ਜਲੰਧਰ 16 ਜੁਲਾਈ ( ਤਰਨਜੋਤ ਸਿੰਘ ) ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ( ਜੀਰੋ ਫੀਸ )ਮਾਡਲ ਹਾਊਸ ਰੋਡ ਬਸਤੀ ਸ਼ੇਖ ਵਿਖੇ ਸਾਲਾਨਾ ਧਾਰਮਿਕ ਪ੍ਰੀਖਿਆ ਚੋਂ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ |
ਬਲਜੀਤ ਸਿੰਘ ਨੇ ਦਸਿਆ ਕਿ ਜਲੰਧਰ ਜੋਨ ਚੋਂ ਇਸ ਸਕੂਲ ਦੇ 60 ਬੱਚਿਆਂ ਨੇ ਹਿੱਸਾ ਲਿਆ ਸੀ ਜਿਸ ਵਿਚੋਂ 40 ਇਨਾਮ ਇਸ ਸਕੂਲ ਦੇ ਬੱਚਿਆਂ ਨੇ ਪ੍ਰਾਪਤ ਕੀਤੇ । ਸਕੂਲ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਅਤੇ ਧਾਰਮਿਕ ਪ੍ਰੀਖਿਆ ਅਧਿਆਪਕ ਮੈਡਮ ਅਮ੍ਰਿਤਪਾਲ ਕੌਰ ਨੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪਰਮਿੰਦਰਪਾਲ ਸਿੰਘ , ਮੋਹਨ ਸਿੰਘ ਯੂਐੱਸਏ , ਹਰਭਜਨ ਸਿੰਘ ਗਰਚਾ , ਡਾ. ਮਨਦੀਪ ਕੌਰ ਪਰੁਥੀ , ਅਜੀਤਪਾਲ ਸਿੰਘ ਅਬਰੋਲ , ਸੁਖਜੀਤ ਸਿੰਘ , ਬੀਰਜੋਧ ਸਿੰਘ ਦਾ ਸਵਾਗਤ ਕੀਤਾ।ਬੱਚਿਆਂ ਨੇ ਗੁਰਬਾਣੀ ਸ਼ਬਦ,ਕਵੀਸ਼ਰੀ ਰਾਹੀਂ ਆਏ ਮਹਿਮਾਨਾਂ ਨੂੰ ਜੋੜਿਆ।
ਸਮਾਗਮ ਦੋਰਾਨ ਪਤਵੰਤੇ ਸੱਜਣਾਂ ਵਲੋਂ ਬੱਚਿਆਂ ਲਈ ਆਪਣੇ ਦਸਵੰਧ ਚੋਂ ਮਾਇਕ ਸਹਾਇਤਾ ,ਵਰਦੀਆਂ, ਕਿਤਾਬਾ ਦੀ ਸੇਵਾ ਨਾਲ ਯੋਗਦਾਨ ਪਾਇਆ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਬਲਜੀਤ ਸਿੰਘ, ਪ੍ਰੇਮ ਸਿੰਘ ,ਕੰਵਲਜੀਤ ਸਿੰਘ , ਸੁਰਿੰਦਰਪਾਲ ਸਿੰਘ ਗੋਲਡੀ , ਸੁਖਵਿੰਦਰ ਸਿੰਘ , ਹਰਦੇਵ ਸਿੰਘ ਗਰਚਾ , ਕੁਲਵਿੰਦਰ ਸਿੰਘ , ਐਡਵੋਕੇਟ ਅਰਮਨਜੋਤ ਕੌਰ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ।
ਅਖੀਰ ਵਿੱਚ ਮੁੱਖ ਸੇਵਾਦਾਰ ਪਰਮਿੰਦਰਪਾਲ ਸਿੰਘ ਖਾਲਸਾ ਕੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੁਆਰਾ ਦਿਤੇ ਗਏ ਸਿਧਾਂਤਾਂ ਤੇ ਦ੍ਰਿੜ੍ਹ ਰਹਿਣਾ ਚਾਹੀਦਾ ਹੈ ਅਤੇ ਆਪਣੀ ਹੋਂਦ ਅਤੇ ਅਣਖ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ |
Author: Gurbhej Singh Anandpuri
ਮੁੱਖ ਸੰਪਾਦਕ
One Comment
4avjpv