ਰੋਮ(ਕੈਂਥ)ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਰੀ ਜਿੰਦਗੀ ਸਮਰਪਿਤ ਕਰਨ ਵਾਲੇ ਸ਼ਰਧਾ ਤੇ ਸਿੱਖੀ ਦੇ ਮੁਜੱਸਮੇ ,ਮਹਾਨ ਸਮਾਜ ਸੁਧਾਰਕ,ਰਾਜਨੀਤਿਕ,ਤੇ ਧਾਰਮਿਕ ਆਗੂ,ਸਾਬਕਾ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਬ੍ਰਹਮਲੀਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜਿਹਨਾਂ ਦੀ 74ਵੇਂ ਬਰਸੀ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ਵਿੱਚ ਮਨਾਈ ਜਾ ਰਹੀ ਹੈ ਤੇ ਇਸ ਸੰਬਧੀ ਇਟਲੀ ਵਿੱਚ ਵੀ ਸੰਗਤਾਂ ਵੱਲੋਂ ਅਨੇਕਾਂ ਸਮਾਗਮ ਸੰਤਾਂ ਦੀ ਬਰਸੀ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ ਜਿਸ ਤਹਿਤ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ)ਲਾਤੀਨਾ)ਵਿਖੇ ਵੀ ਬ੍ਰਹਮਲੀਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ 74ਵੀਂ ਬਰਸੀ ਨੂੰ ਸਮਰਪਿਤ ਸਮਾਗਮ 9 ਜੂਨ ਦਿਨ ਐਤਵਾਰ 2024 ਨੂੰ ਕਰਵਾਇਆ ਜਾ ਰਿਹਾ ਹੈ।ਇਟਾਲੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਬੀਬੀ ਇੰਦਰਜੀਤ ਕੌਰ ਢਿੱਲੋਂ ਮੁੱਖ ਸੇਵਾਦਾਰ,ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ ਤੇ ਸੰਗਤਾਂ ਨੇ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਤੇ ਸੰਗਤਾਂ ਦੇ ਭਲੇ ਲਈ ਅਨੇਕਾਂ ਕਾਰਜਾਂ ਨੂੰ ਅੰਜਾਮ ਦਿੱਤਾ,ਸਕੂਲ,ਕਾਲਜ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕਰਵਾਈ।ਉਹਨਾਂ ਦਾ ਸਾਰਾ ਜੀਵਨ ਸੰਗਤਾਂ ਲਈ ਪ੍ਰੇਰਨਾ ਸ੍ਰੋਤ ਹੈ।9 ਜੂਨ ਨੂੰ ਹੋ ਰਹੇ ਬਰਸੀ ਸਮਾਗਮ ਦੇ ਦੀਵਾਨਾਂ ਤੋਂ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਜੀ ਜੀਵਨ ਫਲਸਫ਼ੇ ਤੋਂ ਵਿਸਥਾਰ ਪੂਰਵਕ ਜਾਣੂ ਕਰਵਾਉਣਗੇ।
Author: Gurbhej Singh Anandpuri
ਮੁੱਖ ਸੰਪਾਦਕ