ਬਾਘਾਪੁਰਾਣਾ 16 ਅਗਸਤ ( ਰਾਜਿੰਦਰ ਸਿੰਘ ਕੋਟਲਾ ) 15 ਅਗਸਤ ਵਾਲੇ ਦਿਨ ਸਹਿਰ ਬਾਘਾਪੁਰਾਣਾ ਵਿਖੇ ਕੇਸਰੀ ਨਿਸਾਨ ਸਹਿਬ ਦਾ ਨਜਾਰਾ ਵੇਖਣ ਨੂੰ ਮਿਲਿਆ ਜਦੋਂ ਛੋਟੇ ਛੋਟੇ ਬੱਚੇ ਕਾਕਾ ਕਰਨ ਪਰੀਤ ਸਿੰਘ ਕੋਟਲਾ, ਸੁਖਪਰੀਤ ਕੌਰ ਕੋਟਲਾ ਅਤੇ ਏਕਨੂਰ ਕੌਰ ਦੇ ਹੱਥਾ ਵਿੱਚ ਕੇਸ਼ਰੀ ਨਿਸ਼ਾਨ ਸਾਹਿਬ ਫੜੇ ਹੋਏ ਸੀ। ਇਕ ਗਲੀ ਵਿੱਚ ਰਾਜ ਕਰੇਗਾ ਖਾਲਸਾ, ਖਾਲਸਤਾਨ ਜਿੰਦਾਬਾਦ,ਦੇਗ ਤੇਗ ਫਤਹਿ, ਪੰਥ ਕੀ ਜੀਤ ਅਤੇ ਬੰਦੀ ਸਿੰਘ ਰਿਹਾਅ ਕਰੋ,ਦੇ ਅਕਾਸ਼ ਗੂਜਾਉਂ ਰੋਹ ਭਰਪੂਰ ਨਾਹਰੇ ਲਾ ਰਹੇ ਸੀ। ਜਦੋਂ ਪੱਤਰਕਾਰਾਂ ਨੇ ਇਨਾਂ ਬੱਚਿਆ ਨੂੰ ਇਸ ਦਾ ਕਾਰਨ ਪੁਛਿਆ ਤਾਂ ਕਰਨ ਪਰੀਤ ਸਿੰਘ ਕੋਟਲਾ ਨੇ ਕਿਹਾ ਕਿ ਮੋਦੀ ਕਹਿੰਦਾ ਹਰ ਘਰ ਉਤੇ ਤਿਰੰਗਾ ਲਹਿਰਾਂ ਦਿਓ ਪਰ ਅਸੀਂ ਇਸ ਦਾ ਸਾਰੇ ਬੱਚੇ ਡਟਕੇ ਵਿਰੋਧ ਕਰਦੇ ਹਾਂ ਅਸੀਂ ਹਰ ਘਰ ਉਤੇ ਨਿਸ਼ਾਨ ਸਾਹਿਬ ਝੁਲਾਵਾਂਗੇ ਅਸੀਂ ਆਪਣੇ ਘਰਾਂ ਤੇ ਵੀ ਵੱਡੇ ਕੇਸ਼ਰੀ ਨਿਸ਼ਾਨ ਸਾਹਿਬ ਝੁਲਾਏ ਹੋਏ ਨੇ। ਤਿਰੰਗੇ ਝੰਡੇ ਹੇਠਾਂ ਸਾਡੇ ਸਿੱਖਾਂ ਤੇ ਹੱਦੋਂ ਵੱਧ ਜੁਲਮ ਕੀਤਾ ਗਿਆ।ਸਾਡੀ ਜਾਨ ਤੋਂ ਪਿਆਰੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ,ਅਤੇ 38 ਹੋਰ ਗੁਰਦੁਆਰਿਆ ਨੂੰ ਭਾਰਤੀ ਫੌਜ ਨੇ ਬੰਬਾ ਟੈਕਾਂ ਅਤੇ ਤੋਪਾਂ ਨਾਲ ਹਮਲੇ ਕਰਕੇ ਢਹਿ ਢੇਰੀ ਕਰ ਦਿੱਤਾ,ਅਤੇ ਨਿੱਕ ਨਿੱਕੇ ਬੱਚਿਆਂ ਨੌਜਵਾਨ ਮਰਦ ਅੌਰਤਾਂ ਬੁਜੁਰਗਾਂ ਅਤੇ ਨਿੱਕ ਨਿੱਕੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ ਅਤੇ ਸਾਡੇ ਸਿੱਖ ਨੌਜੁਆਨਾਂ ਨੂੰ ਫਾਂਸੀਆਂ ਲਾਈਆਂ,ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਰੱਖਿਆ,ਹਜਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ,ਅਤੇ ਹੁਣ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਆਪਣੀਆਂ ਸਜਾਵਾਂ ਪੂਰੀਆਂ ਕਰਨ,30-35 ਸਾਲਾਂ ਤੋਂ ਕੈਦ ਰੱਖਿਆ ਹੋਇਆ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ । ਸਿੱਖਾਂ ਨਾਲ ਹਰ ਸਮੇਂ ਬੇ-ਇਨਸਾਫੀ ਕੀਤੀ ਜਾ ਰਹੀ ਆ ਤਾਂ ਫਿਰ ਦੱਸੋ ਸਿੱਖਾਂ ਦੀ ਕਿਹੜੀ ਅਜਾਦੀ ਅਸੀਂ ਕਿਉਂ ਲਾਈਏ ਤਿਰੰਗੇ,ਜਿੰਨਾ ਚਿਰ ਸਿੱਖਾਂ ਨੂੰ ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਉਨੀ ਦੇਰ ਤੱਕ ਸਮੁੱਚੀ ਸਿੱਖ ਕੌਮ ਆਪਣੇ ਘਰਾਂ ਉਤੇ ਗੁਰੂ ਵੱਲੋਂ ਬਖਸਿਸ਼ ਕੇਸ਼ਰੀ ਨਿਸ਼ਾਨ ਸਾਹਿਬ ਹੀ ਝੁਲਾਵੇਗੀ।
Author: Gurbhej Singh Anandpuri
ਮੁੱਖ ਸੰਪਾਦਕ