Home » ਰਾਸ਼ਟਰੀ » ਡਾ. ਅੰਬੇਦਕਰ ਦਾ ਬੁੱਤ ਤੋੜਨਾ, ਬੀਜੇਪੀ-ਆਰ.ਐਸ.ਐਸ. ਜਮਾਤਾਂ ਦੀ ਪੰਜਾਬ ਦੇ ਮਾਹੌਲ ਨੂੰ ਲਾਬੂ ਲਗਾਉਣ ਵਾਲੀ ਡੂੰਘੀ ਸਾਜਿਸ ਦੀ ਕੜੀ : ਮਾਨ

ਡਾ. ਅੰਬੇਦਕਰ ਦਾ ਬੁੱਤ ਤੋੜਨਾ, ਬੀਜੇਪੀ-ਆਰ.ਐਸ.ਐਸ. ਜਮਾਤਾਂ ਦੀ ਪੰਜਾਬ ਦੇ ਮਾਹੌਲ ਨੂੰ ਲਾਬੂ ਲਗਾਉਣ ਵਾਲੀ ਡੂੰਘੀ ਸਾਜਿਸ ਦੀ ਕੜੀ : ਮਾਨ

32 Views

ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ਰਣਜੀਤ ਸਿੰਘ ਖਾਲਸਾ ) “ਡਾ. ਅੰਬੇਦਕਰ ਇਕ ਬਹੁਤ ਹੀ ਸਵੇਦਨਸੀਲ ਮਨੁੱਖਤਾਵਾਦੀ ਇਨਸਾਨੀ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਵਾਲੀ ਉਹ ਸਖਸ਼ੀਅਤ ਸਨ ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਹਰ ਸਵਾਸ ਨੂੰ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਕਰਨ ਲਈ, ਵਿਸੇਸ ਤੌਰ ਤੇ ਦਲਿਤਾਂ ਤੇ ਲਤਾੜੇ ਵਰਗਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਪ੍ਰਭਾਵਸਾਲੀ ਉਦਮ ਹੀ ਨਹੀ ਕਰਦੇ ਰਹੇ ਬਲਕਿ ਉਨ੍ਹਾਂ ਨੂੰ ਹਕੂਮਤ ਵੱਲੋ ਪੇਸ ਆਉਣ ਵਾਲੀਆ ਦੁੱਖ ਤਕਲੀਫਾ ਨੂੰ ਮੁੱਖ ਰੱਖਕੇ ਅਜਿਹੇ ਅਮਲ ਕਰਦੇ ਰਹੇ ਹਨ ਜਿਸ ਨਾਲ ਇਨ੍ਹਾਂ ਵਰਗਾਂ ਨੂੰ ਸਮਾਜ ਵਿਚ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਾਪਤ ਹੋਣ ਅਤੇ ਹਮੇਸ਼ਾਂ ਸਨਮਾਨ ਬਣਿਆ ਰਹੇ । ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਵਾਕ ਅਨੁਸਾਰ ‘ਬੇਗਮਪੁਰਾ ਸ਼ਹਿਰ ਕੋ ਨਾਊ’ ਦੀ ਸੋਚ ਅਧੀਨ ਸਮਾਜ ਦੀ ਸਿਰਜਣਾ ਕਰਨ ਲਈ ਅਜਿਹੇ ਅਮਲ ਕਰਦੇ ਰਹੇ ਜਿਥੇ ਕਿਸੇ ਵੀ ਵਰਗ ਨਾਲ ਜਾਤ-ਪਾਤ, ਊਚ-ਨੀਚ ਜਾਂ ਅਮੀਰ-ਗਰੀਬ ਦਾ ਵਿਤਕਰਾ ਨਾ ਹੋ ਸਕੇ । ਉਨ੍ਹਾਂ ਨੇ ਇਸ ਸੋਚ ਅਤੇ ਸਿਧਾਂਤ ਨੂੰ ਮੁੱਖ ਰੱਖਕੇ ਹੀ ਇੰਡੀਅਨ ਵਿਧਾਨ ਨੂੰ ਤਿਆਰ ਕਰਨ ਦੀ ਮਿਲੀ ਜਿੰਮੇਵਾਰੀ ਵਿਚ ਇਨ੍ਹਾਂ ਮਕਸਦਾਂ ਨੂੰ ਮੁੱਖ ਰੱਖਿਆ ਭਾਵੇਕਿ ਮੰਨੂਸਮ੍ਰਿਤੀ ਤੇ ਕੱਟੜਵਾਦੀ ਸੋਚ ਵਾਲਿਆ ਨੇ ਉਨ੍ਹਾਂ ਦੀ ਮਨੁੱਖਤਾ ਪੱਖੀ ਸੋਚ ਦੇ ਅੱਗੇ ਵੱਧਣ ਵਿਚ ਰੁਕਾਵਟਾਂ ਕਿਉਂ ਨਾ ਖੜ੍ਹੀਆ ਕੀਤੀਆ ਹੋਣ । ਉਹ ਆਪਣੇ ਮਿਸਨ ਪ੍ਰਤੀ ਦ੍ਰਿੜ ਰਹੇ । ਜੋ ਅੱਜ ਇੰਡੀਆਂ ਵਿਚ ਅਮੀਰੀ-ਗਰੀਬੀ, ਜਾਤ-ਪਾਤ ਦੇ ਬਿਨ੍ਹਾਂ ਤੇ ਪਾੜਾ ਤੇ ਨਫਰਤ ਪੈਦਾ ਹੋ ਚੁੱਕਿਆ ਹੈ, ਉਸ ਲਈ ਇਥੇ ਹਕੂਮਤ ਕਰਨ ਵਾਲੀਆ ਹਿੰਦੂ ਪਾਰਟੀਆਂ ਹੀ ਦੋਸ਼ੀ ਹਨ । ਜਿਨ੍ਹਾਂ ਨੇ ਨਫਰਤ ਦੀ ਖੇਡ ਖੇਡਕੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਧੀਨ ਹੀ ਆਪਣੇ ਰਾਜ ਭਾਗ ਨੂੰ ਚੱਲਦਾ ਰੱਖਦੇ ਆ ਰਹੇ ਹਨ । ਲੇਕਿਨ ਇਹ ਵੀ ਸਭ ਨੂੰ ਜਾਣਕਾਰੀ ਹੈ ਕਿ ਦਲਿਤ ਅਤੇ ਲਤਾੜੇ ਵਰਗਾਂ ਨਾਲ ਸਿੱਖ ਕੌਮ ਦੀ ਆਪਣੇ ਗੁਰੂ ਸਾਹਿਬਾਨ ਤੋ ਲੈਕੇ ਅੱਜ ਤੱਕ ਅਟੁੱਟ ਸਾਂਝ ਰਹੀ ਹੈ । ਜਿਸ ਨੂੰ ਡਾ. ਅੰਬੇਦਕਰ ਤੇ ਉਨ੍ਹਾਂ ਦੇ ਬਾਅਦ ਕੰਮ ਕਰਨ ਵਾਲੇ ਆਗੂ ਇਸ ਦਿਸ਼ਾ ਵੱਲ ਅੱਗੇ ਵਧਾਉਦੇ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਬਹੁਤ ਹੀ ਸੰਜ਼ੀਦਾ ਅਤੇ ਸੂਝਵਾਨ ਬਾਹਲੀਆ ਯੂਨੀਵਰਸਿਟੀਆਂ ਦੀਆਂ ਵੱਡੀਆ ਡਿਗਰੀਆਂ ਪ੍ਰਾਪਤ ਕਰਨ ਵਾਲੇ ਪੜ੍ਹੀ-ਲਿਖੀ ਸਖਸ਼ੀਅਤ ਦੇ ਬੁੱਤ ਤੋੜਨ ਦੀ ਦੁੱਖਦਾਇਕ ਘਟਨਾ ਉਤੇ ਇਸ ਪਿੱਛੇ ਕੰਮ ਕਰ ਰਹੇ ਦਿਮਾਗਾਂ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇ ਵਿਚ ਅੰਮ੍ਰਿਤਸਰ ਦੇ ਰੇਲਵੇ ਸਟੇਸਨ ਉਤੇ ਸਰਬਸਾਂਝੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਫੋਟੋ ਸਥਿਤ ਸੀ, ਉਸ ਨੂੰ ਨੁਕਸਾਨ ਪਹੁੰਚਾਉਣ ਅਤੇ ਨਫਰਤ ਪੈਦਾ ਕਰਨ ਵਾਲੇ ਇਹ ਬੀਜੇਪੀ-ਆਰ.ਐਸ.ਐਸ ਜਮਾਤਾਂ ਦੇ ਆਗੂ ਹੀ ਸਨ ਜਿਨ੍ਹਾਂ ਨੇ ਉਸ ਸਮੇ ਗੈਰ ਇਨਸਾਨੀਅਤ ਤੇ ਗੈਰ ਕਾਨੂੰਨੀ ਅਮਲ ਕਰਕੇ ਪੰਜਾਬ ਦੇ ਮਾਹੌਲ ਨੂੰ ਵੱਡੀ ਠੇਸ ਮਾਰੀ ਸੀ ਅਤੇ 1984 ਵਿਚ ਵੀ ਜੋ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੇ ਬਲਿਊ ਸਟਾਰ ਦਾ ਹਕੂਮਤੀ ਫੌ਼ਜੀ ਹਮਲਾ ਹੋਇਆ ਉਸ ਵਿਚ ਬੀਜੇਪੀ-ਆਰ.ਐਸ.ਐਸ ਦੇ ਆਗੂਆਂ ਅਟੱਲ ਬਿਹਾਰੀ ਵਾਜਪਾਈ ਤੇ ਅਡਵਾਨੀ ਦੀ ਵੀ ਮਨੁੱਖਤਾ ਵਿਰੋਧੀ ਭੂਮਿਕਾ ਤੋ ਕੋਈ ਇਨਕਾਰ ਨਹੀ ਕਰ ਸਕਦਾ । ਅੱਜ ਫਿਰ ਇਹ ਲੋਕ ਉਸੇ ਫਿਰਕੂ ਸੋਚ ਅਧੀਨ ਸਮੁੱਚੇ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ, ਦਲਿਤਾਂ ਲਤਾੜੇ ਵਰਗਾਂ ਦੇ ਹੱਕ ਹਕੂਕਾ ਨੂੰ ਕੁੱਚਲਕੇ ਅਤੇ ਇਨ੍ਹਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਜਿਸ ਤੋ ਸਮੁੱਚੇ ਇੰਡੀਅਨ ਨਿਵਾਸੀ, ਪੰਜਾਬੀਆ ਤੇ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਜੋ ਲੋਕ ਇਨ੍ਹਾਂ ਦੇ ਹੱਥਠੋਕੇ ਬਣਕੇ ਸਾਡੀ ਸਿੱਖ ਕੌਮ ਦੀ ਵਿਸ਼ਾਲਤਾਂ, ਨਿਰਭੈਤਾ, ਨਿਰਵੈਰਤਾ ਨੂੰ ਸੱਟ ਮਾਰ ਰਹੇ ਹਨ, ਉਨ੍ਹਾਂ ਦੀ ਇਸ ਮੰਦਭਾਵਨਾ ਭਰੀ ਸੋਚ ਨੂੰ ਚੁਣੋਤੀ ਵੱਜੋ ਪ੍ਰਵਾਨ ਕਰਕੇ ਸਮਾਜ ਵਿਚ ਬੁਰਾਈ ਪੈਦਾ ਕਰਨ ਵਾਲੀਆ ਤਾਕਤਾਂ ਦੇ ਮਨਸੂਬਿਆਂ ਦੇ ਖਾਤਮੇ ਲਈ ਸਮੂਹਿਕ ਰੂਪ ਵਿਚ ਜੂਝਣਾ ਪਵੇਗਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਇਨ੍ਹਾਂ ਨੇ 4 ਸਾਲਾਂ ਲਈ ਫ਼ੌਜ ਵਿਚ ਅਗਨੀਵੀਰ ਦੀ ਭਰਤੀ ਕੀਤੀ ਹੈ, 4 ਸਾਲਾਂ ਬਾਅਦ ਇਨ੍ਹਾਂ ਨੂੰ ਆਰ.ਐਸ.ਐਸ ਦੀ ਫ਼ੌਜ ਦੇ ਬ੍ਰਿਗੇਡ ਵਿਚ ਸਾਮਿਲ ਕਰਕੇ ਉਸੇ ਤਰ੍ਹਾਂ ਦੇ ਅਮਲ ਕੀਤੇ ਜਾਣਗੇ ਜਿਵੇ ਹਿਟਲਰ ਨੇ ਐਸ.ਐਸ. ਫੋਰਸ ਬਣਾਕੇ ਮਨੁੱਖਤਾ ਦਾ ਕਤਲੇਆਮ ਕੀਤਾ ਅਤੇ ਤਾਨਾਸਾਹੀ ਨੀਤੀਆ ਉਤੇ ਅਮਲ ਕੀਤਾ । ਇਸ ਲਈ ਸਭ ਵਰਗਾਂ ਨੂੰ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਇਨ੍ਹਾਂ ਤਾਕਤਾਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?