ਰੋਮ 12 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਸਮਾਜ ਵਿੱਚੋਂ ਜਾਤ-ਪਾਤ,ਭਿੰਨ-ਭੇਦ,ਵਹਿਮ ਭਰਮ ਤੇ ਅਨਿਆ ਦੇ ਖਾਤਮੇ ਲਈ ਮਹਾਨ ਸਿੱਖ ਧਰਮ ਦੇ ਦਸਮੇਸ਼ ਪਿਤਾ ਸਾਹਿਬੇ- ਏ-ਕਮਾਲ ਸੰਤ ਸਿਪਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਓ ਨੇ ਦੁਨੀਆਂ ਦਾ ਵਿੱਲਖਣ ਤੇ ਨਿਰਾਲਾ ਪੰਥ “ਖਾਲਸਾ ਪੰਥ”ਸਜਾਇਆ ਜਿਸ ਦਾ 325ਵਾਂ ਸਾਜਨਾ ਦਿਵਸ ਦੁਨੀਆਂ ਭਰ ਵਿੱਚ ਸਿੱਖ ਸੰਗਤਾਂ ਬਹੁਤ ਹੀ ਸ਼ਾਨੋ -ਸ਼ੌਕਤ ਨਾਲ ਮਨਾ ਰਹੀਆਂ ਹਨ ਤੇ ਇਸ ਮਹਾਨ ਦਿਵਸ ਨੂੰ ਸਮਰਪਿਤ ਇਟਲੀ ਦੀ ਧਰਤੀ ਉਪੱਰ 13 ਅਪ੍ਰੈਲ ਦਿਨ ਸ਼ਨੀਵਾਰ ਨੂੰ 5 ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ
ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ,ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸੰਨਜੋਵਾਨੀ ਕਰੋਚੇ (ਕਰੇਮੋਨਾ),ਗੁਰਦੁਆਰਾ ਸਾਹਿਬ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ, ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ(ਵਿਚੈਂਸਾ)ਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਫਿਊਰੇਨਸੋਲਾ (ਪਿਚੈਂਸਾ)ਵਿਖੇ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾ ਰਹੀਆਂ ਹਨ ਜਿਹਨਾਂ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਤੇ ਕੀਰਤਨੀਏ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਉਣਗੇ ਜਿਹਨਾਂ ਵਿੱਚ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ,ਗਿਆਨੀ ਰਾਵਲ ਸਿੰਘ ਬੂਲੋਵਾਲ ਤੇ ਇੰਡਲੈਂਡ ਦੀ ਧਰਤੀ ਤੋਂ ਭਾਈ ਕੁਲਵੰਤ ਸਿੰਘ ਦਾ ਜੱਥਾ ਵੱਖ-ਵੱਖ ਨਗਰ ਕੀਰਤਨਾਂ ਵਿੱਚ ਸੰਗਤਾਂ ਨੂੰ ਇਲਾਹੀ ਬਾਣੀ ਦਾ ਗੁਣਗਾਣ ਕਰਵਾਉਣਗੇ।
Author: Gurbhej Singh Anandpuri
ਮੁੱਖ ਸੰਪਾਦਕ