ਸ਼ਹੀਦ ਜ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਦੀ ਇਹ ਗਤਕਾ ਟੀਮ ਅੱਜ ਕਲ ਕਾਫੀ ਚਰਚਾ ਵਿੱਚ ਹੈ। ਗਤਕਾ ਉਸਤਾਦ ਯਾਦਵਿੰਦਰ ਸਿੰਘ ਬੀ ਏ ਪੱਧਰੀ ਵੱਲੋ ਸਿਖਾਏ ਗਏ ਇਹ ਨੌਜਵਾਨ ਜਦ ਗਤਕੇ ਦਾ ਪ੍ਰਦਰਸ਼ਨ ਕਰਦੇ ਹਨ ਤਾ ਇੱਕ ਵਾਰ ਸੰਗਤਾਂ ਸਾਹ ਰੋਕ ਕੇ ਖੜ ਜਾਂਦੀਆਂ ਹਨ। ਇਹ ਟੀਮ ਹੁਣ ਤੱਕ ਕਾਫ਼ੀ ਮੁਕਾਬਲੇ ਵੀ ਖੇਡ ਚੁੱਕੀ ਹੈ। ਕਰੋਨਾ ਕਾਲ ਦੌਰਾਨ ਐਸ ਐਸ ਏ ਯੂਥ ਕਲੱਬ ਵੱਲੋਂ ਆਨਲਾਈਨ ਗਤਕਾ ਮੁਕਾਬਲੇ ਵੀ ਕਰਵਾਏ ਜਿਸ ਵਿੱਚ ਦੁਨੀਆਂ ਭਰ ਦੇ ਖਿਡਾਰੀਆ ਨੇ ਹਿੱਸਾ ਲਿਆ। ਜਿੰਨਾ ਵਿੱਚੋਂ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਨਕਦ ਅਤੇ ਹੋਰ ਇਨਾਮ ਵੀ ਦਿੱਤੇ ਗਏ। ਹਾਲ ਹੀ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੁਵਿੰਡ ਵਿਖੇ ਬਹੁਤ ਵੱਡੇ ਗਤਕਾ ਮੁਕਾਬਲੇ ਵਿੱਚ ਭਾਗ ਲਿਆ ਅਤੇ ਵਧੀਆ ਪਰਦਰਸ਼ਨੀ ਕਰਕੇ ਵਿਸੇਸ਼ ਸਥਾਨ ਹਾਸਲ ਕੀਤਾ। ਇਸ ਯੂਥ ਕਲੱਬ ਵੱਲੋਂ ਗਤਕੇ ਦੀ ਪੁਰਾਤਨ ਰੀਤ ਨੂੰ ਮੁੱਖ ਰੱਖ ਕੇ ਹੀ ਸਸ਼ਤਰ ਵਿਦਿਆ ਦੇ ਜੌਹਰ ਦਿਖਾਏ ਜਾਂਦੇ ਹਨ। ਜਿਸ ਕਾਰਨ ਸੰਗਤ ਵੱਲੋ ਤੇ ਗਤਕਾ ਪ੍ਰੇਮੀਆਂ ਵੱਲੋਂ ਖਾਸ ਮਾਨ ਸਤਿਕਾਰ ਮਿਲਦਾ ਹੈ। ਇਸ ਟੀਮ ਵਿੱਚ ਉਸਤਾਦ ਯਾਦਵਿੰਦਰ ਸਿੰਘ ਪੱਧਰੀ ਦੇ ਨਾਲ ਉਹਨਾਂ ਤੋ ਇਲਾਵਾ ਮਹਿਕਦੀਪ ਸਿੰਘ,ਸਹਿਜਪਰੀਤ ਸਿੰਘ,ਗਗਨਦੀਪ ਸਿੰਘ,ਬਿਕਰਮਜੀਤ ਸਿੰਘ,ਕਰਨਪਰੀਤ ਸਿੰਘ,ਪ੍ਰਭਦੀਪ ਸਿੰਘ ,ਗੁਰਅੰਸ਼ ਸਿੰਘ,ਸਾਹਿਲਪਰੀਤ ਸਿੰਘ,ਹਰਮਨ ਸਿੰਘ,ਪਰਮੇਸ਼ਰ ਸਿੰਘ,ਜਸਕਰਨ ਸਿੰਘ,ਰਾਜਬੀਰ ਸਿੰਘ,ਪਰਿਤਪਾਲ ਸਿੰਘ,ਜੋਬਨਪਰੀਤ ਸਿੰਘ ਆਦਿ ਨੌਜਵਾਨ ਸ਼ਾਮਲ ਹਨ। ਸ਼ਹੀਦ ਜ ਸ਼ਾਮ ਸਿੰਘ ਅਕੈਡਮੀ ਦਾ ਸਮੁੱਚਾ ਪ੍ਰਬੰਧ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਜੋ ਕੇ ਇੱਕ ਪੰਥ ਪਰਸਿੱਧ ਨਾਮੀਂ ਕਵੀਸ਼ਰ ਵੀ ਹਨ ਉਹ ਚਲਾ ਰਹੇ ਹਨ ਉਹਨਾਂ ਦੇ ਨਾਲ ਸਰਪੰਚ ਜਥੇਦਾਰ ਸਕੱਤਰ ਸਿੰਘ ਬਾਗੜੀਆਂ ਪੂਰਨ ਸਿੰਘ ਸੁੱਖਰਾਜ ਸਿੰਘ ਸੋਹਲ ਮੋਟਰ ਗੈਰੇਜ ਸ਼ਰਨਪਾਲ ਸਿੰਘ ਕਰਮਜੀਤ ਸਿੰਘ ਮਨਜਿੰਦਰ ਸਿੰਘ ਕੁਲਦੀਪ ਸਿੰਘ ਮੋਦੇ ਦਿਲਬਾਗ ਸਿੰਘ ਯੂ ਐਸ ਏ ਬਲਦੇਵ ਸਿੰਘ ਨਿਊਯਾਰਕ USA ਨਿਸ਼ਾਨ ਸਿੰਘ ਬਾਬਾ ਮੇਜਰ ਸਿੰਘ ਬਾਬਾ ਭਜਨ ਸਿੰਘ ਪਰਮਿੰਦਰ ਸਿੰਘ ਸਾਹਬ ਸਿੰਘ ਗੁਰਅਵਤਾਰ ਸਿੰਘ ਕੁਲਵੰਤ ਸਿੰਘ ਗਾਗਰਮੱਲ ਹਰਯੋਧਬੀਰ ਸਿੰਘ ਰਣਜੀਤ ਸਿੰਘ ਰਾਣਾਂ ਆਦਿ ਸਿੰਘ ਸੇਵਾਵਾਂ ਨਿਭਾਉਦੇ ਹਨ। ਐਸ ਐਸ ਏ ਯੂਥ ਕਲੱਬ ਵੱਲੋ ਭਵਿੱਖ ਵਿੱਚ ਹੋਰ ਵੀ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਜਿਸ ਨਾਲ ਵੱਧ ਤੋ ਵੱਧ ਨੌਜਵਾਨ ਸਿੱਖੀ ਵੱਲ ਪ੍ਰੇਰਿਤ ਹੋ ਸਕਣ ਅਤੇ ਨਸ਼ਿਆ ਦੀ ਮਾਰ ਤੋ ਬਚ ਸਕਣ ਅਸੀ ਇਸ ਸਮੁੱਚੀ ਟੀਮ ਵਾਸਤੇ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ