66 Views
ਆਖਨ 21 ਅਕਤੂਬਰ (ਜਗਦੀਸ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆਂ ਦੇਣ ਲਈ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੀ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ।ਜਿਸ ਵਿਚ 58 ਬੱੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ।ਬੱੱਚਿਆਂ ਨੂੰ ਤਬਲਾ ਅਤੇ ਕੀਰਤਨ ਸਿੱਖਾਉਣ ਦੀ ਸੇਵਾਂ ਭਾਈ ਬਲਵਿੰਦਰ ਸਿੰਘ ਨੇ ਨਿਭਾਈ।ਗੁਰਮਤਿ ਦੀਆਂ ਜਮਾਤਾਂ ਅਤੇ ਪੰਜਾਬੀ ਦੀਆਂ ਜਮਾਤਾਂ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆਂ ਨੇ ਨਿਭਾਈ।ਪੰਜਾਬੀ ਨਵੇਂ ਤਰੀਕੇ ਨਾਲ ਪੰਜਾਬੀ ਖੇਡਾਂ ਨਾਲ ਸਿੱਖਾਈ ਗਈ ਬੱਚਿਆਂ ਨੇ ਬਹੁਤ ਉਤਸ਼ਾਹ ਦਿਖਾਇਆ। ਪੰਜਾਬੀ ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਗਏ ਤਿੰਨ ਗਰੁਪਾਂ ਵਿਚ ਗੁਰਮਤਿ ਪ੍ਰੀਖਿਆਂ ਲਈ ਗਈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਪੂਰਨ ਜਾਣਕਾਰੀ ਦਿਤੀ ਗਈ।ਜਿਸ ਵਿਚ ਬੱਚਿਆਂ,ਭੈਣਾਂ ਅਤੇ ਵੀਰਾ ਨੇ ਹਰ ਰੋਜ਼ ਸਵੇਰੇ 1 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਕਲਾਸਾ ਲਗਾਕੇ ਗੁਰਮਤਿ ਅਤੇ ਇਤਿਹਾਸ ਦੀ ਖੋਜ ਭਰਭੂਰ ਜਾਣਕਾਰੀ ਹਾਸਲ ਕੀਤੀ। ਬੱਚਿਆਂ ਦੇ 2 ਗਰੁਪਾਂ (ਕੁੜੀਆ ਤੇ ਮੰੁਡਿਆ) ਦਾ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ।ਦੋਵੇ ਗਰੁਪ ਬਰਾਬਰ ਨੰਬਰ ਲੈਕੇ ਜੈਤੁ ਰਹੇ 4 ਭੈਣਾਂ ਨੇ ਸਹਿਜ ਪਾਠ ਰਖਿਆ ਅਤੇ 2 ਭੈਣਾਂ ਨੇ ਸਹਿਜ ਪਾਠ ਦੇ ਭੋਗ ਪਾਏ।ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਅਤੇ ਕੈਂਪ ਵਿਚ ਹਿਸਾ ਲੈਣ ਵਾਲੇ ਅਤੇ ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ ਅਤੇ ਭੈਣਾਂ ਦਾ ਵੀ 20 ਅਕਤੂਬਰ ਦਿਨ ਐਤਵਾਰ ਨੂੰ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਸਨਮਾਨ ਕੀਤਾ ਗਿਆਂ।ਕਮੇਂਟੀ ਨੇ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰੱਖੀ ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿੱਤੀ। ਸੇਵਾਦਾਰ ਭੈਣਾਂ ਨੇ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ।ਗੁਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ