Home » ਅੰਤਰਰਾਸ਼ਟਰੀ » ਇਟਲੀ ਦੇ ਪੰਜਾਬੀ ਨੌਜਵਾਨ ਵਲੋ ਬਿਜਨਸ ਐਡਮਨਿਸਟਰੇਸ਼ਨ ਦਾ ਚਾਰ ਸਾਲਾ ਕੋਰਸ ਪਹਿਲੇ ਦਰਜੇ ‘ਚ ਪਾਸ ਕਰਕੇ ਪੰਜਾਬੀਆਂ ਦੀ ਕਰਾਈ ਬੱਲੇ ਬੱਲੇ

ਇਟਲੀ ਦੇ ਪੰਜਾਬੀ ਨੌਜਵਾਨ ਵਲੋ ਬਿਜਨਸ ਐਡਮਨਿਸਟਰੇਸ਼ਨ ਦਾ ਚਾਰ ਸਾਲਾ ਕੋਰਸ ਪਹਿਲੇ ਦਰਜੇ ‘ਚ ਪਾਸ ਕਰਕੇ ਪੰਜਾਬੀਆਂ ਦੀ ਕਰਾਈ ਬੱਲੇ ਬੱਲੇ

112 Views

ਕਿਰਮੋਨਾ 20 ਫਰਵਰੀ (ਦਲਵੀਰ ਸਿੰਘ ਕੈਂਥ ) ਇਟਲੀ ਦਾ ਪੰਜਾਬੀ ਭਾਈਚਾਰਾ ਆਏ ਦਿਨ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਦਾ ਜਾ ਰਿਹਾ ਹੈ ਜਿਸ ਤਹਿਤ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਉਦੋਂ ਇਕ ਹੋਰ ਪ੍ਰਾਪਤੀ ਜੁੜ ਗਈ ਜਦ ਇਥੋਂ ਦੇ ਜ਼ਿਲ੍ਹਾ ਕਰੇਮੋਨਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਸਦੇ ਸ ਇੰਦਰਜੀਤ ਸਿੰਘ ਫਗਵਾੜਾ ਅਤੇ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਵਲੋਂ ਬਿਜਨਸ ਐਡਮਨਿਸਟਰੇਸ਼ਨ ਦਾ ਚਾਰ ਸਾਲਾ ਕੋਰਸ ਪਹਿਲੇ ਦਰਜੇ ਵਿੱਚ ਪਾਸ ਕੀਤਾ।

ਇਸ ਸਬੰਧੀ ਪ੍ਰੈੱਸ ਨੂੰ ਭੇਜੀ ਜਾਣਕਾਰੀ ਰਾਹੀਂ ਸ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਇਹ ਕੋਰਸ ਪਿਚੈਂਸਾ ਦੀ ਕਾਤੋਲਿਕਾ ਦੇਲ ਸਾਕਰੋ ਕੌਰੇ ਯੂਨੀਵਰਸਿਟੀ ਤੋਂ ਪਾਸ ਕੀਤਾ ਹੈ।ਗੁਰਪ੍ਰੀਤ ਸਿੰਘ ਨੇ ਇਸ ਪ੍ਰਾਪਤੀ ਨਾਲ ਜਿੱਥੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ , ਉੱਥੇ ਹੀ ਇਟਲੀ ਵਸਦੇ ਪੰਜਾਬੀ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਗੁਰਪ੍ਰੀਤ ਸਿਂਘ ਇਟਲੀ ਭਰ ਵਿੱਚ ਪੜਾਈ ਕਰ ਰਹੇ ਪੰਜਾਬੀ ਬੱਚਿਆਂ ਲਈ ਇੱਕ ਮਿਸਾਲ ਹੈ , ਜਿਸ ਵੱਲ ਵੇਖ ਕੇ ਬਾਕੀ ਬੱਚੇ ਵੀ ਸਖਤ ਮਿਹਨਤ ਕਰਕੇ ਆਪਣੀ ਮੰਜਿਲ ਨੂੰ ਪ੍ਰਾਪਤ ਕਰਨਗੇ। ਸ ਇੰਦਰਜੀਤ ਸਿੰਘ ਫਗਵਾੜਾ ਸ਼ਹਿਰ ਦੇ ਵਸਨੀਕ ਹਨ ਜੋ ਕਿ ਇੱਕ ਦਹਾਕਾ ਪਹਿਲਾਂ ਆਪਣੇ ਪਰਿਵਾਰ ਸਮੇਤ ਇਟਲੀ ਆ ਵਸੇ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE