ਭੁਪਿੰਦਰ ਸਿੰਘ ਸੋਨੀ ਨੂੰ ਚੁਣਿਆ ਗਿਆ 3 ਸਾਲਾਂ ਲਈ ਪ੍ਰਧਾਨ
ਰੇਜੋ ਇਮੀਲੀਆ,ਇਟਲੀ। 15 ਨਵੰਬਰ ( ਦਲਵੀਰ ਸਿੰਘ ਕੈਂਥ ) ਸਿੱਖ ਕੌਮ ਗੁਰੂ ਸਾਹਿਬਾਨਾਂ ਦੇ ਮਨੁੱਖਤਾ ਦੀ ਸੇਵਾ ਦੇ ਦੱਸੇ ਮਾਰਗ ‘ਤੇ ਚੱਲ ਕੇ ਸਾਰੀ ਦੁਨੀਆਂ ਵਿੱਚ ਹੀ ਮੱਲਾਂ ਮਾਰ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਇਟਲੀ ਵਿੱਚ ਪਿਛਲੇ 22 ਸਾਲਾਂ ਤੋਂ ਰਹਿ ਰਹੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਭੁਪਿੰਦਰ ਸਿੰਘ ਸੋਨੀ ਨੇ ਇਟਲੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ। ਭਾਈ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਨਵੰਬਰ ਨੂੰ ਸਿਵਲ ਪ੍ਰੋਟੈਕਸ਼ਨ ਨੋਵੇਲਾਰਾ ਦੀ ਹੋਈ ਮੀਟਿੰਗ ਵਿੱਚ ਉਹਨਾਂ ਨੂੰ ਤਿੰਨ ਸਾਲਾਂ ਲਈ ਸਿਵਲ ਪ੍ਰੋਟੈਕਸ਼ਨ ਨੂਬੇਲਾਰੀਆ,(ਨੋਵੇਲਾਰਾ) ਦਾ 3 ਸਾਲਾਂ ਲਈ ਪ੍ਰੈਜੀਡੈਂਟ ਚੁਣਿਆ ਗਿਆ ਹੈ।
ਉਹ ਪਿਛਲੇ ਦਸ ਸਾਲਾਂ ਤੋਂ ਜਦੋਂ ਤੋਂ ਇਹ ਸੰਸਥਾ ਇਸ ਸ਼ਹਿਰ ਵਿੱਚ ਹੋਂਦ ਵਿੱਚ ਆਈ ਹੈ ਇਸ ਸੰਸਥਾ ਨਾਲ ਜੁੜੇ ਹੋਏ ਹਨ। ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਇੱਥੇ ਦੱਸਣ ਯੋਗ ਹੈ ਕਿ ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿੱਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ। ਅੱਗੇ ਜਾਣਕਾਰੀ ਦਿੰਦੇਆ ਦੱਸਿਆ ਕਿ ਉਹਨਾਂ ਨੇ ਹਮੇਸ਼ਾ ਸਿੱਖੀ ਸਿਧਾਤਾਂ ਅਨੁਸਾਰ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਅੱਗੇ ਤੋਂ ਵੀ ਉਹ ਸਿੱਖੀ ਦੇ ਸਿਧਾਂਤ ਨੂੰ ਕਾਇਮ ਰੱਖਦੇ ਹੋਏ ਹੀ ਸੇਵਾ ਕਰਦੇ ਰਹਿਣਗੇ ਅਤੇ ਇਹ ਜੋ ਕਿਰਪਾ ਕੀਤੀ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕੀਤੀ ਹੈ ਅਤੇ ਉਹ ਵਾਹਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਇਹ ਸੰਸਥਾ ਕਿਸੇ ਵੀ ਕੁਦਰਤੀ ਆਫਤ ਦਾ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਖਾਸ ਕਰਕੇ ਹੜ੍ਹਾਂ ਅਤੇ ਭੁਚਾਲ ਵਰਗੀਆਂ ਸਥਿਤੀਆਂ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਸਾਲ 2020 ਵਿੱਚ ਕੋਵਿਡ ਦੌਰਾਨ ਵੀ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ।ਇਸ ਗਰੁੱਪ ਵਿੱਚ ਜੌਰਜੀਉ ਸਾਲਾਤੀ ਨੂੰ ਵਾਇਸ ਪ੍ਰੈਜ਼ੀਡੈਂਟ ਅਤੇ ਸਤੇਫਾਨੀਆਂ ਬਾਨੀ ਨੂੰ ਸੈਕਟਰੀ ਚੁਣਿਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ