ਪੀਏਮੌਂਤੇ. 26 ਅਪ੍ਰੈਲ ( ਦਲਵੀਰ ਸਿੰਘ ਕੈਂਥ )-ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਤੇਕੁਰੋਨੇ(ਆਲੇਸਾਂਦਿਰੀਆ)ਸੂਬਾ ਪੀਏਮੌਂਤੇ ਦੀਆਂ ਸਮੂਹ ਸੰਗਤਾਂ ਵੱਲੋਂ ਤੋਰਤੋਂਨਾ ਸ਼ਹਿਰ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪੰਜ ਨਿਸ਼ਾਨਚੀ ਸਿੰਘ ਪੰਜ ਸਿੰਘ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਸਮਾਪਤ ਪਿਆਸੇ ਦੇ ਵਿੱਚ ਸਮਾਪਤੀ ਕੀਤੀ ਗਈ
ਪੰਥ ਦੇ ਮਹਾਨ ਢਾਡੀ ਭਾਈ ਦਲਵਿੰਦਰ ਸਿੰਘ ਵੱਲੋਂ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ ਅਤੇ ਵੱਖ-ਵੱਖ ਤਰਹਾਂ ਦੇ ਲੰਗਰਾਂ ਦੇ ਸਟਾਰ ਲਗਾਏ ਤੇ ਗਏ ਕਲਤੂਰਾ ਸਿੱਖ ਵੱਲੂ ਫਰੀ ਕਿਤਾਬਾਂ ਵੰਡੀਆਂ ਗਈਆਂ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੱਲੋਂ ਵੀ ਕੀਰਤਨ ਰਾਹੀਂ ਹਾਜ਼ਰੀ ਭਰੇਗੀ। ਅਤੇ ਗਤਕਾ ਅਕੈਡਮੀਆਂ ਵੱਲੋਂ ਗਤਕੇ ਦੇ ਜ਼ੋਰ ਦਿਖਾਏ ਗਏ ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੇ ਵੀ ਉੱਥੇ ਤੇ ਸੰਗਤਾਂ ਨੇ ਹਾਜ਼ਰੀ ਭਰੀ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸਟਾਲ ਲਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਗਿਆ।ਇਸ ਨਗਰ ਕੀਰਤਨ ਵਿੱਚ ਇਲਾਕੇ ਦੇ 3 ਮੁੱਖ ਸ਼ਹਿਰ ਪੋਂਤੇਕੁਰੋਨੇ,ਤੋਰਤੋਨਾ ਤੇ ਵੋਗੇਰਾ ਤੋਂ ਮੇਅਰਾਂ ਨੇ ਵਿਸ਼ੇਸ਼ ਹਾਜ਼ਰੀ ਭਰਕੇ ਗੁਰੂ ਸਾਹਿਬ ਦੀਆਂ ਖ਼ੁਸ਼ੀ ਪ੍ਰਾਪਤ ਕੀਤੀਆ
Author: Gurbhej Singh Anandpuri
ਮੁੱਖ ਸੰਪਾਦਕ