ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ।
ਬਰੇਸ਼ੀਆ-15 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ )- ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ,,, ਦੁਨੀਆਂ ਦੇ ਵਿਚ ਸਿੱਖ ਧਰਮ ਨੂੰ ਪ੍ਰਗਟ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦਸਿਆ ਕਿ 13 ਨਵੰਬਰ ਨੂੰ ਗੁਰੂ ਘਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਰਖੇ ਗਏ ਜਿਨ੍ਹਾਂ ਦੇ ਭੋਗ 15 ਨਵੰਬਰ ਕਤਕ ਦੀ ਪੂਰਨਮਾਸ਼ੀ ਨੂੰ ਰਾਤ ਨੂੰ ਪਾਏ ਗਏ, ਭੋਗ ਉਪਰੰਤ ਗੁਰੂ ਘਰ ਦੇ ਗ੍ਰੰਥੀ ਭਾਈ ਚੰਚਲ ਸਿੰਘ ਅਤੇ ਜਥੇ ਵਲੋਂ ਕੀਤਾ ਗਿਆ, ਉਪਰੰਤ ਇੰਗਲੈਂਡ ਤੋਂ ਪੁਜੇ ਜਥੇ ਵਲੋਂ ਕੀਰਤਨ ਕੀਤਾ ਗਿਆ, ਗੁਰੂ ਘਰ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ, ਪ੍ਰਬੰਧਕ ਕਮੇਟੀ ਵਲੋਂ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ, ਗੁਰੂ ਘਰ ਵਿਖੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ, ਦੇਰ ਰਾਤ ਤੱਕ ਸੰਗਤਾ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਆਈਆਂ।
ਗੁਰੂ ਘਰ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿਚ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਨਿਸ਼ਾਨ ਸਿੰਘ ਭਦਾਸ, ਕੁਲਵੰਤ ਸਿੰਘ ਬੱਸੀ, ਗੁਰਦੇਵ ਸਿੰਘ ਲਾਲੋਵਾਲ, ਲੱਖਵਿੰਦਰ ਸਿੰਘ ਬਹਿਰਗਾਮੋ, ਅਮਰੀਕ ਸਿੰਘ ਚੋਹਾਨਾਂ ਵਾਲੇ,ਮਹਿੰਦਰ ਸਿੰਘ ਮਾਜਰਾ,ਭੁਪਿੰਦਰ ਸਿੰਘ ਬਿੱਟੂ, ਭਗਵਾਨ ਸਿੰਘ, ਜਸਵਿੰਦਰ ਸਿੰਘ ਬਿੱਲਾ ਨੂਰਪੁਰੀ, ਲਖਵਿੰਦਰ ਸਿੰਘ ਡੋਗਰਾਂਵਾਲ ਅਤੇ ਲੰਗਰ ਦੇ ਸਮੂਹ ਸੇਵਾਦਾਰਾਂ ਵਲੋਂ ਸੇਵਾ ਵਿਚ ਸਹਿਯੋਗ ਦਿੱਤਾ ਗਿਆ, ਸ਼ੁਕਰਵਾਰ ਨੂੰ ਰਖੇ ਹੋਏ ਪਾਠਾਂ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਅਤੇ ਐਤਵਾਰ ਨੂੰ ਵੀ ਗੁਰੂ ਪੁਰਬ ਦੇ ਸੰਬੰਧ ਵਿਚ ਹੀ ਕੀਰਤਨ ਸਮਾਗਮ ਹੋਣਗੇ, ਸੰਗਤਾਂ ਨੂੰ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ।
Author: Gurbhej Singh Anandpuri
ਮੁੱਖ ਸੰਪਾਦਕ