ਹੁਸ਼ਿਆਰਪੁਰ 31 ਅਗਸਤ ( ਗੁਰਪ੍ਰੀਤ ਸਿੰਘ ਚੋਹਕਾ ) ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਜੋਨ ਹੁਸ਼ਿਆਰਪੁਰ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤ ਸਾਹਿਬਾਨ ਦੀ ਬਾਣੀ ਨੂੰ ਸਮਰਪਿਤ 16 ਰੋਜ਼ਾ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਦਸਵਾਂ ਗੁਰਮਤਿ ਸਮਾਗਮ ਭਗਤ ਧੰਨਾ ਜੀ ਨੂੰ ਸਮਰਪਿਤ ਗੁਰਦੁਆਰਾ ਸੰਤ ਲਾਲ ਸਿੰਘ ਡੀ ਸੀ ਰੋਡ, ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਭਾਈ ਹਰਜਿੰਦਰ ਸਿੰਘ ਅਸਲਾਮਾਬਾਦ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ। ਇਸ ਮੌਕੇ ਭਾਈ ਨਰਿੰਦਰ ਸਿੰਘ ਮਹਿਤਾ ਸਾਬਕਾ ਵਿਦਿਆਰਥੀ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਭਗਤ ਧੰਨਾ ਜੀ ਦੀ ਜੀਵਨ ਅਤੇ ਵਿਚਾਰਧਾਰਾ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਧੰਨਾ ਜੀ ਨੇ ਜਿਨਾਂ ਭਗਤਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਸਿਮਰਨ ਕੀਤਾ ਤੇ ਰੱਬ ਦੀ ਨੇੜਤਾ ਹਾਸਿਲ ਕੀਤੀ। ਉਨ੍ਹਾਂ ਸਾਰੇ ਭਗਤ ਸਾਹਿਬਾਨਾਂ ਨੇ ਪੱਥਰਾਂ ਦੀ ਪੂਜਾ ਕਰਨ ਤੋਂ ਰੋਕਿਆ ਫਿਰ ਅਖੌਤੀ ਲੋਕਾਂ ਵੱਲੋਂ ਪ੍ਰਚਾਰੇ ਜਾਂਦੇ ਕਿ ਭਗਤ ਧੰਨਾ ਜੀ ਨੇ ਰੱਬ ਦੀ ਪ੍ਰਾਪਤੀ ਪੱਥਰ ਦੀ ਪੂਜਾ ਕਰਕੇ ਕੀਤੀ ਹੈ, ਗਲਤ ਸਾਬਤ ਹੋ ਜਾਂਦਾ। ਭਗਤ ਧੰਨਾ ਜੀ ਇਕ ਪਰਮਾਤਮਾ ਤੇ ਵਿਸ਼ਵਾਸ ਕਰਦੇ ਸਨ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਕਰਵਾਇਆ ਜਾਂਦਾ ਦੋ- ਸਾਲਾਂ ਪੱਤਰ ਵਿਹਾਰ ਕੋਰਸ ਬਹੁਤ ਸਾਰੇ ਵੀਰਾਂ ਅਤੇ ਭੈਣਾਂ ਨੇ ਸ਼ੁਰੂ ਕੀਤਾ ਅਤੇ ਜੋਨ ਹੁਸ਼ਿਆਰਪੁਰ ਵੱਲੋਂ ਉਹਨਾਂ ਨੂੰ ਕੋਰਸ ਦੀਆਂ ਕਿਤਾਬਾਂ ਦੀ ਸੇਵਾ ਕੀਤੀ ਗਈ । ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਨਛੱਤਰ ਸਿੰਘ ਬ੍ਰਹਮਜੀਤ ਨੇ ਬਾਖੂਬੀ ਨਿਭਾਈ। ਇਸ ਮੌਕੇ ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜੋਨ ਹੁਸ਼ਿਆਰਪੁਰ, ਗੁਰਚਰਨ ਸਿੰਘ ਜਿੰਦ ਡਿਪਟੀ ਆਰਗੇਨਾਈਜ਼ਰ, ਲਾਲ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਅਜੈਪਾਲ ਸਿੰਘ, ਗੁਰਦੇਵ ਸਿੰਘ, ਬਾਬਾ ਕਰਤਾਰ ਸਿੰਘ, ਨਰਿੰਦਰ ਸਿੰਘ, ਬਲਜੀਤ ਸਿੰਘ, ਪਰਗਟ ਸਿੰਘ ਅਤੇ ਪਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ।
Author: Gurbhej Singh Anandpuri
ਮੁੱਖ ਸੰਪਾਦਕ