ਹਰਿਆਣਾ ਗੁਰਦੁਆਰਾ ਕਮੇਟੀ ਦੇ ਚਾਲੀ ਵਾਰਡਾਂ ਵਿਚੋਂ 6 ਸੀਟਾਂ ਬਾਦਲਕਿਆਂ ਦੀ ਸ਼ਰਮਨਾਕ ਹਾਰ*ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਖਾਲਸਾ ਪੰਥ ਇਹੀ ਨਤੀਜੇ ਦੁਹਰਾਏਗਾ
*ਜਥੇਦਾਰ ਅਕਾਲ ਤਖਤ ਸਾਹਿਬ ਹੁਕਮਨਾਮੇ ਨੂੰ ਚੈਲਿੰਜ ਕਰਨ ਵਾਲੇ ਸੁਖਬੀਰ ਬਾਦਲ ਤੇ ਉਸਦੇ ਟੋਲੇ ਨੂੰ ਤਨਖਾਹੀਆ ਕਰਾਰ ਦੇਣ
ਜਲੰਧਰ 20 ਜਨਵਰੀ ( ਤਾਜੀਮਨੂਰ ਕੌਰ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਨਤੀਜਿਆਂ ਨਾਲ ਸਿਖ ਸੰਗਤ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਧਰਮ ਵਿਚ ਸਰਕਾਰੀ ਤੇ ਹੁਕਮਨਾਮੇ ਵਿਰੋਧੀ ਤੇ ਬੇਅਦਬੀਆਂ ਵਾਲੀਆਂ ਤਾਕਤਾਂ ਸਿਖ ਪੰਥ ਨੂੰ ਮਨਜੂਰ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦਰਦੀ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੇ ਰਾਹੀਂ ਸ਼ੋਸ਼ਲ ਮੀਡੀਆ ਦੇ ਰਾਹੀ ਕੀਤਾ । ਇਹ ਇਨ੍ਹਾਂ ਪੰਥ ਵਿਰੁਧ ਸਾਜਿਸ਼ ਰਚਣ ਵਾਲੀਆਂ ਸ਼ਕਤੀਆਂ ਲਈ ਸਖਤ ਸੁਨੇਹਾ ਹੈ ਕਿ ਉਹ ਪੰਥ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਦੇਣ। ਗੁਰੂ ਪੰਥ ਦੇ ਪੈਰੋਕਾਰ ਆਪਣੇ ਫੈਸਲੇ ਲੈਣ ਦੇ ਸਮਰਥ ਹਨ ਤੇ ਗੁਰੂ ਪੰਥ ਆਪਣੀ ਖੁਦਮੁਖਤਿਆਰੀ ਕਾਇਮ ਰਖੇਗਾ ਜੋ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਕੇ ਸੌਂਪੀ ਹੈ।
ਹੁਕਮਨਾਮੇ ਵਿਰੋਧੀ ਤੇ ਬੇਅਦਬੀ ਦੇ ਦੋਸ਼ਾਂ ਵਿਚ ਘਿਰੇ ਬਾਦਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮੇ ਦਾ ਝੂਠਾ ਦਾਅਵਾ ਹੈ ਕਿ ਬਾਦਲ ਦਲ ਹਰਿਆਣੇ ਵਿਚ ਵਡੀ ਪਾਰਟੀ ਬਣਿਆ ਹੈ,ਜਦ ਕਿ ਉਨਾਂ ਦਾ ਵਾਜੂਦ 6 ਉਮੀਦਵਾਰਾਂ ਦੀ ਜਿਤ ਤਕ ਸੀਮਤ ਹੈ।ਇਹ ਸ਼ਰਮਨਾਕ ਗਲ ਹੈ ਕਿ ਇਹ ਲੋਕ ਕੂੜ ਤੇ ਝੂਠ ਦੀ ਸਿਆਸਤ ਕਰ ਰਹੇ ਹਨ।ਇਨ੍ਹਾਂ ਦੇ ਹਾਲਾਤ ਇਹ ਹਨ ਜੋ ਹਰਿਆਣਾ ਕਮੇਟੀ ਉਪਰ ਕਾਬਜ ਸਨ,ਅੱਜ ਖਾਲਸਾ ਪੰਥ ਨਾਲ ਧੋਖੇ ਤੇ ਗੁਨਾਹ ਕਰਨ ਕਾਰਣ ਛੇ ਸੀਟਾਂ ਤਕ ਸੀਮਤ ਹੋ ਗਏ।ਨਲਵੀ ,ਝੀਂਡਾ,ਅਜ਼ਦ ਉਮੀਦਵਾਰ ਜੋ ਜਿਤੇ ਹਨ ਉਹ ਵਧਾਈ ਦੇ ਪਾਤਰ ਹਨ ਤੇ ਖਾਲਸਾ ਪੰਥ ਉਨ੍ਹਾਂ ਤੋਂ ਆਸ ਕਰਦਾ ਹੈ ਕਿ ਉਹ ਗੁਰੂ ਦੀ ਗੋਲਕ ਸਿਖੀ ਦੇ ਵਿਕਾਸ , ਸਿਖ ਵਿਦਿਅਕ ਅਸਥਾਨ ਉਸਾਰਨ ਤੇ ਹਸਪਤਾਲਾਂ ਵਿਚ ਲਗਾਉਣ ਤਾਂ ਜੋ ਅਸੀਂ ਸਿਖ ਲੋੜਵੰਦਾਂ ਤੇ ਕਿਰਤੀਆਂ ਦੇ ਸੰਗ ਖਲੌ ਸਕੀਏ।ਸਾਡੇ ਧੀਆਂ ਪੁਤਰ ਆਈਏਐਸ ਕਰਕੇ ਪ੍ਰਸ਼ਾਸਨ ਵਿਚ ਉਚ ਅਹੁਦਿਆਂ ਉਪਰ ਪਹੁੰਚਣ।ਇਸ ਲਈ ਅਜਿਹੇ ਸੈਂਟਰ ਉਸਾਰਨ ਦੀ ਲੋੜ ਹੈ।
ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹ ਫਸੀਲ ਤੋਂ ਹੋਏ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਭਰਤੀ ਕਮੇਟੀ ਦਾ ਕਾਰਜ ਸ਼ੁਰੂ ਕਰਾਉਣ,ਤੇ ਬਾਦਲਕਿਆਂ ਵਲੋ ਭਰਤੀ ਕਮੇਟੀ ਸ਼ੁਰੂ ਕਰਨ ਤੇ ਹੁਕਮਨਾਮੇ ਨੂੰ ਚੈਲਿੰਜ ਕਰਨ ਕਾਰਣ ਸੁਖਬੀਰ ਬਾਦਲ ਸਮੇਤ ਉਸਦੇ ਸੰਗੀਆਂ ਨੂੰ ਤਨਖਾਹੀਆ ਘੋਸ਼ਿਤ ਕਰਨ ਜੋ ਅਕਾਲ ਤਖਤ ਸਾਹਿਬ ਦੀ ਪਰੰਪਰਾ ਹੈ।
Author: Gurbhej Singh Anandpuri
ਮੁੱਖ ਸੰਪਾਦਕ