Home » ਧਾਰਮਿਕ » ਇਤਿਹਾਸ » ਖਾਲਸਾਈ ਸ਼ਸ਼ਤਰ ਮਾਰਚ ਸਬੰਧੀ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਕਰਤਾਰਪੁਰ ਵਿਖੇ ਕੀਤੀ ਮੀਟਿੰਗ

ਖਾਲਸਾਈ ਸ਼ਸ਼ਤਰ ਮਾਰਚ ਸਬੰਧੀ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਕਰਤਾਰਪੁਰ ਵਿਖੇ ਕੀਤੀ ਮੀਟਿੰਗ

32

ਕਰਤਾਰਪੁਰ 11 ਜੁਲਾਈ (ਭੁਪਿੰਦਰ ਸਿੰਘ ਮਾਹੀ): ਮੀਰੀ ਪੀਰੀ ਸ਼ਸ਼ਤਰ ਧਾਰਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਜਲੰਧਰ ਤੋਂ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਵਿਸ਼ਾਲ ਸ਼ਸ਼ਤਰ ਮਾਰਚ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਜਲੰਧਰ ਦੇ ਸਿੰਘਾਂ ਵੱਲੋ ਕਰਤਾਰਪੁਰ ਵਿਖੇ ਸਭਾ ਸੁਸਾਇਟੀਆਂ ਨਾਲ ਇਸ ਸ਼ਸ਼ਤਰ ਮਾਰਚ ਵਿੱਚ ਸਹਿਯੋਗ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ
ਸ. ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਪਰਮਿੰਦਰ ਸਿੰਘ ਆਦਿ ਆਏ ਹੋਏ ਸਿੰਘਾਂ ਨੂੰ ਗੁਰਪ੍ਰੀਤ ਸਿੰਘ ਖਾਲਸਾ, ਮਨਜੀਤ ਸਿੰਘ, ਅਮਰਜੀਤ ਸਿੰਘ, ਪਾਲਾ ਸਿੰਘ, ਓਂਕਾਰ ਸਿੰਘ ਸੰਨੀ, ਜਗਜੀਤ ਸਿੰਘ ਗੋਲਡੀ, ਅਗਮਜੋਤ ਸਿੰਘ, ਓਂਕਾਰ ਸਿੰਘ ਵਿਲਖੂ, ਚਰਨਜੀਤ ਸਿੰਘ ਨਾਗੀ ਆਦਿ ਵੱਲੋ ਇਸ ਸ਼ਸ਼ਤਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਪਹੁੰਚਣ ਦਾ ਭਰੋਸਾ ਦਿੱਤਾ। ਇਸ ਮੌਕੇ ਸ. ਤਜਿੰਦਰ ਸਿੰਘ ਪ੍ਰਦੇਸੀ ਅਤੇ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਇਹ ਵਿਸ਼ਾਲ ਸ਼ਸ਼ਤਰ ਮਾਰਚ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਅਰੰਭ ਹੋ ਕੇ ਵਰਕਸ਼ਾਪ ਚੌਂਕ, ਪਟੇਲ ਚੌਂਕ, ਬਸਤੀ ਅੱਡਾ, ਪੁਲੀ ਅਲੀ ਮੁਹੱਲਾ, ਜਯੋਤੀ ਚੌਂਕ, ਨਕੋਦਰ ਰੋਡ, ਬੀ ਆਰ ਅੰਬੇਡਕਰ ਚੋਂਕ ਤੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਸਮਾਪਤ ਹੋਵੇਗਾ। ਉਹਨਾਂ ਕਿਹਾ ਕਿ ਜੋ ਸੰਗਤਾਂ ਇਸ ਮਾਰਚ ਵਿੱਚ ਪੈਦਲ ਨਹੀਂ ਜਾ ਸਕਦੀਆਂ ਉਹਨਾਂ ਲਈ ਖਾਸ ਤੌਰ ਤੇ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ਸ਼ਤਰ ਮਾਰਚ ਵਿੱਚ ਪਹੁੰਚਣ ਲਈ ਆਪਣੇ ਤੌਰ ਤੇ ਵੀ ਆਪਣੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਆਦਿ ਨੂੰ ਅਪੀਲ ਕੀਤੀ ਜਾਵੇ ਤਾਂ ਕਿ ਇਹ ਸ਼ਸ਼ਤਰ ਮਾਰਚ ਯਾਦਗਾਰੀ ਬਣਾਇਆ ਜਾ ਸਕੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?