Home » ਅੰਤਰਰਾਸ਼ਟਰੀ » ਜਰਮਨ ਦੀ ਸਿਆਸਤ ‘ਚ ਦਸਤਾਰਧਾਰੀ ਸਿੱਖ ਗੁਰਦੀਪ ਸਿੰਘ ਰੰਧਾਵਾ ਨੂੰ ਮੈਂਬਰ ਆਫ਼ ਪਾਰਲੀਮੈਂਟ ਦੀ ਚੋਣ ਲੜਨ ਦਾ ਮੌਕਾ ਮਿਲਣਾ ਸਿੱਖਾਂ ਲਈ ਮਾਣ ਵਾਲੀ ਗੱਲ : ਡਾ. ਸੁਰਜੀਤ ਸਿੰਘ ਜਰਮਨੀ

ਜਰਮਨ ਦੀ ਸਿਆਸਤ ‘ਚ ਦਸਤਾਰਧਾਰੀ ਸਿੱਖ ਗੁਰਦੀਪ ਸਿੰਘ ਰੰਧਾਵਾ ਨੂੰ ਮੈਂਬਰ ਆਫ਼ ਪਾਰਲੀਮੈਂਟ ਦੀ ਚੋਣ ਲੜਨ ਦਾ ਮੌਕਾ ਮਿਲਣਾ ਸਿੱਖਾਂ ਲਈ ਮਾਣ ਵਾਲੀ ਗੱਲ : ਡਾ. ਸੁਰਜੀਤ ਸਿੰਘ ਜਰਮਨੀ

66 Views

ਅੰਮ੍ਰਿਤਸਰ, 15 ਜਨਵਰੀ (  ਰਣਜੀਤ ਸਿੰਘ ਖ਼ਾਲਸਾ ) ਲੇਖਕ ਡਾ. ਸੁਰਜੀਤ ਸਿੰਘ ਜਰਮਨੀ ਨੇ ਕਿਹਾ ਕਿ ਸਿੱਖਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਜਰਮਨ ਦੀ ਸਿਆਸਤ ਵਿੱਚ ਇੱਕ ਦਸਤਾਰਧਾਰੀ ਨੂੰ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜਨ ਦਾ ਮੌਕਾ ਮਿਲਿਆ ਹੈ। ਸ੍ਰ. ਗੁਰਦੀਪ ਸਿੰਘ ਰੰਧਾਵਾ ਜੋ ਕਿ 1960 ਵਿੱਚ ਜਨਮੇ ਤੇ ਆਪਣੀ ਮੁਢਲੀ ਪੜਾਈ ਤੋਂ ਲੈ ਕੇ ਅਠਵੀਂ ਤੱਕ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ ਸਕੈਡਰੀ ਤੇ ਸੀਨੀਅਰ ਸਕੈਡਰੀ ਦੀ ਪੜਾਈ ਆਰਮੀ ਸਕੂਲ ਜਬਲਪੁਰ ਤੋਂ ਪ੍ਰਾਪਤ ਕੀਤੀ ਬਾਅਦ ਵਿੱਚ ਬੀ,ਐਸ,ਸੀ ਦੀ ਡਿਗਰੀ ਵੀ ਜਬਲਪੁਰ ਯੁਨੀਵਰਸੀਟੀ ਤੋਂ ਪ੍ਰਾਪਤ ਕਰਕੇ ਪੰਜਾਬ ਵਾਪਿਸ ਆ ਗਏ ਤੇ ਪੰਜਾਬ ਆਉਂਦਿਆ ਭਾਈ ਅਮਰੀਕ ਸਿੰਘ ਜੀ ਨੂੰ ਮਿਲੇ ਤੇ 1978 ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਬਣੇ। ਫੈਡਰੇਸ਼ਨ ਦਾ ਹਿੱਸਾ ਬਣਨ ਤੋਂ ਬਾਅਦ ਫੈਂਡਰੇਸ਼ਨ ਵੱਲੋਂ ਕਰਵਾਏ ਜਾਂਦੇ ਰੋਸ ਮੁਜਾਹਰਿਆਂ ਦਾ ਵਿੱਚ ਹਿੱਸਾ ਲੈਂਦਿਆ। 1983 ਵਿੱਚ ਜਦੋਂ ਏਸ਼ੀਅਨ ਗੇਮਾਂ ਵਿੱਚ ਸਿੱਖਾਂ ਨੂੰ ਹਿੱਸਾ ਨਾ ਲੈ ਦੇਣ ਦੀ ਇਜਾਜਤ ਦੇ ਰੋਸ ਵਜੋਂ ਧਰਨਾ ਪ੍ਰਦਰਸਨ ਕਰਦਿਆਂ ਪੀਪਲੀ (ਹਰਿਆਣਾ) ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕਈ ਦਿਨ ਜੇਲੀ ਡੱਕ ਕੇ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਗਿਆ ਤੇ ਅਖਬਾਰਾਂ ਵਿੱਚ ਖਬਰਾਂ ਛਪਵਾ ਦਿੱਤੀਆਂ ਕਿ ਸੰਤ ਭਿੰਡਰਾਂਵਾਲਿਆਂ ਦੇ ਸਮਰੱਥਕ ਖਤਰਨਾਕ ਹਥਿਆਰਾਂ ਨਾਲ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਬਾਅਦ ਤੀਸਰਾ ਘੱਲੁਘਾਰਾਂ ਵਾਪਰਨ ਤੋਂ ਬਾਅਦ ਆਪਰੇਸ਼ਨ ਵੁੱਡ ਰੋਜ, ਬਲੈਕ ਥੰਡਰ, ਤੇ ਨਵੰਬਰ ਚੁਰਾਸੀ ਵਾਲੀ ਨਸਲਕੁਸੀ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾ ਕੇ ਗੁਰਦੀਪ ਸਿੰਘ ਰੰਧਾਵਾ ਜਰਮਨੀ ਦੀ ਸਰਜਮੀ ਤੇ ਆ ਗਏ। ਇੱਥੇ ਆਉਣ ਤੋਂ ਬਾਅਦ ਵੀ ਸਿੱਖਾਂ ਦੇ ਜੋ ਜਖਮ ਮੌਕੇ ਦੀ ਜਾਲਮ ਸਰਕਾਰ ਨੇ ਜੋ ਸਿੱਖਾਂ ਨੂੰ ਦਿੱਤੇ ਸਨ। ਉਹਨਾਂ ਦੀ ਪੀੜ ਨੂੰ ਮਹਿਸੂਸ ਕਰਦਿਆਂ ਰੰਧਾਵਾ ਜੀ ਨੇ ਸਿੱਖਾਂ ਦੇ ਹੱਕਾਂ ਦੀ ਗੱਲ ਜਰਮਨੀ ਵਿੱਚ ਵੀ ਸ਼ੁਰੂ ਕਰ ਦਿੱਤੀ। ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਡਾ. ਜਗਜੀਤ ਸਿੰਘ ਚੌਹਾਨ ਨੇ ਇਹਨਾਂ ਨੂੰ ਜਰਮਨੀ ਦੀ ਰਹਿਨਲੈਂਡ ਫਾਲਜ਼ ਦਾ ਖਾਲਿਸਤਾਨ ਦੀ ਸਬ ਕਮੇਟੀ ਦਾ ਪ੍ਰਧਾਨ ਬਣਾਇਆ। 1987 ਜਦੋਂ ਡਾ. ਚੌਹਾਨ ਹੁਣਾਂ ਦੀ ਟੀਮ ਨੇ ਖਾਲਿਸਤਾਨ ਨੂੰ ਇੱਕ ਵੱਖਰੇ ਮੁਲਕ ਐਲਾਨ ਕਰ ਦਿੱਤਾ ਤਾਂ ਉਸ ਵੇਲੇ ਗੁਰਦੀਪ ਸਿੰਘ ਰੰਧਾਵਾ ਨੂੰ ਕੋਆਰਡੀਨੇਸ਼ਨ ਮਨਿਸਟਰ ਆਫ ਖਾਲਿਸਤਾਨ ਬਣਾ ਦਿੱਤਾ ਤੇ ਕੁਝ ਸਮੇਂ ਬਾਅਦ ਹੀ ਖਾਲਿਸਤਾਨ ਦਾ ਫੋਰਨ ਮਨਿਸਟਰ ਬਣਾ ਦਿੱਤਾ। ਫਿਰ 1999 ਵਿੱਚ ਮੁੰਬਈ ਵਿਖੇ ਗੁਰਦੀਪ ਸਿੰਘ ਰੰਧਾਵਾ ਨੂੰ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪਰ ਜਰਮਨੀ ਸਰਕਾਰ ਨੇ ਦਬਾਅ ਬਣਾ ਕੇ ਜਲਦ ਹੀ ਰਿਹਾ ਕਰਵਾ ਕੇ ਜਰਮਨੀ ਵਾਪਿਸ ਲੈ ਆਂਦਾ। ਇਥੇ ਆ ਕੇ ਇਹਨਾਂ ਨੇ ਜਰਮਨ ਦੀ ਸਿਆਸਤ ਵਿੱਚ ਹਿੱਸਾ ਲਿਆ ਤੇ 2003 ਤੋਂ ਜਰਮਨ ਦੀ ਰੀੜ ਦੀ ਹੱਡੀ ਕਹੀ ਜਾਣ ਵਾਲੀ ਪਾਰਟੀ ਕ੍ਰਿਸਚਨ ਡੈਮੋਕਰੇਟਿਕ ਯੂਨੀਅਨ ਆਫ ਜਰਮਨੀ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤਾ। ਛੋਟੀਆਂ ਛੋਟੀਆਂ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਸਰਦਾਰ ਰੰਧਾਵਾ ਨੂੰ 2019 ਵਿੱਚ ਪਾਰਟੀ ਦੇ ਥੁਰਿੰਗਨ ਸਟੇਟ ਦੇ ਚੋਟੀ ਦੇ ਲੋਕਾਂ ਵਿੱਚ ਜਾ ਕਹਿ ਲਈਏ ਮੁੱਖ ਪਾਰਟੀ ਡੈਲੀਗੇਟਸ ਵਿੱਚ ਸ਼ਾਮਿਲ ਕਰ ਲਿਆ ਤੇ ਰੰਧਾਵਾ ਜੀ 2019 ਵਿੱਚ ਕੌਂਸਿਲ ਮੈਂਬਰ ਆਮਟ ਵਾਕਸੈਨਬੁਰਗ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੇ ਸਿੱਖ ਤੇ ਪੰਜਾਬੀ ਨੂੰ ਜਰਮਨ ਦੀ ਸਿਆਸਤ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਇਨਸਾਨ ਦਾ ਟਾਈਟਲ ਆਪਣੇ ਨਾਮ ਕੀਤਾ। 2024 ਅਗਸਤ ਵਿੱਚ ਇਸੇ ਪਾਰਟੀ ਨੇ ਇਹਨਾਂ ਨੂੰ ਐਮ ਐਲ ਏ ਦੀ ਇਲੈਕਸ਼ਨ ਲਈ ਲੜਨ ਲਈ ਚੋਣ ਮੈਦਾਨ ਵਿੱਚ ਉਤਾਰਿਆ। ਉਸ ਵੇਲੇ 88 ਮੈਂਬਰਾਂ ਵਿੱਚੋਂ ਇਹਨਾਂ ਦਾ 47 ਨੰਬਰ ਸੀ। ਜੋ ਕਿ ਸਿੱਖਾਂ ਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਰਹੀ। ਕਿਉਂ ਜੁ ਭਾਵੇਂ ਆਉਣ ਵਾਲੇ ਸਮੇਂ ਵਿੱਚ ਕੋਈ ਸਿੱਖ ਜਰਮਨੀ ਦਾ ਚਾਂਸਲਰ ਹੀ ਕਿਉਂ ਨਾ ਬਣ ਜਾਏ ਪਰ ਜੋ ਔਕੜਾਂ ਰੰਧਾਵਾ ਸਾਬ ਨੇ ਝੱਲ ਕੇ ਆਉਣ ਵਾਲੀਆਂ ਪੀੜੀਆਂ ਲਈ ਇਹ ਰਸਤਾ ਖੋਲਿਆ ਹੈ। ਉਸਦੇ ਲਈ ਜਰਮਨ ਵਿੱਚ ਰਹਿੰਦਾ ਹਰੇਕ ਸਿੱਖ ਤੇ ਪੰਜਾਬੀ ਇਹਨਾਂ ਦਾ ਕਰਜ਼ਦਾਰ ਰਹੇਗਾ। ਇਸੇ ਲੜੀ ਵਿੱਚ ਵਾਧਾ ਕਰਦਿਆਂ ਸਰਦਾਰ ਰੰਧਾਵਾ ਹੁਣ ਜਰਮਨੀ ਦੀ ਪਾਰਲੀਮੈਂਟ ਇਲੈਕਸ਼ਨ ਦਾ ਵੀ ਹਿੱਸਾ ਬਣ ਗਏ ਹਨ। ਤੇ 23 ਫਰਵਰੀ ਨੂੰ ਹੋਣ ਜਾ ਰਹੀ ਪਾਰਲੀਮੈਂਟ ਚੋਣਾ ਵਿੱਚ ਇਹਨਾਂ ਦਾ ਨੂੰ 15 ਨੰਬਰ ਮਿਲਿਆ ਸੀ। ਤੇ ਬਾਅਦ ਵਿੱਚ ਬੋਰਡ ਨੇ ਫੈਸਲਾ ਕਰਕੇ ਇਹਨਾਂ ਨੂੰ ਬਾਬੇ ਨਾਨਕ ਜੀ ਦਾ 13 13 ਤੋਲਣ ਵਾਲਾ ਨੰਬਰ 13 ਦੇ ਦਿੱਤਾ ਹੈ। ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਸਿਰਫ ਜਰਮਨੀ ਦੇ ਸਿੱਖਾਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਯੂਰਪ ਦੇ ਸਭ ਤੋਂ ਸ਼ਕਤੀਸ਼ਾਲੀ ਤੇ ਪੂਰੀ ਦੁਨੀਆਂ ਦੀ 3,4 ਇਕਨਾਮੀ ਕਹਾਉਣ ਵਾਲੇ ਇੱਕ ਮੁਲਕ ਵਿੱਚ ਇੱਕ ਸਿੱਖ ਏਨਾ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਮੇਰੇ ਵੱਲੋਂ ਸ. ਗੁਰਦੀਪ ਸਿੰਘ ਰੰਧਾਵਾ ਜੀ ਨੂੰ ਬਹੁਤ ਬਹੁਤ ਵਧਾਈਆਂ। ਹੁਣ ਸਾਡਾ ਸਾਰੇ ਸਿੱਖਾਂ ਤੇ ਪੰਜਾਬੀਆਂ ਦਾ ਫ਼ਰਜ਼ ਬਣਦਾ ਕੇ ਹਰੇਕ ਤਰੀਕੇ ਇਹਨਾਂ ਦਾ ਸਾਥ ਦੇਈਏ ਇਹ ਸਾਥ ਸੋਸ਼ਲ ਮੀਡੀਆ ਪੋਸਟ ਪਾ ਕੇ ਵੀ ਦਿੱਤਾ ਜਾ ਸਕਦਾ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸ ਇਲੈਕਸ਼ਨ ਵਿੱਚ ਸਰਦਾਰ ਰੰਧਾਵਾ ਨੂੰ ਜਿੱਤ ਦਿਵਾਉਣ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE