਲਗਾਏ ਜਾਣਗੇ
੯ ਕਿਸੇ ਵੀ ਗੁਰਦੁਆਰਾ ਸਾਹਿਬ ਅੰਦਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਜਾਤ ਗੋਤ ਜਾਂ ਭਾਈਚਾਰਾ ਬੋਲ ਕੇ ਅਰਦਾਸ ਨਹੀਂ ਕੀਤੀ ਜਾਵੇਗੀ
੧੦ ਸਾਰੇ ਗੁਰਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਲਾਗੂ ਕੀਤੀ ਜਾਵੇਗੀ
Author: Gurbhej Singh Anandpuri
ਮੁੱਖ ਸੰਪਾਦਕ