ਯੋਧੇ ਗਏ ਬੀਕਾਨੇਰ ਵੱਲੇ ਸੀਤਲਾ , ਗਾਉੰਦੇ ਜਾਣ ਕਰਤਾਰ ਕਰਤਾਰ “”
ਬਾਬਾ ਮਹਿਤਾਬ ਸਿੰਘ ਮੀਰਾਂਕੋਟ ਬਾਬਾ ਸੁੱਖਾ ਸਿੰਘ ਜੀ ਮਾੜੀਕੰਬੋਕੇ ਦੇ ਰਹਿਣ ਵਾਲੇ ਸੀ। ਬਾਬਾ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਆਪਸ ‘ਚ ਭੂਆ ਤੇ ਮਾਮੇ ਦੇ ਪੁੱਤਰ ਸਨ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਤੇ ਜ਼ੁਲਮ ਤੇ ਮਨਮਾਨੀਆਂ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਲਾਹ ਕੇ ਬਦਲਾ ਲਿਆ। ਆਪ ਜੀ ਸਿੱਖ ਕੌਮ ਦੇ ਬੱਬਰ ਸ਼ੇਰ ਸਨ।17ਵੀਂ ਸਦੀ ‘ਚ ਜਦੋਂ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਕੇ ਸਿੰਘਾਂ ਨੇ ਜੰਗਲਾਂ, ਮਾਰੂਥਲਾਂ, ਬੇਲਿਆਂ ਵਿੱਚ ਜਾ ਟਿਕਾਣਾ ਕੀਤਾ ਸੀ। ਸੰਨ 1740 ਵਿੱਚ ਜ਼ਕਰੀਆ ਖਾਂ ਨੇ ਮੱਸੇ ਰੰਘੜ ਨੂੰ ਜੋ ਪਿੰਡ ਮੰਡਿਆਲੇ ਦਾ ਚੌਧਰੀ ਸੀ, ਵਿਸ਼ੇਸ਼ ਹੁਕਮ ਹਦਾੲਿਤਾਂ, ਤਾਕਤ ਦੇ ਹਰ ਪੱਖੋਂ ਦਰਬਾਰ ਸਾਹਿਬ ਦੀ ਬੇਅੱਦਬੀ ਲੲੀ ਸਪੈਸ਼ਲ ਨਿਯੁਕਤ ਕਰ ਦਿੱਤਾ। ਸੰਨ 1740 ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ’ਤੇ ਮੱਸੇ ਰੰਗੜ ਨੇ ਕਬਜ਼ਾ ਕਰ ਲਿਆ ਤੇ ਅੰਦਰ ਮਨਮਾਨੀਆਂ ਕਰਨ ਲੱਗਾ। ਆਪਣੀ ਹੈਂਕੜ ਅਤੇ ਜ਼ਕਰੀਆ ਖਾਂ ਨੂੰ ਖੁਸ਼ ਕਰਨ ਲਈ ਮੱਸੇ ਨੇ ਦਰਬਾਰ ਸਾਹਿਬ ਵਿਖੇ ਸ਼ਰਾਬ ਅਤੇ ਤੰਬਾਕੂ ਦੇ ਖੁੱਲ੍ਹੇ ਦੌਰ ਚਲਾਏ ਤੇ ਕੰਜਰੀਆਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਮੱਸੇ ਖਿਲਾਫ਼ ਗੁੱਸੇ ਦੀ ਲਹਿਰ ਦੌੜ ਗਈ। ਇਸ ਦਾ ਬਦਲਾ ਲੈਣ ਸ੍ਰ : ਮਹਿਤਾਬ ਸਿੰਘ ਮੀਰਾਂਕੋਟ ਅਤੇ ਸ੍ਰ :ਸੁੱਖਾ ਸਿੰਘ ਮਾੜੀ ਕੰਬੋਕੇ ਨੇ ਨੰਬਰਦਾਰਾਂ ਦੇ ਭੇਸ ਵਿੱਚ ਆ ਕੇ ਮੱਸੇ ਰੰਘੜ ਦਾ ਸਿਰ ਵੱਢਿਆ, ਦਰਬਾਰ ਸਾਹਿਬ ਪਾਪੀਆਂ ਤੋਂ ਅਜ਼ਾਦ ਕਰਵਾਇਆ ਤੇ ਜ਼ਾਲਮ ਦਾ ਸਿਰ ਨੇਜ਼ੇ ਤੇ ਟੰਗ ਕੇ ਤਲਵੰਡੀ ਸਾਬੋ ਹੁੰਦੇ ਹੋਏ ਬੀਕਾਨੇਰ ਤੋਂ ਅਗਾਂਹ ਬੁੱਢੇ ਜੌਹੜ ਦੀ ਧਰਤੀ ਤੇ ਖਾਲਸੇ ਦੇ ਲੱਗੇ ਹੋਏ, ਦਰਬਾਰ,ਖਾਲਸਾਈ ਫੌਜ਼ੀ ਕੈਂਪ ਜਾ ਪੈਰ੍ਹਾ ਚ ਸੁੱਟਿਆ, ਸਾਰੇ ਸਿੰਘਾਂ ਨੇ ਜਿੱਤ ਦੇ ਚੜ੍ਹਦੀਕਲਾ ਦੇ ਜੈਕਾਰੇ ਛੱਡੇ ….ਜ਼ਾਲਮ ਦੇ ਸਿੱਰ ਨਾਲ ਜੁੱਤੀਆਂ ਝਾੜ੍ਹੀਆਂ, ਠੁੱਡੇ ਮਾਰੇ, ਰੋਲਿਆ , ਨੇਜ਼ੇਬਾਜ਼ੀ ਖੇਡੀ ……ਦੱਸ ਦਿੱਤਾ ਤਵਾਰੀਖ਼ੀ ਪੰਨਿਆਂ ਰਾਹੀ ਦੁਨੀਆਂ ਨੂੰ ਖਾਲਸੇ ਨਾ ਵਾਧਾ ਕਰਦਾ, ਨਾ ਜਰਦਾ …
ਦਿਲਬਾਗ ਸਿੰਘ ਬਲ੍ਹੇਰ
Author: Gurbhej Singh Anandpuri
ਮੁੱਖ ਸੰਪਾਦਕ