Home » ਅੰਤਰਰਾਸ਼ਟਰੀ » ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਭਗਵੰਤ ਮਾਨ ਸਰਕਾਰ ਤੁਰੀ ਬੇਅੰਤ ਸਰਕਾਰ ਵਾਲੇ ਰਾਹ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਭਗਵੰਤ ਮਾਨ ਸਰਕਾਰ ਤੁਰੀ ਬੇਅੰਤ ਸਰਕਾਰ ਵਾਲੇ ਰਾਹ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

115 Views

ਪਟਿਆਲਾ ਹਿੰਸਾ ਦਾ ਸਾਜਿਸ਼ਘਾੜਾ ਹਰੀਸ਼ ਸਿੰਗਲਾ, ਨਾ ਕਿ ਭਾਈ ਪਰਵਾਨਾ – ਰਣਜੀਤ ਸਿੰਘ/ਭੁਪਿੰਦਰ ਸਿੰਘ

ਅੰਮ੍ਰਿਤਸਰ, 1 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) 29 ਅਪ੍ਰੈਲ ਨੂੰ ਖ਼ਾਲਿਸਤਾਨ ਐਲਾਨਨਾਮਾ ਦਿਹਾੜੇ ‘ਤੇ ਪਟਿਆਲੇ ‘ਚ ਸਿੱਖਾਂ ਅਤੇ ਹਿੰਦੂਤਵੀਆਂ ‘ਚ ਜੋ ਟਕਰਾਰ ਹੋਇਆ ਉਸ ਦੀ ਪੁਆੜੇ ਦੀ ਜੜ੍ਹ ਸ਼ਿਵ ਸੈਨਿਕ ਹਰੀਸ਼ ਸਿੰਗਲਾ ਹੈ, ਨਾ ਕਿ ਬਲਜਿੰਦਰ ਸਿੰਘ ਪਰਵਾਨਾ। ਭਗਵੰਤ ਮਾਨ ਸਰਕਾਰ ਵੱਲੋਂ ਇੱਕ ਨੀਤੀ ਤਹਿਤ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਪਟਿਆਲਾ ਹਿੰਸਾ ਦਾ ਅਸਲੀ ਸਾਜਿਸ਼ਘਾੜਾ ਹਰੀਸ਼ ਸਿੰਗਲਾ ਹੈ ਜਿਸ ਨੇ ਪੋਸਟਰ ਜਾਰੀ ਕਰਕੇ ਅੱਗ ਲਾਈ ਤੇ ਖ਼ਾਲਿਸਤਾਨ ਵਿਰੁੱਧ ਮਾਰਚ ਕੱਢਣ ਦਾ ਸੱਦਾ ਦਿੱਤਾ, ਉਸ ਉੱਤੇ ਅਨੇਕਾਂ ਪਰਚੇ ਦਰਜ਼ ਨੇ ਤੇ ਖੁਫੀਆ ਏਜੰਸੀਆ ਖੁਦ ਮੰਨਦੀਆਂ ਨੇ ਕਿ ਇਹ ਜਦ ਮਰਜ਼ੀ ਦੰਗੇ ਫਸਾਦ ਕਰਵਾ ਸਕਦਾ ਹੈ ਪਰ ਹਿੰਦੂ ਹੋਣ ਕਰਕੇ ਇਸ ਨੂੰ ਨੱਥ ਨਹੀਂ ਪਾਈ ਜਾ ਰਹੀ। ਪਰ ਦੂਜੇ ਪਾਸੇ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨੇ ਨੂੰ ਮਾਸਟਰ ਮਾਈਂਡ ਵਰਗੇ ਸ਼ਬਦਾਂ ਨਾਲ ਬਦਨਾਮ ਕਰਨਾ ਤੇ ਗੁਰਸੇਵਕ ਸਿੰਘ ਭਾਣੇ ਸਮੇਤ ਬਾਕੀ ਸਿੱਖਾਂ ਉੱਤੇ ਪਰਚੇ ਦਰਜ਼ ਹੋਣ ਮਗਰੋਂ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਮੌਜੂਦਾ ਸਰਕਾਰ ਦਰਬਾਰਾ ਸਿਹੁੰ ਅਤੇ ਬੇਅੰਤੇ ਬੁੱਚੜ ਵਾਲੇ ਰਾਹ ਹੀ ਚੱਲੇਗੀ। ਸਿੱਖਾਂ ਦੀ ਨਸਲਕੁਸ਼ੀ ਦੀ ਇੱਕ ਹੋਰ ਲਹਿਰ ਨਵੇਂ ਮੁੱਖ ਮੰਤਰੀ ਦੀ ਕਮਾਂਡ ਹੇਠ ਸ਼ੁਰੂ ਹੋ ਗਈ ਹੈ, ਹੁਣ ਦੇਖੋ ਕੀਹਦੀ ਕੀਹਦੀ ਬਲੀ ਲੈਂਦੇ ਨੇ! ਹੁਣ ਸਿੱਖਾਂ ਨੇ ਦੇਖਣਾ ਕਿ ਇਸ ਸਰਕਾਰ ਨਾਲ ਕਿਵੇਂ ਨਜਿੱਠਣਾ ਹੈ ? ਜੇਕਰ ਹੁਣ ਬਿਨ੍ਹਾਂ ਗੱਲੋੰ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਬੈਠ ਗਏ ਤਾਂ ਪੰਜ ਸਾਲ ਹਿੰਦੂਆਂ ਤੇ ਸਰਕਾਰ ਨੇ ਮਿਲ ਕੇ ਸਾਡਾ ਪੰਜਾਬ ’ਚ ਘਰੋੰ ਨਿਕਲਣਾ ਔਖਾ ਕਰ ਦੇਣਗੇ। ਇਹ ਸਾਡੀ ਕੌਮੀ ਹੋਂਦ ਅਤੇ ਅਣਖ ਦਾ ਮਸਲਾ ਬਣ ਚੁੱਕਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਿਸਤਾਨ ਵਿਰੁੱਧ ਨਫਰਤ ਫੈਲਾਉਣ ਵਾਲੇ ਸ਼ਿਵ ਸੈਨਿਕ ਹਰੀਸ਼ ਸਿੰਗਲਾ ਨੂੰ ਤਾਂ ਸਰਕਾਰ ਨੇ 29 ਅਪ੍ਰੈਲ ਨੂੰ ਵੀ ਘਰ ‘ਚ ਨਜ਼ਰਬੰਦ ਨਹੀਂ ਸੀ ਕੀਤਾ, ਪਰ ਸਿੱਖ ਨੌਜਵਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਦੋ ਦਿਨ ਸਾਡੇ ਘਰ ਪੁਲਿਸ ਲੱਗੀ ਰਹੀ ਤੇ ਹੁਣ ਭਾਈ ਨੋਬਲਜੀਤ ਸਿੰਘ ਬੁੱਲੋਵਾਲ ਤੇ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ ਦੇ ਘਰ ਅੱਜ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਗਈ ਹੈ ਤੇ ਉਹਨਾਂ ਨੂੰ ਮੀਟਿੰਗ ‘ਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਭਾਈ ਭੁਪਿੰਦਰ ਸਿੰਘ ਛੇ ਜੂਨ ਦੋ ਦਿਨ ਘਰੋਂ ਰੂਪੋਸ਼ ਰਹੇ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਆਦਿ ਸਿੰਘਾਂ ਨੂੰ ਵੀ ਘਰਾਂ ‘ਚ ਨਜ਼ਰਬੰਦ ਕੀਤਾ ਗਿਆ ਸੀ। ਸਰਕਾਰ ਦਾ ਵਤੀਰਾ ਹਿੰਦੂ-ਪੱਖੀ ਹੈ ਤੇ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕਸ਼ਮੀਰ ਵਾਂਗ ਸਿੱਖ ਆਗੂਆਂ ਨੂੰ ਹਾਊਸ ਅਰੈਸਟ ਕਰਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ? ਕੀ ਹੁਣ ਸਿੱਖ ਆਪਣੇ ਦੁਸ਼ਮਣ ਦੇ ਹਮਲਾ ਦਾ ਜਵਾਬ ਵੀ ਨਾ ਦੇਣ ? ਸਰਕਾਰ ਵੱਲੋਂ ਸਿੱਖਾਂ ‘ਤੇ ਜ਼ੁਲਮ-ਤਸ਼ੱਦਦ ਕਰਨ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਪਟਿਆਲ਼ੇ ਵਾਲੇ ਕੇਸ ਵਿੱਚ ਪੁਲਿਸ ਵੱਲੋਂ ਭਾਈ ਗੁਰਪ੍ਰੀਤ ਸਿੰਘ ਜਿਉਣਵਾਲ਼ਾ ਦੀ ਸਿੰਘਣੀ ਨੂੰ ਘਰੋਂ ਚੁੱਕਣ ਦੇ ਮਾਮਲੇ ‘ਚ ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਦੋਂ ਸਿੱਖਾਂ ਦਾ ਕਾਤਲ ਬੁੱਚੜ ਸੁਮੇਧ ਸੈਣੀ ਭਗੌੜਾ ਸੀ ਕੀ ਓਦੋਂ ਓਹਦੀ ਘਰਵਾਲੀ ਨੂੰ ਵੀ ਪੁਲਿਸ ਨੇ ਚੁੱਕਿਆ ਸੀ ? ਪੁਲਿਸ ਦਾ ਵਤੀਰਾ ਸਿੱਖਾਂ ਪ੍ਰਤੀ ਅੱਜ ਵੀ ਜਿਉਂ ਦਾ ਤਿਉਂ ਹੈ, ਸਿੱਖਾਂ ਦੀਆਂ ਇੱਜਤਾਂ ਨੂੰ ਹੱਥ ਪਾਉਣ ਵਾਲਿਓ ਆਪਣਾ ਹਸ਼ਰ ਨਾ ਭੁੱਲਿਓ ਕਰੋ, ਫਿਰ ਚੀਕਾਂ ਨਾ ਮਾਰਿਓ ਕਰੋ। ਖ਼ਾਲਸਾ ਪੰਥ ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸ਼ਿਵ ਸੈਨਿਕ ਅੱਗ ਲਾ ਕੇ ਕਾਲੀ ਮੰਦਰ ਵਿੱਚ ਵੜ ਗਏ ਜਿੱਥੇ ਉਹ ਤਲਵਾਰਾਂ, ਤ੍ਰਿਸ਼ੂਲ ਤੇ ਹਥਿਆਰਾਂ ਨਾਲ ਲੈਸ ਸਨ ਤੇ ਉਹਨਾਂ ਸਿੱਖਾਂ ਉੱਤੇ ਪੱਥਰਬਾਜ਼ੀ ਕੀਤੀ ਤੇ ਇੱਕ ਹਿੰਦੂ ਨੇ ਗੁਰਸੇਵਕ ਸਿੰਘ ਭਾਣੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਤੇ ਪੁਲਿਸ ਨੇ ਡੰਡੇ ਨਾਲ ਸਵੈ-ਰੱਖਿਆ ਕਰਨ ਵਾਲੇ ਸਿੱਖ ਨੌਜਵਾਨ ਗੁਰਸੇਵਕ ਸਿੰਘ ਭਾਣੇ ਨੂੰ ਹੀ ਦੋਸ਼ੀ ਐਲਾਨ ਦਿੱਤਾ। ਜਦ ਕਿ ਕਾਰਵਾਈ ‘ਤੇ ਹਿੰਦੂਆਂ ਉੱਤੇ ਕਰਨੀ ਬਣਦੀ ਸੀ। ਉਹਨਾਂ ਕਿਹਾ ਕਿ ਆਪਸੀ ਗਿਲੇ-ਸ਼ਿਕਵੇ, ਵਖਰੇਵੇਂ, ਮੱਤਭੇਦ ਤਿਆਗ ਕੇ ਸਾਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਜਸਕਰਨ ਸਿੰਘ ਪੰਡੋਰੀ, ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ ਬੰਟੀ ਆਦਿ ਸ਼ਾਮਲ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?