ਮਿਲਾਨ 10 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਯੂਰਪ ਵਿੱਚ ਜਨਮ ਲੈਣ ਵਾਲੇ ਬੱਚਿਆਂ ਅਤੇ ਇਟਾਲੀਅਨ ਲੋਕਾਂ ਨੂੰ ਮਹਾਨ ਸਿੱਖ ਧਰਮ ਤੋ ਜਾਣੋ ਕਰਵਾਉਣ ਲਈ ਤੱਤਪਰ ਯੂਰਪ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ (ਰਜਿ:)ਇਟਲੀ ਜਿਹੜੀ ਕਿ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਮਹਾਨ ਸਿੱਖ ਧਰਮ ਦੇ ਕੁਰਬਾਨੀਆਂ ਨਾਲ ਭਰੇ ਲਾਸਾਨੀ ਇਤਿਹਾਸ ਨੂੰ ਵੱਖ-ਵੱਖ ਯੂਰਪੀਅਨ ਭਾਸ਼ਾਵਾਂ ਵਿੱਚ ਕਿਤਾਬ ਦੇ ਰੂਪ ਵਿੱਚ ਛਪਵਾ ਕੇ ਵੰਡਦੀ ਆ ਰਹੀ ਹੈ ।ਹੁਣ ਤੱਕ ਇਹ ਸਿੱਖ ਸੰਸਥਾ 6 ਕਿਤਾਬਾਂ ਰਾਹੀਂ ਮਹਾਨ ਸਿੱਖ ਧਰਮ ਦਾ ਗੌਰਵਮਈ ਇਤਿਹਾਸ ਫ੍ਰੈਂਚ,ਸਪੈਨਿਸ,ਗਰੀਕੀ,ਡੱਚ ਤੇ ਇਟਾਲੀਅਨ ਭਾਸ਼ਾ ਵਿੱਚ ਛਪਵਾ ਕੇ ਯੂਰਪ ਭਰ ਵਿੱਚ ਵੰਡ ਚੁੱਕੀ ਹੈ ਤੇ ਇਟਾਲੀਅਨ ਭਾਸ਼ਾ ਵਿੱਚ 7ਵੀਂ ਕਿਤਾਬ ਜਿਸ ਦਾ ਨਾਮ ਸਿੱਖ ਪੰਥ ਦੀਆਂ ਮਹਾਨ ਬੀਬੀਆ ਹੈ ਜਿਹਨਾਂ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ,ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਤਾ ਗੁੱਜਰ ਕੌਰ ਜੀ,ਮਾਤਾ ਸਾਹਿਬ ਕੌਰ,ਮਾਤਾ ਭਾਗ ਕੌਰ,ਬੀਬੀ ਹਰਸ਼ਰਨ ਕੌਰ, ਮਹਾਰਾਣੀ ਸਦਾ ਕੌਰ ਤੇ ਮਹਾਰਾਣੀ ਜਿੰਦ ਕੌਰ ਦੇ ਸਿੱਖ ਇਤਿਹਾਸ ਵਿੱਚ ਬਹੁਮੁੱਲੇ ਯੋਗਦਾਨ ਨੂੰ ਇਟਾਲੀਅਨ ਭਾਸ਼ਾ ਵਿੱਚ ਵਰਨਣ ਕੀਤਾ ਗਿਆ ਹੈ ਤਾਂ ਜੋ ਇਟਲੀ ਵਿੱਚ ਜਨਮੀ ਸਿੱਖ ਪੀੜ੍ਹੀ ਤੇ ਇਟਾਲੀਅਨ ਭਾਈਚਾਰਾ ਇਸ ਕਿਤਾਬ ਰਾਹੀ ਚੰਗੀ ਤਰ੍ਹਾਂ ਮਹਾਨ ਸਿੱਖ ਧਰਮ ਬਾਰੇ ਜਾਣ ਸਕੇ।
ਮਹਾਨ ਸਿੱਖ ਧਰਮ ਦੇ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮਰਪਤਿ ਇਹ ਕਿਤਾਬ ਸੰਗਤਾਂ ਦੇ ਸਨਮੁੱਖ ਕਰਦਿਆਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਕਲਤੂਰਾ ਸਿੱਖ ਦੇ ਮੈਂਬਰਾਂ ਨੇ ਦੱਸਿਆ ਕਿਹਾ ਕਿ ਉਹਨਾਂ ਦੀ ਸੰਸਥਾ ਮਹਾਨ ਸਿੱਖ ਧਰਮ ਦੇ ਇਤਿਹਾਸ ਨੂੰ ਯੂਰਪ ਭਰ ਵਿੱਚ ਹੁੰਦੇ ਧਾਰਮਿਕ ਸਮਾਗਮ ਦੌਰਾਨ ਮੁੱਫਤ ਤਕਸੀਮ ਕਰਦੀ ਹੈ ਤਾਂ ਜੋ ਸੰਗਤਾਂ ਗੁਰੂ ਨਾਨਕ ਦੇ ਘਰ ਨਾਲ ਜੁੜ ਕੇ ਮਨੁੱਖਤਾ ਦੀ ਸੇਵਾ ਕਰ ਸਕਣ। 7ਵੀਂ ਕਿਤਾਬ ਜੋ ਇਟਾਲੀਅਨ ਭਾਸ਼ਾ ਵਿੱਚ ਹੈ ਸੰਗਤ ਦੇ ਸਨਮੁੱਖ ਕੀਤੀ ਜਾ ਰਹੀ ਹੈ ਇਸ ਦੇ 52 ਪੇਜ਼ ਹਨ ਜਿਹਨਾਂ ਰਾਹੀ ਸਿੱਖ ਧਰਮ ਦੀਆਂ ਮਹਾਨ ਮਾਤਾਵਾਂ ਤੇ ਬੀਬੀਆਂ ਦੀ ਗੱਲ ਕੀਤੀ ਗਈ ਹੈ। ਜੇਕਰ ਇਸ ਕਿਤਾਬ ਵਿੱਚ ਕਿਸੇ ਨੂੰ ਕੋਈ ਤਰੁੱਟੀ ਲੱਗਦੀ ਹੈ ਤਾਂ ਉਹ ਕਿਰਪਾ ਉਹਨਾਂ ਦੇ ਧਿਆਨ ਵਿੱਚ ਜ਼ਰੂਰ ਲਿਆਉਣ ਤਾਂ ਜੋ ਅੱਗੇ ਤੋ ਕਿਤਾਬ ਨੂੰ ਹੋਰ ਸੋਧ ਕਿ ਪ੍ਰਕਾਸਿ਼ਤ ਕੀਤੀ ਜਾ ਸਕੇ। ਇਸ ਨੂੰ ਪ੍ਰਾਪਤ ਕਰਨ ਲਈ ਕਲਤੂਰਾ ਸਿੱਖ ਦੇ ਸੇਵਾਦਾਰਾ ਨਾਲ ਸੰਪਰਕ ਕਰ ਸਕਦੇ ਹੋ। ਇਸ ਕਿਤਾਬ ਨੂੰ ਸੰਗਤ ਦੇ ਸਨਮੁੱਖ ਕਰਨ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਲਈ ਸਭ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ