Home » ਕਰੀਅਰ » ਸਿੱਖਿਆ » ਸਿਖ ਨੌਜਵਾਨੋ ਅਕਾਲੀ ਦਲ ਦੀ ਪੁਨਰ ਉਸਾਰੀ ਕਰੋ,ਦਬੇ ਕੁਚਲਿਆਂ ,ਕਿਰਤੀਆਂ ਮਜਦੂਰਾਂ ਨੂੰ ਆਪਣੇ ਸਾਥੀ ਬਣਾਉ

ਸਿਖ ਨੌਜਵਾਨੋ ਅਕਾਲੀ ਦਲ ਦੀ ਪੁਨਰ ਉਸਾਰੀ ਕਰੋ,ਦਬੇ ਕੁਚਲਿਆਂ ,ਕਿਰਤੀਆਂ ਮਜਦੂਰਾਂ ਨੂੰ ਆਪਣੇ ਸਾਥੀ ਬਣਾਉ

102 Views

 

ਮਾਝੇ ਵਿਚ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਦੇ ਮਸਲੇ ,ਭਾਨਾ ਸਿਧੂ ਦੀ ਗਿ੍ਫਤਾਰੀ ਨੂੰ ਲੈਕੇ ਵਿਸ਼ਾਲ ਇਕਠ ਹੋਏ।ਅਜਿਹੇ ਇਕਠ ਨੌਜਵਾਨ ਜੋਸ਼ ਵਿਚ ਕਰਦੇ ਰਹਿੰਦੇ ਪਰ ਉਹ ਆਪਣੇ ਇਕਠਾਂ ਨੂੰ ਸਿਆਸੀ ਲਹਿਰ ਵਿਚ ਕਦੇ ਨਹੀਂ ਬਦਲ ਸਕੇ।ਇਸੇ ਕਾਰਣ ਸਤਾ ਦੇ ਭੁਖੇ ਨੇਤਾ ਉਹਨਾਂ ਨੂੰ ਵਰਤਦੇ ਹਨ।ਸ੍ਰੋਮਣੀ ਅਕਾਲੀ ਦਲ ਦੀ ਪੁਨਰ ਉਸਾਰੀ ਬਿਨਾਂ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੈ।ਇਸ ਤੋਂ ਬਿਨਾਂ ਉਨ੍ਹਾਂ ਦਾ ਜੋਸ਼ ਹਮੇਸ਼ਾ ਇਕ ਚਾਹ ਦੇ ਕਪ ਦੇ ਉਬਾਲ ਵਰਗਾ ਹੋਵੇਗਾ।ਇਸ ਦਾ ਨਤੀਜਾ ਮਨਫੀ ਹੋਵੇਗਾ।ਪੰਜਾਬ ਦੇ ਮਸਲੇ ਬਹੁਤ ਵਡੇ ਹਨ।ਉਲਝੇ ਹੋਏ ਹਨ।ਪੰਜਾਬ ਦੇ ਨੌਜਵਾਨਾਂ ਦੀ ਸਾਂਝੀ ਤਾਕਤ ਇਸ ਨੂੰ ਸੁਲਝਾ ਸਕਦੀ ਹੈ ਜੇਕਰ ਉਹ ਗੁਰੂ ਗਰੰਥ ਸਾਹਿਬ ਦੇ ਰਾਜਨੀਤਕ ਮਾਡਲ ਸਚ ਦੀ ਰਾਜਨੀਤੀ ਨੂੰ ਅਪਨਾ ਲੈਣ।ਜਿਵੇ ਹਨੇਰੇ ਵਿਚ ਦੀਵਾ ਬਾਲਣ ਨਾਲ ਹਨੇਰਾ ਮਿਟ ਜਾਂਦਾਂ ਹੈ, ਤਿਵੇਂ ਹੀ ਹਿਰਦੇ ਵਿਚ ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਦਾ ਦੀਵਾ ਜਗ ਪਵੇ ਤਾਂ ਅਗਿਆਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ:

ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥ (ਅੰਗ 39)
ਬਾਦਲਕਿਆਂ ਦੀ ਰਾਜਨੀਤੀ ਗਹਿਰੇ ਸਮੁੰਦਰ ਵਿਚ ਦਫਨ ਹੋ ਰਹੀ ਹੈ।ਗੁਰਬਾਣੀ ਦੇ ਮੁਹਾਵਰੇ ਅਨੁਸਾਰ ਉਹ ਭਵਜਲ ਪਾਰ ਨਹੀਂ ਕਰ ਸਕਦੇ।ਉਨ੍ਹਾਂ ਦਾ ਡੁਬਣਾ ਤਹਿ ਹੈ।ਖਾਲਸਾ ਪੰਥ ਉਹਨਾਂ ਗੁਨਾਹਗਾਰਾਂ ਉਪਰ ਵਿਸ਼ਵਾਸ ਨਹੀਂ ਕਰ ਸਕਦਾ।ਕਿਸਾਨ ਯੂਨੀਅਨਾਂ ਵੀ ਆਪਣੀ ਆਰਥਿਕਤਾ ਤਕ ਸੀਮਤ ਹਨ।ਪੰਜਾਬ ਦੇ ਹਿਤਾਂ ਤੇ ਨੌਜਵਾਨੀ ਨਾਲ ਕੋਈ ਮੋਹ ਨਹੀਂ।ਮਸਲਾ ਪੰਜਾਬ ਦੀ ਖੇਤਰੀ ਰਾਜਨੀਤੀ ਨੂੰ ਪ੍ਰਫੁਲਿਤ ਕਰਨ ਦਾ ਹੈ ਜੋ ਬਾਦਲਕਿਆਂ ਨੇ ਖਤਮ ਕਰ ਦਿਤੀ।ਹੁਣ ਕਹਿੰਦੇ ਹਨ ਕਿ ਅਨੰਦਪੁਰ ਮਤਾ ਕੋਈ ਏਜੰਡਾ ਨਹੀਂ।ਮਤਲਬ ਸਾਡਾ ਖੇਤਰੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ।ਸਿਧਾ ਬੇਦਾਵਾ ਪੰਜਾਬ ਨੂੰ ਬਾਦਲਕਿਆਂ ਵਲੋਂ।

ਯੂਨੀਅਨ ਲੀਡਰਾਂ ਤੇ ਅਵਾਮ ਦੀ ਲੀਡਰਸ਼ਿਪ ਵਿਚ ਅੰਤਰ ਹੁੰਦਾ ਹੈ। ਅਵਾਮ ਦੇ ਲੀਡਰ ਲਈ ਸਮੂਹ ਪੀੜਤ ਸੰਘਰਸ਼ਸ਼ੀਲ ਲੋਕ ਉਸਦੇ ਆਪਣੇ ਹੁੰਦੇ ਹਨ।ਯੂਨੀਅਨ ਲੀਡਰਸ਼ਿਪ ਦੇ ਲੀਡਰ ਲਈ ਜਥੇਬੰਦੀ ਵਿਚ ਕੰਮ ਕਰਦੇ ਲੋਕਾਂ ਤਕ ਸੀਮਤ ਹੁੰਦੀ ਹੈ। ਜਦੋਂ ਵਡੇ ਸੰਘਰਸ਼ਾਂ ਵਿਚ ਅਗਵਾਈ ਦੀ ਜਿੰਮੇਵਾਰੀ ਹੋਵੇ ਤਾਂ ਨਿਜਤਾ ਤਿਆਗਕੇ ਸਮੂਹ ਪੀੜਤ ਅਵਾਮ ਦੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ।ਦਬੇ ਕੁਚਲੇ ਲੋਕਾਂ, ਬਹੁਜਨਾਂ ,ਪਛੜਿਆ ਕਿਰਤੀਆਂ ਮਜਦੂਰਾਂ ਨੂੰ ਆਪਣੇ ਸਾਥੀ ਬਣਾਉ।ਉਹਨਾਂ ਦੇ ਦਰਦ ਨੂੰ ਸਮਝੋ।ਤੁਹਾਡੇ ਸਬਦ ਤੇ ਬੋਲ ਤੁਹਾਡੀ ਸਿਆਸੀ ਲਹਿਰ ਤੇ ਮੰਚ ਨੂੰ ਬਲ ਵੀ ਦੇ ਸਕਦੇ ਨੇ ਤੇ ਤਬਾਹ ਵੀ ਕਰ ਸਕਦੇ ਨੇ।ਮਸਲਾ ਤੁਹਾਡੀ ਸੋਝੀ ਤੇ ਗਿਆਨ ਦਾ ਹੁੰਦਾ ਹੈ।ਅਵਾਮ ਨੂੰ ਫੌਜ ਰਹਿਣ ਦੇਣਾ ਜਾਂ ਭੀੜ ਬਣਨ ਦੇਣਾ ਲੀਡਰਸ਼ਿਪ ਦੇ ਹਥ ਹੁੰਦਾ।ਜੋ ਫੌਜ ਅਨੁਸ਼ਾਸਨ ਬਧ ਹੁੰਦੀ ਹੈ ਉਹ ਜੇਤੂ ਹੁੰਦੀ ਹੈ।ਭੀੜ ਹਿੰਸਾ ਪੈਦਾ ਕਰਦੀ ਹੈ।ਖਿੰਡ ਜਾਂਦੀ ਹੈ।ਏਕਤਾ ਭੰਗ ਹੁੰਦੀ ਹੈ।ਮਹਾਰਾਜਾ ਰਣਜੀਤ ਸਿੰਘ ਨੂੰ ਤਖਤ ਤਾਜ ਬਖਸ਼ਣ ਵਾਲੇ ਮਿਸਲਾਂ ਵਿਚ ਏਕਤਾ ਕਰਵਾਉਣ ਵਾਲੇ ਬਾਬਾ ਸਾਹਿਬ ਸਿੰਘ ਬੇਦੀ ਬਹੁਤ ਬਿਮਾਰ ਤੇ ਅੰਤਮ ਸਵਾਸਾਂ ਵਲ ਸਨ ਤਾਂ ਉਹਨਾਂ ਮਹਾਰਾਜਾ ਰਣਜੀਤ ਸਿੰਘ ਤੇ ਸਭ ਸਿੰਘ ਸਰਦਾਰਾਂ ਨੂੰ ਸੁਨੇਹਾ ਦਿਤਾ ਕਿ ਖਾਲਸਾ ਜੀ ਜੇ ਜਲ ਤੇ ਪਤਾਸਿਆਂ ਵਾਂਗ ਖੰਡੇ ਦੀ ਨੋਕ ਉਪਰ ਘੁਲ ਜਾਵੋਗੇ ,ਵੈਰੀ ਤੁਹਾਡੇ ਕੋਲੋਂ ਡਰਨਗੇ।ਦੁਨੀਆਂ ਤੁਹਾਡਾ ਲੋਹਾ ਮੰਨੇਗੀ।ਅਜਿਹਾ ਨਹੀਂ ਕਰੋਗੇ ਆਪਣਾ ਵਜੂਦ ਗੁਆ ਲਵੋਗੇ।
ਸੋ ਨੌਜਵਾਨੋ ਸਮਝੋ ਇਸ ਇਤਿਹਾਸਕ ਬਿਰਤਾਂਤ ਨੂੰ।ਤੁਹਾਡੀ ਸਿਆਣਪ ਇਤਿਹਾਸ ਸਿਰਜ ਸਕਦੀ ਹੈ ,ਤੁਹਾਡੀ ਗਲਤੀ ਹਾਰ ਬਣ ਸਕਦੀ ਹੈ। ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ।

Balvinder pal Singh prof
@followers

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?