ਜਦੋਂ ਭੈਣਾਂ ਨੂੰ ਵੀ ਨਾ ਬਖਸ਼ਿਆ..?
ਜਨਵਰੀ 21 – 1992
ਪੁਲਿਸ ਵਲੋਂ ਜਥੇਬੰਦੀ ਕੇਸੀਐਫ ਭਾਊ ਪੰਜਵੜ ਗਰੁੱਪ ਦੇ ਨਾਲ ਸਬੰਧਤ ਖਾੜਕੂ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਹੋਣ ਕਰਕੇ ਬੀਬੀ ਅਮਨਦੀਪ ਕੌਰ ਉੱਤੇ ਤਸ਼ੱਦਦ ਕਰਨ ਮਗਰੋਂ ਕਤਲ ਕਰਨ ਦੀ ਦਰਦਨਾਕ ਕਹਾਣੀ…..
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸ੍ਰੀ ਡੀ ਐਸ ਗਿੱਲ ਨੇ ਇੱਕ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ ਪੁਲਿਸ ਵਲੋਂ ਨਿਰਦੋਸ਼ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਰਿਪੋਰਟ ਵਿੱਚ ਬਠਿੰਡਾ ਪੁਲਿਸ ਵਲੋਂ ਇੱਕ ਪਰਿਵਾਰ ਨੂੰ ਤੰਗ ਕਰਨ ਦੀ ਦਰਦਨਾਕ ਕਹਾਣੀ ਪੇਸ਼ ਕੀਤੀ ਹੈ ਜਿਸ ਵਿੱਚ ਦਸਿਆ ਗਿਆ ਹੈ ਕਿ ਬਠਿੰਡਾ ਪੁਲਿਸ ਤੇ ਕਥਿਤ ਤੌਰ ਤੇ ਇੱਕ ਖਾੜਕੂ ਨੌਜਵਾਨ ਦੀ ਭੈਣ ਨੂੰ ਕਾਲੀਆਂ ਬਿੱਲੀਆਂ ਹੱਥੋਂ ਮਰਵਾ ਦਿੱਤਾ ਗਿਆ ਕਿਉਂਕਿ ਉਸ ਨੇ ਉਕਤ ਸੰਗਠਨ ਦੇ ਦਫਤਰ ਜਾਕੇ ਪੁਲਿਸ ਦੇ ਜ਼ਬਰ ਤੇ ਸਿਤਮ ਦੇ ਖਿਲਾਫ ਆਪਣੇ ਬਿਆਨ ਕਲਮਬੰਦ ਕਰਵਾਏ ਸਨ 21ਵਰਿਆਂ ਦੀ ਨਵ ਵਿਆਹੁਤਾ ਬੀਬੀ ਅਮਨਦੀਪ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਿਰਫ਼ ਇਸ ਲਈ ਰੂਪੋਸ਼ ਸੀ ਕਿਉਂਕਿ ਪੁਲਿਸ ਉਸ ਉਪਰ ਤਸ਼ੱਦਦ ਕਰਕੇ ਮਾਰ ਦੇਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਪੁਲਿਸ ਤੋਂ ਭਾਰੀ ਖਤਰਾ ਹੈ।
ਇਸ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਇਸ ਨਵੀਂ ਵਿਆਹੀ ਲੜਕੀ ਬੀਬੀ ਅਮਨਦੀਪ ਕੌਰ ਨੂੰ 21ਜਨਵਰੀ 1992 ਦੇ ਦਿਨ ਬਠਿੰਡਾ ਪੁਲਿਸ ਦੀਆਂ ਅਖੌਤੀ ਕਾਲੀਆਂ ਬਿੱਲੀਆਂ ਨੇ ਉਸ ਦੇ ਪਿਤਾ ਦੇ ਘਰ ਪਿੱਪਲੀ ਵਿੱਚ ਗੋਲੀ ਮਾਰ ਦਿੱਤੀ ਸੀ ਉਸ ਦਾ ਦੋਸ਼ ਸਿਰਫ ਇਹ ਸੀ ਕਿ ਉਹ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਗਰੁੱਪ ਦੇ ਨਾਲ ਸਬੰਧਤ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਸੀ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਉਸ ਨੂੰ ਬਠਿੰਡਾ ਪੁਲਿਸ ਵਲੋਂ ਬੜੇ ਦਰਦਨਾਕ ਕਸ਼ਟ ਸਹਿਣੇ ਪਏ ਉਸ ਨੂੰ ਪੁਲਿਸ ਨੇ ਕਨੇਡਾ ਤੋਂ ਵਿਆਹੁਣ ਆਏ ਪਤੀ ਜਸਵਿੰਦਰ ਸਿੰਘ ਸਰਾਅ ਅਤੇ ਉਸ ਦੇ ਪਿਤਾ ਨੂੰ ਜਗਵੰਤ ਸਿੰਘ ਨੂੰ ਪੁਲਿਸ ਨੇ ਬਠਿੰਡਾ ਜ਼ਿਲ੍ਹਾ ਦੇ ਵੱਖ ਵੱਖ ਥਾਣਿਆਂ ਅੰਦਰ ਰੱਖ ਕੇ ਬਾਪ ਪਤੀ ਮਾਂ ਭੈਣ ਦੇ ਨਾਲ ਹਰ ਤਰ੍ਹਾਂ ਬੇਇੱਜ਼ਤੀ ਤਸ਼ੱਦਦ ਤੇ ਜਲੀਲ ਕਰਨ ਵਾਲੀਆਂ ਹਰਕਤਾਂ ਦਾ ਸ਼ਿਕਾਰ ਬਣਾਇਆ ਗਿਆ।
ਦੋਸ਼ ਲਾਇਆ ਗਿਆ ਹੈ ਕਿ ਥਾਣਾ ਫੂਲ ਅੰਦਰ ਉਸ ਦੇ ਸਾਹਮਣੇ ਪਿਤਾ ਤੇ ਪਤੀ ਨੂੰ ਪੁਲਿਸ ਨੇ ਨੰਗਾ ਕਰ ਦਿੱਤਾ ਮਗਰੋਂ ਪੁਲਿਸ ਨੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ 24ਘੰਟਿਆਂ ਦੇ ਅੰਦਰ ਅੰਦਰ ਦੇਸ਼ ਛੱਡਣ ਜਾ ਮੌਤ ਦਾ ਸਾਹਮਣਾ ਕਰਨ ਦਾ ਹੁਕਮ ਦਿੱਤਾ ਜਿਸ ਦੇ ਫਲਸਰੂਪ ਉਹ 30ਅਕਤੂਬਰ ਨੂੰ ਭਾਰਤ ਛੱਡ ਗਿਆ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਜਗਵੰਤ ਸਿੰਘ ਦੇ ਮਕਾਨ ਦੀ ਲੁੱਟਮਾਰ ਕੀਤੀ ਅਤੇ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਈ ਤਿੰਨ ਹਫਤਿਆਂ ਦੀ ਨਜਾਇਜ਼ ਬੰਦੀ ਪਿਛੋਂ ਬੀਬੀ ਅਮਨਦੀਪ ਕੌਰ ਰੂਪੋਸ਼ ਹੋ ਗਈ ਉਹ ਮਨੁੱਖੀ ਅਧਿਕਾਰ ਸੰਗਠਨ ਦੇ ਦਫਤਰ ਆਈ ਤੇ ਆਪਣਾ ਬਿਆਨ ਲਿਖਵਾਇਆ ਪਰ ਪੁਲਿਸ ਨੇ ਇੱਕ ਹੋਰ ਚਾਲ ਖੇਡ ਕੇ ਉਸ ਦਾ ਸਾਰਾ ਲੁੱਟਿਆ ਸਮਾਨ ਵਾਪਸ ਕਰ ਦਿੱਤਾ ਤੇ ਭਰੋਸਾ ਦਿੱਤਾ ਕਿ ਉਸ ਨੂੰ ਹੁਣ ਹੋਰ ਤੰਗ ਨਹੀਂ ਕੀਤਾ ਜਾਵੇਗਾ ਪੁਲਿਸ ਦੀ ਭਰੋਸਗੀ ਉਪਰ ਉਹ ਇਤਬਾਰ ਕਰਕੇ ਉਹ ਆਪਣੇ ਬਾਪ ਦੇ ਘਰ ਮੁੜ ਆਈ ਜਦ ਕਿ ਕਥਿਤ ਤੌਰ ਤੇ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਨੇ ਉਸ ਨੂੰ 21ਜਨਵਰੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਸਦਾ ਲਈ ਸ਼ਾਂਤ ਕਰ ਦਿੱਤਾ।
ਸੰਗਠਨ ਨੇ ਇਹ ਸਾਰਾ ਮਾਮਲਾ ਉਸ ਦੇ ਕਤਲ ਤੋਂ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਆਈ ਕਨੇਡਾ ਪਾਰਲੀਮੈਟਰੀਅਨ ਦੀ ਟੀਮ ਨੂੰ ਸੋਪਿਆ ਜਿਸ ਚ ਉਸ ਦਾ ਦਰਜ ਕੀਤਾ ਬਿਆਨ ਸੋਪਿਆ ਸੀ ਜਥੇਬੰਦੀ ਨੇ ਸੰਸਾਰ ਦੀ ਜਨਤਕ ਰਾਏ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਕਨੇਡੀਅਨ ਪਾਰਲੀਮੈਟਰੀਅਨਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਉਤੇ ਦਬਾਅ ਪਾਕੇ ਬੀਬੀ ਅਮਨਦੀਪ ਕੌਰ ਦੇ ਮਾਮਲੇ ਵਿੱਚ ਸਾਰੀ ਪੜਤਾਲ ਕਰਾਏ ਤਾਂ ਜੋ ਸਾਰੀ ਸਚਾਈ ਦੁਨੀਆਂ ਸਾਹਮਣੇ ਆ ਸਕੇ।
– ਗਗਨ ਦੀਪ ਸਿੰਘ (ਬਾਗੀ ਕਲਮ)
Author: Gurbhej Singh Anandpuri
ਮੁੱਖ ਸੰਪਾਦਕ