Home » ਰਾਸ਼ਟਰੀ » ਆਮ ਆਦਮੀ ਪਾਰਟੀ ਵੱਲੋਂ ਕਰਤਾਰਪੁਰ ਵਿੱਚ ਖੋਲ੍ਹੇ ਗਏ ਪਾਰਟੀ ਦਫ਼ਤਰ ਦਾ ਕੀਤਾ ਗਿਆ ਉਦਘਾਟਨ

ਆਮ ਆਦਮੀ ਪਾਰਟੀ ਵੱਲੋਂ ਕਰਤਾਰਪੁਰ ਵਿੱਚ ਖੋਲ੍ਹੇ ਗਏ ਪਾਰਟੀ ਦਫ਼ਤਰ ਦਾ ਕੀਤਾ ਗਿਆ ਉਦਘਾਟਨ

29

ਕਰਤਾਰਪੁਰ 4 ਅਗਸਤ (ਭੁਪਿੰਦਰ ਸਿੰਘ ਮਾਹੀ): ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਨਣ ਤੋਂ ਬਾਅਦ ਹਰੇਕ ਹਲਕੇ ਵਿੱਚ ਪਾਰਟੀ ਦਫ਼ਤਰ ਖੋਲ੍ਹੇ ਜਾ ਰਹੇ ਹਨ। ਜਿਸ ਦੇ ਚਲਦਿਆਂ ਸ੍ਰੀ ਗੁਰੂ ਅਰਜਨ ਦੇਵ ਨਗਰ, ਇੰਪਰੂਵਮੈਂਟ ਟਰੱਸਟ ਕਰਤਾਰਪੁਰ ਵਿਖੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਵੱਲੋਂ ਪਾਰਟੀ ਦਫ਼ਤਰ ਦਾ ਉਦਘਾਟਨ ਸਮਾਰੋਹ ਕੀਤਾ ਗਿਆ। ਜਿਸ ਦੇ ਚਲਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਪੰਜਾਬ ਸਿੰਘ ਚੀਮਾ ਵੱਲੋਂ ਆਪਣੀ ਰਸਭਿੰਨੀ ਰਸਨਾ ਤੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹ‍ਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਵੱਲੋਂ ਆਏ ਹੋਏ ਸਮੂਹ ਪਾਰਟੀ ਆਗੂਆਂ, ਵਰਕਰਾਂ ਅਤੇ ਹਲਕਾ ਨਿਵਾਸੀਆਂ ਦ‍ਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਹਰੇਕ ਵਰਗ , ਹਰੇਕ ਪਾਰਟੀ , ਹਲਕਾ ਨਿਵਾਸੀਆ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਸੇਸ਼ ਤੌਰ ਤੇ ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਸਰਵਣ ਦਾਸ ਲੁਧਿਆਣਾ, ਸੰਤ ਸਤਵਿੰਦਰ ਹੀਰਾ, ਡੇਰਾ ਸੱਚ ਖੰਡ ਬੱਲਾਂ ਦੇ ਸੇਵਾਦਾਰ, ਸੰਤ ਪ੍ਰਗਟ ਨਾਥ ਜੀ ਰਹੀਮਪੁਰ ਵਾਲੇ, ਭੈਣ ਸੰਤੌਸ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ, ਮੈਡਮ ਰਾਜਵਿੰਦਰ ਕੌਰ ਥਿਆੜਾ ਜਨਰਲ ਸਕੱਤਰ ਪੰਜਾਬ, ਲੋਕ ਸਭਾ ਇੰਚਾਰਜ ਮੰਗਲ ਸਿੰਘ, ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ, ਹਰਵਿੰਦਰ ਸਿੰਘ (ਬਾਬਾ), ਜੁਝਾਰ ਸਿੰਘ, ਲੱਭਾ ਰਾਮ (ਚਾਰੇ ਬਲਾਕ ਪ੍ਰਧਾਨ), ਕੌਂਸਲਰ ਸੁਰਿੰਦਰ ਪਾਲ, ਗੁਰਪਾਲ ਸਿੰਘ ਮਾਗੇਕੀ, ਵਰੁਣ ਬਾਵਾ, ਚਰਨਜੀਤ ਸਿੰਘ ਪੁਰੇਵਾਲ, ਦੋਲਤ ਰਾਮ, ਮਾਨਵ ਛਾਬੜਾ, ਜਸਪਾਲ ਸਿੰਘ ਚੀਮਾ, ਬਲਵਿੰਦਰ ਸਿੰਘ ਗੋਲਡੀ, ਮਨਦੀਪ ਭੁੱਲਰ, ਨਿੱਕਾ ਭੁੱਲਰ, ਸੁਰਿੰਦਰ ਸਿੰਘ ਸ਼ਿੰਦਾ ਕਾਹਲੋਂ, ਸੁਖਵੀਰ ਸਿੰਘ ਸੀਟੂ, ਹਰਮਨ ਸਿੰਘ, ਬਲਾਕ ਦੇ ਸੈਕਟਰ ਇੰਚਾਰਜਾ ਤੋ ਇਲਾਵਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ, ਵਲੰਟੀਅਰਾ ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਕਰਤਾਰਪੁਰ ਸ਼ਹਿਰੀ ਤੋਂ ਕੌਂਸਲਰ ਅਸ਼ੋਕ ਕੁਮਾਰ, ਸਿਵਲ ਸਰਜਨ ਡਾ. ਰਮਨ ਸ਼ਰਮਾ, ਡਾ. ਰਮਨ ਗੁਪਤਾ, ਡਾ. ਜਸਵਿੰਦਰ ਸਿੰਘ ਐਸ ਐਮ ਉ , ਨਿਗਮ ਕਮਿਸ਼ਨਰ ਦਵਿੰਦਰ ਸਿੰਘ, ਡੀ ਸੀ ਪੀ ਜਗਮੋਹਨ ਸਿੰਘ, ਮੁੱਖ ਪ੍ਰਸ਼ਾਸਨ ਜੇ.ਡੀ.ਏ ਜਸਵੀਰ ਸਿੰਘ, ਡਿਪਟੀ ਚੀਫ ਇੰਜੀ. ਰਾਕੇਸ਼ ਕਲੇਰ, ਕੌਂਸਲਰ ਤੇਜ ਪਾਲ ਸਿੰਘ, ਕੌਂਸਲਰ ਡਿੰਪਲ ਕਪੂਰ, ਕੌਂਸਲਰ ਸੁਨੀਤਾ ਰਾਣੀ , ਮੇਜਰ ਅੰਮ੍ਰਿਤ ਸਰੀਨ ਏਡੀਸੀ, ਜਸਵੀਰ ਸਿੰਘ ਏਡੀਸੀ, ਐਸ ਡੀ ਐਮ ਬਲਬੀਰ ਰਾਜ ਸਿੰਘ, IG ਬਲਵੀਰ ਸਿੰਘ ਭੱਟੀ, ਤਹਿਸੀਲਦਾਰ ਮਨਦੀਪ ਸਿੰਘ, ਡੀ ਡੀ ਪੀ ਉ ਗੁਰਪ੍ਰੀਤ ਸਿੰਘ, DIG ਸ੍ਰੀ ਭਪੂਤੀ, ਐਸ ਐਸ ਪੀ (ਡੀ) ਸਵਰਨਜੀਤ ਸਿੰਘ, ਡੀ ਸੀ ਪੀ ਵਸੰਤਲਾ ਗੁਪਤਾ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਐਸ ਪੀ ਸਰਬਜੀਤ ਸਿੰਘ ਬਾਹੀਆ, ਡੀ ਐਸ ਪੀ ਸੁਰਿੰਦਰ ਪਾਲ ਧੋਗੜੀ, ਡੀ ਐਸ ਪੀ ਸਰਬਜੀਤ ਰਾਏ, ਐਸ ਐਚ ਓ ਰਮਨਦੀਪ ਸਿੰਘ, ਐਸ ਐਚ ਓ ਅਮਨ ਸੈਣੀ, ਐਸ ਐਚ ਉ ਮਨਜੀਤ ਸਿੰਘ, ਐਸ ਉ ਰਾਜੇਸ ਰੈਣੀ, ਅਸ਼ੋਕ ਕੁਮਾਰ ਆਦਮਪੁਰ, ਬਿਜਲੀ ਬੋਰਡ ਦੇ ਉੱਚ ਅਧਿਕਾਰੀ ਅਤੇ ਵੱਖ ਵੱਖ ਪਿੰਡਾਂ ਤੋਂ ਅਨੇਕਾਂ ਵਰਕਰਾਂ ਨੇ ਹਾਜ਼ਰੀ ਭਰੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?