ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) “ਇੰਡੀਆਂ ਦੇ ਮੁਤੱਸਵੀ ਹੁਕਮਰਾਨ ਸ੍ਰੀ ਨਰਿੰਦਰ ਮੋਦੀ ਵਜੀਰ ਏ ਆਜਮ ਦੀ ਅਗਵਾਈ ਹੇਠ ਮੰਦਭਾਵਨਾ ਭਰੀ ਸਾਜਿਸ ਅਧੀਨ ਕੁਝ ਸਮੇ ਤੋਂ ਬਾਹਰਲੇ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਬਾਹਰ ਵੱਸਣ ਵਾਲੇ ਅਤੇ ਇੰਡੀਆ ਵਿਚ ਵੱਸਣ ਵਾਲੇ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਆ ਰਿਹਾ ਹੈ । ਜਿਸ ਵਿਚ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਵੀ ਰਚੀ ਗਈ ਸੀ । ਬੇਸੱਕ ਅਮਰੀਕਾ ਦੀ ਖੂਫੀਆ ਏਜੰਸੀ ਐਫ.ਬੀ.ਆਈ ਵੱਲੋ ਨਿਭਾਈ ਜਿੰਮੇਵਾਰੀ ਦੀ ਬਦੌਲਤ ਇਹ ਕਤਲ ਹੋਣ ਤੋ ਬਚ ਗਿਆ ਹੈ । ਪਰ ਉਸ ਵਿਚ ਸਾਮਿਲ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਅਮਰੀਕਾ ਦੀ ਏਜੰਸੀ ਐਫ.ਬੀ.ਆਈ ਨੇ ਇਸ ਹੋਈ ਅਸਫ਼ਲ ਸਾਜਿਸ ਦੇ ਦੋਸ਼ੀਆਂ ਦੇ ਨਾਮ ਵੀ ਨਸਰ ਕੀਤੇ ਹਨ ਇਸ ਲਈ ਮਿਸਟਰ ਡੋਨਾਲਡ ਟਰੰਪ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਗੰਭੀਰਤਾ ਭਰੀ ਅਪੀਲ ਹੈ ਕਿ ਉਹ ਸਿੱਖ ਕੌਮ ਦੇ ਇਨ੍ਹਾਂ ਕਾਤਲਾਂ ਵਿਰੁੱਧ ਅਮਰੀਕਨ, ਕੌਮਾਂਤਰੀ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਕਾਰਵਾਈ ਨੂੰ ਅੱਗੇ ਵਧਾਉਦੇ ਹੋਏ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰਕੇ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਪੂਰਨ ਕਰਨ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਡੋਨਾਲਡ ਟਰੰਪ ਪ੍ਰੈਜੀਡੈਟ ਇੰਡੀਆ ਨੂੰ ਆਪਣੇ ਪਾਲਸੀ ਬਿਆਨ ਜਾਰੀ ਕਰਦੇ ਹੋਏ ਦਿੱਤੀ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਇਹ ਕੇਵਲ ਸਿੱਖਾਂ ਦੇ ਹੀ ਕਾਤਲ ਨਹੀ ਹਨ ਬਲਕਿ ਇਨ੍ਹਾਂ ਨੇ ਅਮਰੀਕਾ ਦੀ ਪ੍ਰਭੂਸਤਾ ਅਤੇ ਮੁਨਰੋ ਡਾਕਟਰੀਨ ਦੀ ਵੀ ਘੋਰ ਉਲੰਘਣਾ ਕਰਨ ਦੇ ਨਾਲ-ਨਾਲ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਹੈ । ਕਿਉਂਕਿ ਇਨ੍ਹਾਂ ਨੇ ਇਨ੍ਹਾਂ ਮੁਲਕਾਂ ਵਿਚ ਜਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਗੱਲ ਦੀ ਸੁੰਤਸਟੀ ਹੈ ਕਿ ਫਾਈਵ ਆਈ ਮੁਲਕ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜੀਲੈਡ ਤੇ ਆਸਟ੍ਰੇਲੀਆ ਹਨ ਉਨ੍ਹਾਂ ਨੇ ਇੰਡੀਅਨ ਹੁਕਮਰਾਨਾਂ ਵੱਲੋ ਵੱਡੇ ਪੱਧਰ ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਸਿੱਖਾਂ ਉਤੇ ਹੋ ਰਹੇ ਹਕੂਮਤੀ ਜ਼ਬਰ ਵਿਰੁੱਧ ਪਹਿਲੋ ਹੀ ਲੜੀ ਵਿੱਢੀ ਹੋਈ ਹੈ । ਜਿਸ ਨੂੰ ਟੀਸੀ ਤੇ ਪਹੁੰਚਾਉਦੇ ਹੋਏ ਸਿੱਖਾਂ ਦੇ ਕਾਤਲਾਂ ਨੂੰ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ