ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) “ਸ. ਗੋਪਾਲ ਸਿੰਘ ਝਾਂੜੋ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੰਡੀਗੜ੍ਹ ਸਟੇਟ ਦੇ ਲੰਮੇ ਸਮੇ ਤੋ ਨਿਰਸਵਾਰਥ ਤੇ ਇਮਾਨਦਾਰੀ ਨਾਲ ਪ੍ਰਧਾਨਗੀ ਦੀ ਸੇਵਾ ਬਾਖੂਬੀ ਨਿਭਾਉਦੇ ਆ ਰਹੇ ਹਨ, ਉਨ੍ਹਾਂ ਦੇ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਸ. ਗੋਪਾਲ ਸਿੰਘ ਝਾਂੜੋ, ਸ. ਨਿਰਭੈ ਸਿੰਘ ਝਾਂੜੋ ਅਤੇ ਸਮੁੱਚੇ ਸਿੱਧੂ ਪਰਿਵਾਰ ਤੇ ਸੰਬੰਧੀਆਂ ਨੂੰ ਹੀ ਗਹਿਰਾ ਸਦਮਾ ਨਹੀ ਪਹੁੰਚਿਆ, ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਥਕ ਜਥੇਬੰਦੀ ਨੂੰ ਵੀ ਡੂੰਘਾਂ ਦੁੱਖ ਪਹੁੰਚਿਆ ਹੈ । ਕਿਉਂਕਿ ਜੇਕਰ ਸ. ਗੋਪਾਲ ਸਿੰਘ ਝਾਂੜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੰਡੀਗੜ੍ਹ ਸਟੇਟ ਦੀ ਮੁੱਖ ਸੇਵਾ ਨਿਭਾਉਦੇ ਆ ਰਹੇ ਹਨ ਤਾਂ ਇਸ ਵਿਚ ਉਪਰੋਕਤ ਜਾਣ ਵਾਲੀ ਆਤਮਾ ਬੀਬੀ ਅਮਰਜੀਤ ਕੌਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ । ਜਿਨ੍ਹਾਂ ਨੇ ਆਪਣੇ ਸਪੁੱਤਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਆਦੇਸ਼ਾਂ ਉਤੇ ਜਿੰਦਗੀ ਵਿਚ ਚੱਲਣ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ, ਖ਼ਾਲਸਾ ਪੰਥ ਅਤੇ ਲੋਕਾਈ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਲਈ ਪ੍ਰੇਰਣ ਵਿਚ ਨਿੱਘਾ ਯੋਗਦਾਨ ਪਾਇਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਤਾ ਅਮਰਜੀਤ ਕੌਰ ਦੇ ਹੋਏ ਅਕਾਲ ਚਲਾਣੇ ਉਤੇ ਸਮੁੱਚੇ ਸਿੱਧੂ ਪਰਿਵਾਰ ਅਤੇ ਸੰਬੰਧੀਆਂ ਨਾਲ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਦੇ ਇਸ ਪਰਿਵਾਰਿਕ ਵੱਡੇ ਦੁੱਖ ਵਿਚ ਆਤਮਿਕ ਤੌਰ ਤੇ ਸਮੂਲੀਅਤ ਕਰਦੇ ਹੋਏ ਜਿਥੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਪਰਿਵਾਰ ਦੇ ਮੈਬਰਾਂ, ਸੰਬੰਧੀਆਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕੀਤੀ । ਇਸ ਸਮੂਹਿਕ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਹਰਜੀਤ ਸਿੰਘ ਸੰਜੂਮਾ, ਦਰਸਨ ਸਿੰਘ ਮੰਡੇਰ, ਲਖਵੀਰ ਸਿੰਘ ਦਫਤਰ ਸਕੱਤਰ, ਲਲਿਤ ਮੋਹਨ ਸਿੰਘ, ਸਰਬਜੀਤ ਸਿੰਘ ਭਾਟੀਆ, ਬਲਕਾਰ ਸਿੰਘ ਭੁੱਲਰ, ਹਰਜੀਤ ਸਿੰਘ ਚਤਾਮਲਾ, ਰਣਜੀਤ ਸਿੰਘ ਸੰਤੋਖਗੜ੍ਹ, ਦਲਜੀਤ ਸਿੰਘ ਕੁੰਭੜਾ, ਬਲਵਿੰਦਰ ਕੌਰ ਡੇਰਾਬਸੀ, ਬੀਬੀ ਤੇਜ ਕੌਰ, ਲਖਵੀਰ ਸਿੰਘ ਕੋਟਲਾ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ ਆਦਿ ਆਗੂ ਹਾਜਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ