ਜਰਮਨੀ 13 ਸਤੰਬਰ ( ਨਜਰਾਨਾ ਟੀ ਵੀ ਡਾੱਟ ਕਾਮ ਨਿਊਕਲੀਅਰ ) ਗਲੋਬਲ ਸਿੱਖ ਕੌਂਸਲ ਵਲੋਂ 15 ਸਤੰਬਰ, ਦਿਨ ਐਤਵਾਰ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀਆਂ ਯੋਜਨਾਵਾਂ ਅਤੇ ਲਾਗੂ ਕਰਨ ਨੂੰ ਲੈਕੇ ਬਹੁਤ ਵੱਡੇ ਪੱਧਰ ਤੇ ਆਨਲਾਈਨ ਸਮਿਟ ਸੈਮੀਨਾਰ ਹੋ ਰਿਹਾ ਹੈ। ਇਸ ਸੈਮੀਨਾਰ ਵਿੱਚ ਪੰਥ ਦੀਆਂ ਉਹ ਉਘੀਆਂ ਸ਼ਖਸ਼ੀਅਤਾਂ ਹਾਜਰ ਹੋ ਰਹੀਆਂ ਹਨ, ਜੋ ਸ਼ੁਰੂ ਤੋਂ ਲੈਕੇ ਅੱਜ ਤੱਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਡੱਟ ਕੇ ਖੜੇ ਹਨ।
ਇਨ੍ਹਾਂ ਸ਼ਖਸ਼ੀਅਤਾਂ ਵਿੱਚ ਜਥੇਦਾਰ ਸੁਖਦੇਵ ਸਿੰਘ ਭੌਰ, ਬੀਬੀ ਜਗੀਰ ਕੌਰ, ਬੀਬੀ ਕਿਰਨਜੋਤ ਕੌਰ, ਗਿਆਨੀ ਕੇਵਲ ਸਿੰਘ ਜੀ, ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ, ਗਿਆਨੀ ਅੰਮ੍ਰਿਤਪਾਲ ਸਿੰਘ, ਭੈਣ ਕੁਲਦੀਪ ਕੌਰ, ਸ੍ਰ. ਅਤਿੰਦਰਪਾਲ ਸਿੰਘ ਜੀ ਮੁੱਖ ਮਹਿਮਾਨ ਅਤੇ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋ ਰਹੇ ਹਨ।
ਕੈਲੰਡਰ ਮਾਹਿਰਾਂ ਵਿੱਚ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਇਰਵਿਨਪ੍ਰੀਤ ਸਿੰਘ, ਸ੍ਰ. ਕਿਰਪਾਲ ਸਿੰਘ ਬਠਿੰਡਾ, ਡਾਕਟਰ ਸਰਬਜੀਤ ਸਿੰਘ, ਸ੍ਰ. ਹਰਿੰਦਰ ਸਿੰਘ ਜੀ ਆ ਰਹੇ ਹਨ।
ਜੀਐਸਸੀ ਦੇ ਪ੍ਰਧਾਨ ਸ੍ ਅੰਮ੍ਰਿਤਪਾਲ ਸਿੰਘ ਸਚਦੇਵਾ, ਯੂ.ਕੇ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੈਮੀਨਾਰ ਵਿਚ ਹੁੰਮ ਹੁੰਮਾ ਕੇ ਸ਼ਾਮਲ ਹੋਵੋ ਅਤੇ ਅਸੀਂ ਆਪਣੀ ਭਵਿੱਖ ਦੀ ਪੀੜ੍ਹੀ ਲਈ ਮਿਲਕੇ ਆਪਣੇ ਇਤਿਹਾਸਕ ਦਿਹਾੜਿਆਂ ਦੀਆਂ ਸਦਾ ਸਥਿਰ ਤਾਰੀਖਾਂ ਮਿੱਥੀਏ।
ਇਸ ਸੈਮੀਨਾਰ ਦੀ ਜੂਮ ਆਈ.ਡੀ. 678 794 1794
ਪਾਸਵਰਡ: GSCKSKK
Author: Gurbhej Singh Anandpuri
ਮੁੱਖ ਸੰਪਾਦਕ