Home » ਧਾਰਮਿਕ » ਇਤਿਹਾਸ » ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਵਿੱਚ ਸ਼ਰਧਾ ਤੇ ਅਦਬ ਸਤਿਕਾਰ ਨਾਲ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਆਗਮਨ ਪੁਰਬ

ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਵਿੱਚ ਸ਼ਰਧਾ ਤੇ ਅਦਬ ਸਤਿਕਾਰ ਨਾਲ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਆਗਮਨ ਪੁਰਬ

47 Views

ਰੋਮ ਇਟਲੀ 12 ਦਸੰਬਰ ( ਦਲਵੀਰ ਸਿੰਘ ਕੈਂਥ ) ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂ ਆਗਮਨ ਪੁਰਬ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੀਆ ਨਾਨਕ ਲੇਵਾ ਸੰਗਤਾਂ ਵਲੋ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਜਿਨ੍ਹਾ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ (ਰੋਮ) ਵਿਖੇ ਪ੍ਰਬੰਧਕ ਵਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬਧੀ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਨਾਲ ਭੋਗ ਪਾਏ ਗਏ। ਤੇ ਭੋਗ ਉਪਰੰਤ ਵੱਖ ਵੱਖ ਰਾਗੀ ਸਿੰਘਾ ਤੇ ਕਥਾ ਵਾਚਕਾਂ ਵਲੋ ਗੁਰੂ ਜੀ ਦੇ ਜੀਵਨ ਤੇ ਇਤਿਹਾਸ ਵਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ।

ਇਸ ਮੌਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਬੀਬੀ ਕੁਲਵੀਰ ਕੌਰ ਜੰਡੂ ਸਿੰਘਾ ਤੇ ਸਾਥੀਆ ਨੇ ਕੀਰਤਨ ਦੁਆਰਾ ਤੇ ਭਾਈ ਗੁਰਮੀਤ ਸਿੰਘ ਕਥਾਵਾਚਕ ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ ਵਿਖੇ ਭਾਈ ਅਮ੍ਰਿੰਤਵੀਰ ਸਿੰਘ ਤੇ ਸਾਥੀਆਂ ਵਲੋ ਕੀਰਤਨ ਦਰਬਾਰ ਸਜਾਇਆ ਗਿਆ। ਦੂਜੇ ਪਾਸੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਭਾਰਤੀ ਦੂਤਾਵਾਸ ਰੋਮ ਤੋ ਸ਼੍ਰੀ ਦੀਪਕਰ (ਫਸਟ ਸੈਕਟਰੀ) ਨੇ ਉਚੇਚੇ ਤੌਰ ਤੇ ਪਹੁੰਚ ਕੇ ਗੁਰਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਸੰਗਤਾਂ ਦੇ ਦਰਸ਼ਨ ਕੀਤੇ ਤੇ ਗੁਰਬਾਣੀ ਸਰਵਣ ਕੀਤੀ। ਉਨ੍ਹਾ ਵਲੋ ਕਿਹਾ ਕਿ ਭਾਰਤੀ ਦੂਤਾਵਾਸ ਰੋਮ ਹਮੇਸ਼ਾ ਹੀ ਹਰ ਸੰਭਵ ਸਹਿਯੋਗ ਲਈ ਹਰ ਇੱਕ ਲਈ ਖੁੱਲਾ ਹੈ। ਗੁਰਦੁਆਰਾ ਸਾਹਿਬ ਵਲੋ ਸ਼੍ਰੀ ਦੀਪਕਰ ਦਾ ਵਿਸ਼ੇਸ਼ ਤੌਰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਦੋਵਾ ਗੁਰਦੁਆਰਿਆਂ ਵਿਖੇ ਸਮਾਗਮ ਦੀ ਸਮਾਪਤੀ ਮੌਕੇ ਪ੍ਰਬੰਧਕ ਕਮੇਟੀ ਵਲੋ ਸਮਾਗਮ ਵਿੱਚ ਸੇਵਾਵਾਂ ਕਰਨ ਵਾਲੀਆ ਸੰਗਤਾਂ ਤੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?