ਪ੍ਰਧਾਨ ਮਨਮੋਹਨ ਸਿੰਘ ਘੋਲੀਆ ਨੇ ਪਿਤਾ ਦੀਆਂ ਅਸਤੀਆਂ ਖੇਤ ਵਿੱਚ ਦਬਾ ਕੇ ਉਪਰ ਲਾਇਆ ਫਲਦਾਰ ਪੌਦਾ

14

ਬਾਘਾਪੁਰਾਣਾ 26 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉੂਡੇਸ਼ਨ ਦੇ ਪ੍ਰਧਾਨ ਭਾਈ ਮਨਮੋਹਨ ਸਿੰਘ ਘੋਲੀਆ ਖੁਰਦ ਦੇ ਸਤਿਕਾਰਯੋਗ ਪਿਤਾ ਸਰਦਾਰ ਅਮਰਜੀਤ ਸਿੰਘ ਖਾਲਸਾ ਜੋ ਬੀਤੇ ਦਿਨੀ ਗੁਰੂ ਚਰਨਾਂ ਚ ਜਾ ਬਿਰਾਜੇ ਸਨ|ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾ ਦੀਆਂ ਅਸਤੀਆ ਅਤੇ ਰਾਖ਼ ਆਪਣੇ ਖੇਤ ਵਿੱਚ ਦੱਬ ਕੇ ਉਸ ਦੇ ਉਪਰ ਇੱਕ ਫਲਦਾਰ ਜਾਮਣ ਦਾ ਬੂਟਾ ਲਾ ਕੇ ਇੱਕ ਨਵੀਂ ਪਿਰਤ ਪਾਈ |ਇਲਾਕੇ ਭਰ ਵਿੱਚ ਇਸ ਨਵੀਂ ਪਿਰਤ ਦੀ ਸਲਾਘਾ ਹੋ ਰਹੀ ਹੈ |
ਪੌਦਾ ਲਾਉਣ ਮੌਕੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ, ਸਪੁੱਤਰ ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਪ੍ਰਧਾਨ, ਪੋਤਰਾ, ਪੋਤਰੀ,ਚਾਚਾ,ਰਾਜਿੰਦਰ ਸਿੰਘ ਖਾਲਸਾ,ਕੁਲਵੰਤ ਸਿੰਘ ਖਾਲਸਾ ਆਦਿ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ|

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights