ਖਾਲੜਾ 29 ਅਪ੍ਰੈਲ ( ਤਾਜੀਮਨੂਰ ਕੌਰ ) ਪੰਜਾਬ ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਅਲੱਗ ਅਲੱਗ ਲੋਕ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਨ। ਉਥੇ ਮਾਝੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਜਿੱਥੇ ਪਿਛਲੇ ਦਿਨਾਂ ਤੋਂ ਕੁਝ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਖੜਿਆਂ ਕੀਤਾ ਉੱਥੇ ਮੌਜੂਦਾ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਜੋ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਖੜੇ ਹੋਏ ਹਨ, ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜ਼ੀਰਾ, ਬੀਜੇਪੀ ਵਲੋਂ ਮਨਜੀਤ ਸਿੰਘ ਮੰਨਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰਪਾਲ ਸਿੰਘ ਬਲੇਹਰ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।ਉਥੇ ਨਾਲ ਹੀ ਕੁਝ ਹੋਰ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਅਤੇ ਪਿਛਲੇ ਦਿਨਾਂ ਤੋਂ ਐਨ.ਐਸ.ਏ. ਦੇ ਅਧੀਨ ਪੰਜਾਬ ਤੋਂ ਬਾਹਰ ਜੇਲ ਦੇ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਭਾਈ ਅੰਮ੍ਰਿਤਪਾਲ ਸਿੰਘ ਵੀ ਇਸ ਅਖਾੜੇ ਦੇ ਵਿੱਚ ਉੱਤਰ ਆਏ ਤੇ ਹੁਣ ਤਕਰੀਬਨ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਵੀ ਹਲਕਾ ਖਡੂਰ ਸਾਹਿਬ ਤੋਂ ਇਸ ਮੈਦਾਨ ਦੇ ਵਿੱਚ ਨਿਤਰੇ ਹਨ ।ਉਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਮੌਕਾ ਨਜਾਕਤ ਨੂੰ ਦੇਖਦਿਆਂ ਅਤੇ ਵਿਦੇਸ਼ਾਂ ਵਿੱਚੋਂ ਜੋਰ ਪੈਣ ਕਰਕੇ ਆਪਣਾ ਉਮੀਦਵਾਰ ਹਰਪਾਲ ਸਿੰਘ ਬਲੇਹਰ ਪਿੱਛੇ ਕਰ ਲਿਆ ਹੈ। ਜਿਸ ਕਰਕੇ ਦੁਨੀਆਂ ਭਰ ਦੇ ਵਿੱਚ ਰਹਿੰਦੇ ਸਿੱਖਾਂ ਦਾ ਧਿਆਨ ਜਾਂ ਮੌਜੂਦਾ ਵੋਟਰਾਂ ਦਾ ਧਿਆਨ ਇਸ ਲੋਕ ਸਭਾ ਸੀਟ ਦੇ ਵੱਲ ਹੋ ਗਿਆ ਹੈ। ਕੱਲ ਜਿੱਥੇ ਸਰਦਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਇੱਕ ਚੈਨਲ ਉੱਤੇ ਦਿੱਤੇ ਗਈ ਇੰਟਰਵਿਊ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਆਪਣੇ ਸੰਘਰਸ਼ਮਾਈ ਜੀਵਨ ਦੌਰਾਨ ਹੋਏ ਜੁਲਮ ਜੇਲ੍ ਕੱਟਨੀ ਜਾਂ ਹੋਰ ਜੋ ਉਹਨਾਂ ਨੇ ਤਸੀਹੇ ਤਸ਼ਦਦ ਝੱਲੇ ਹਨ ਉਹ ਸਭ ਕੁਸ਼ ਪੰਥ ਦੀ ਕਚਹਿਰੀ ਵਿੱਚ ਰੱਖਿਆ , ਉਥੇ ਨਾਲ ਹੀ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਕੇਵਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹੀ ਅੱਗੇ ਆਏ ਹਨ, ਤੇ ਉਹਨਾਂ ਦੀ ਜਥੇਬੰਦੀ ਸਿੱਖੀ ਪ੍ਰਚਾਰ ਵਿੱਚ ਹੀ ਹਿੱਸਾ ਪਾਵੇਗੀ । ਇਹ ਸਭ ਕੁਝ ਤੋਂ ਬਾਅਦ ਦੇਖਿਆ ਜਾਵੇ ਤਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੱਥੇ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਪੰਥਕ ਅਖਵਾ ਰਹੇ ਹਨ ਉਥੇ ਫਿਰ ਵਲਟੋਹਾ ਵੀ ਪੰਥਕ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰੇ ਹਨ । ਹੁਣ ਦੇਖਣਾ ਇਹ ਹੈ ਕਿ ਮਾਝੇ ਦੇ ਵੋਟਰਾਂ ਵਲੋਂ ਆਉਣ ਵਾਲੇ ਦਿਨਾਂ ਚ ਕਿਸ ਦੇ ਸਿਰ ਦੇ ਉੱਤੇ ਇਹ ਤਾਜ ਸਜਾਇਆ ਜਾਂਦਾ ਹੈ।ਚਰਚਾਵਾਂ ਬਹੂਤ ਚੱਲ ਰਹੀਆਂ ਹਨ ਧਿਆਨ ਸਾਰਿਆਂ ਦਾ ਇਸ ਹਲਕਾ ਖਡੂਰ ਸਾਹਿਬ ਦੀ ਸੀਟ ਦੇ ਵੱਲ ਹੀ ਹੋ ਗਿਆ ਹੈ ਨੌਜਵਾਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਾਰੇ ਲੀਡਰਾਂ ਦੇ ਵਾਸਤੇ ਹੀ ਇਹ ਸੀਟ ਵਕਾਰ ਬਣੀ ਹੋਈ ਹੈ ਚੋਣ ਮੈਦਾਨ ਭੱਖ ਗਿਆ ਹੈ ।
Author: Gurbhej Singh Anandpuri
ਮੁੱਖ ਸੰਪਾਦਕ