ਬੱਧਨੀ ਕਲਾਂ 24 ਫ਼ਰਵਰੀ ( ਰਾਜਿੰਦਰ ਸਿੰਘ ਕੋਟਲਾ ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵੱਲੋ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਬ-ਤਹਿਸੀਲ ਬੱਧਨੀ ਕਲਾਂ ਦੇ ਗੇਟ ਤੇ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਪਟਵਾਰੀ ਦੇ ਬਰਖਿਲਾਫ 11ਤੋ 2 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਵੱਲੋ ਰਿਟਾਇਰਡ ਸਾਥੀਆ ਪ੍ਰਤੀ ਵਰਤੀ ਗਈ ਗਲਤ ਭਾਸ਼ਾ ਦੀ ਸਖ਼ਤ ਸਬਦਾ ਵਿੱਚ ਨਿਖੇਧੀ ਕੀਤੀ ਗਈ। ਨਿਰਮਲ ਸਿੰਘ ਪ੍ਧਾਨ ਵੱਲੋ ਸਪੱਸ਼ਟੀਕਰਨ ਦੇਣ ਜਾ ਗਲਤੀ ਮੰਨਣ ਦੀ ਬਜਾਏ ਆਪਣੇ ਰਿਸ਼ਤੇਦਾਰਾ ਰਾਹੀ ਲੋਕਲ ਕਿਸਾਨ ਯੂਨੀਅਨ ਉਗਰਾਹਾ ਯੂਨਿਟ ਨੂੰ ਗੁਮਰਾਹ ਕਰਕੇ ਮੱਦਦ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਰਿਟਾਇਰਡ ਪਟਵਾਰੀਆ ਨੇ ਨੌਜਵਾਨਾ ਦਾ ਹੱਕ ਮਾਰਨ ਲਈ ਠੇਕੇ ਤੇ ਭਰਤੀ ਹੋਣ ਦੀਆ ਦਰਖਾਸਤਾ ਦੇ ਕੇ ਪਟਵਾਰ ਯੂਨੀਅਨ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਤੇ ਬੇਰੁਜ਼ਗਾਰਾ ਦਾ ਹੱਕ ਮਾਰਦੇ ਸੀ। ਜਿਸ ਦਾ ਤਸੱਲੀਬਖਸ਼ ਜਵਾਬ ਦੇ ਕੇ ਕਿਸਾਨ ਯੂਨੀਅਨ ਦੇ ਆਗੂਆ ਦੀ ਤਸੱਲੀ ਕਰਵਾਈ ਗਈ। ਜਿਸ ਤੋ ਬਾਅਦ ਉਹ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾ ਕਰਦੇ ਰਹੇ। ਉਨ੍ਹਾ ਦੇ ਜੋਰ ਦੇਣ ਤੇ ਧਰਨਾ ਸ਼ਾਂਤਮਈ ਰੱਖਿਆ ਗਿਆ। ਕਿਸਾਨ ਯੂਨੀਅਨ ਦੇ ਆਗੂਆ ਦੇ ਸਮਝੌਤਾ ਕਰਵਾਉਣ ਦਾ ਜੋਰ ਦੇਣ ਤੇ 26 ਫ਼ਰਵਰੀ ਦੀ ਸਾਂਝੀ ਮੀਟਿੰਗ ਮੋਗਾ ਮੁਕਾਮ ਤੇ ਕਰਨ ਦਾ ਨਿਰਣਾ ਲਿਆ ਗਿਆ।
ਅੱਜ ਦੇ ਧਰਨੇ ਦੌਰਾਨ ਗੁਰਮੇਲ ਸਿੰਘ ਜਨਰਲ ਸਕੱਤਰ, ਕੇਵਲ ਸਿੰਘ ਖਜ਼ਾਨਚੀ, ਬਲਵਿੰਦਰ ਸਿੰਘ ਪੁਰਬਾ ਸਹਾਇਕ ਸਕੱਤਰ, ਗੁਰਦੋਰ ਸਿੰਘ ਸਹਾਇਕ ਖਜ਼ਾਨਚੀ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਸੰਤੋਖ ਸਿੰਘ ਪਰਚਾਰ ਸਕੱਤਰ, ਮੰਗਲ ਪ੍ਰਕਾਸ਼, ਹਰਚਰਨ ਪਾਲ ਸਿੰਘ, ਗੁਰਮੇਲ ਸਿੰਘ ਰਖਾਲਾ, ਸਵਰਨ ਸਿੰਘ ਬਰਾੜ, ਨਿਰਮਲ ਦਾਸ, ਨਾਇਬ ਸਿੰਘ, ਮੱਖਣ ਸਿੰਘ, ਜਸਵੰਤ ਸਿੰਘ ਭਾਊ, ਕ4ਮਲੇਸ਼ ਕੁਮਾਰ, ਬਲਵਿੰਦਰ ਸਿੰਘ ਖੋਸਾ, ਸੁਖਦੇਵ ਸਿੰਘ ਖੋਸਾ, ਚੰਦ ਸਿੰਘ, ਜਸਵੰਤ ਸਿੰਘ ਸੂਬੇਦਾਰ, ਹਰੀ ਸਿੰਘ, ਰਸ਼ਪਾਲ ਸਿੰਘ ਕਪੂਰੇ, ਜਗਰਾਜ ਸਿੰਘ, ਬਲਦੇਵ ਕੁਮਾਰ, ਗੁਰਚਰਨ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਚਮਕੌਰ ਸਿੰਘ, ਬਲਦੇਵ ਸਿੰਘ ਸਮਾਲਸਰ, ਮੱਖਣਜੀਤ ਸਾਰੇ ਪਟਵਾਰੀ, ਗੁਰਮੀਤ ਸਿੰਘ, ਮਲਕੀਤ ਸਿੰਘ, ਹਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਮੱਘਰ ਸਿੰਘ ਚਾਹਿਲ, ਸੁਰਜੀਤ ਸਿੰਘ, ਰਤਨ ਸਿੰਘ, ਗੁਰਮੇਲ ਸਿੰਘ ਸਾਰੇ ਕਾਨੂੰਨਗੋ, ਹਰੀਕ੍ਰਿਸ਼ਨ ਸਿੰਘ ਐਸ ਕੇ ਸ਼ਾਮਲ ਹੋਏ। ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੋਂਦਾਰਾ ਨੇ ਦਿੱਤੀ।
Author: Gurbhej Singh Anandpuri
ਮੁੱਖ ਸੰਪਾਦਕ