Home » ਰਾਸ਼ਟਰੀ » ਡਾ. ਅੰਬੇਦਕਰ ਦਾ ਬੁੱਤ ਤੋੜਨਾ ਅਤੇ ਬਲਾਤਕਾਰੀ ਕਾਤਲ ਸਿਰਸੇਵਾਲੇ ਸਾਧ ਨੂੰ ਪੈਰੋਲ ਦੇਣ ਦੇ ਅਮਲ ਦੀਆਂ ਕੜੀਆ ਜੁੜੀਆ ਹੋਈਆ : ਮਾਨ

ਡਾ. ਅੰਬੇਦਕਰ ਦਾ ਬੁੱਤ ਤੋੜਨਾ ਅਤੇ ਬਲਾਤਕਾਰੀ ਕਾਤਲ ਸਿਰਸੇਵਾਲੇ ਸਾਧ ਨੂੰ ਪੈਰੋਲ ਦੇਣ ਦੇ ਅਮਲ ਦੀਆਂ ਕੜੀਆ ਜੁੜੀਆ ਹੋਈਆ : ਮਾਨ

41 Views

ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ਰਣਜੀਤ ਸਿੰਘ ਖਾਲਸਾ ) “ਇੰਡੀਆਂ ਆਪਣੇ ਆਪ ਨੂੰ ਬਹੁਤ ਵੱਡਾ ਜ਼ਮਹੂਰੀਅਤ ਪਸ਼ੰਦ ਮੁਲਕ ਕਹਾਉਦਾ ਹੈ । ਲੇਕਿਨ ਜੇਕਰ ਇਸਦੀਆਂ ਹਕੂਮਤੀ ਅਮਲਾਂ ਤੇ ਕਾਰਵਾਈਆ ਦੀ ਪੜਚੋਲ ਕੀਤੀ ਜਾਵੇ ਤਾਂ ਜਮਹੂਰੀਅਤ ਘੱਟ ਤੇ ਤਾਨਾਸਾਹੀ ਜਿਆਦਾ ਨਜ਼ਰ ਆਉਦੀ ਹੈ । ਕਿਉਂਕਿ ਇਕ ਪਾਸੇ ਤਾਂ ਹੁਕਮਰਾਨ ਕਹਿੰਦੇ ਹਨ ਕਿ ਇੰਡੀਅਨ ਕਾਨੂੰਨ ਦੀ ਨਜਰ ਵਿਚ ਸਭ ਬਰਾਬਰ ਹਨ ਅਤੇ ਕਾਨੂੰਨ ਕਿਸੇ ਨੂੰ ਕੋਈ ਰਿਆਇਤ ਨਹੀ ਕਰਦਾ । ਪਰ ਜਦੋ ਬੀਜੇਪੀ-ਆਰ.ਐਸ.ਐਸ ਦੇ ਸਿਆਸੀ ਮੁਫਾਦਾਂ ਦੀ ਗੱਲ ਸਾਹਮਣੇ ਆ ਜਾਵੇ ਤਾਂ ਹੋਣ ਵਾਲੇ ਅਮਲਾਂ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਬਲਾਤਕਾਰੀ ਤੇ ਕਤਲ ਦੇ ਦੋਸ਼ਾਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਿਸ ਸਿਰਸੇਵਾਲੇ ਸਾਧ ਉਤੇ ਸੰਗੀਨ ਜੁਰਮ ਹਨ ਉਹ ਜੇਲ੍ਹ ਦੀ ਕਾਲਕੋਠੜੀ ਤੋ ਬਾਹਰ ਆ ਹੀ ਨਹੀ ਸਕਦਾ । ਜਦੋਕਿ 2017 ਤੋਂ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਇਸ ਸਾਧ ਨੂੰ ਹੁਣ ਤੱਕ 12 ਵਾਰ ਲੰਮੀ-ਲੰਮੀ ਪੈਰੋਲ ਦੇਣਾ ਪ੍ਰਤੱਖ ਕਰਦਾ ਹੈ ਕਿ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਨੇ ਜੇਲ੍ਹ ਵਿਚ ਬੰਦੀ ਬਣਾਕੇ ਕਾਨੂੰਨ ਦੀ ਗੱਲ ਵੀ ਕਰ ਦਿੱਤੀ ਹੈ ਅਤੇ ਉਸ ਨੂੰ ਵਾਰ-ਵਾਰ ਆਪਣੇ ਮੁਫਾਦਾਂ ਦੀ ਪੂਰਤੀ ਲਈ ਪੈਰੋਲ ਦੇ ਕੇ ਉਸਦੀ ਨਿਰੰਤਰ ਦੁਰਵਰਤੋ ਵੀ ਕਰਦੇ ਆ ਰਹੇ ਹਨ । ਇਸ ਸਿਰਸੇਵਾਲੇ ਸਾਧ ਨੂੰ ਉਸ ਸਮੇ ਹੀ ਪੈਰੋਲ ਦਿੱਤੀ ਜਾਂਦੀ ਹੈ ਜਦੋ ਚੋਣਾਂ ਦਾ ਮਾਹੌਲ ਹੋਵੇ ਜਾਂ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਵੱਖ-ਵੱਖ ਧਰਮਾਂ, ਕੌਮਾਂ ਵਿਚ ਨਫਰਤ ਪੈਦਾ ਕਰਨੀ ਹੋਵੇ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਸੰਗੀਨ ਜੁਰਮਾਂ ਵਿਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਕਾਤਲ ਤੇ ਬਲਾਤਕਾਰੀ ਸਾਧ ਦੀ ਪੈਰੋਲ ਤੇ ਇੰਡੀਆਂ ਦੀ ਸੁਪਰੀਮ ਕੋਰਟ ਕੋਈ ਅਮਲ ਨਹੀ ਕਰਦੀ । ਬਲਕਿ ਸਿਆਸਤਦਾਨਾਂ ਦੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਭਾਈਵਾਲ ਬਣਕੇ ਖੜ੍ਹੀ ਨਜਰ ਆਉਦੀ ਹੈ । ਇਹ ਗੈਰ ਕਾਨੂੰਨੀ ਵਰਤਾਰਾ ਸਾਬਤ ਕਰਦਾ ਹੈ ਕਿ ਸਿਰਸੇਵਾਲਾ ਸਾਧ, ਹੁਕਮਰਾਨ ਅਤੇ ਸੁਪਰੀਮ ਕੋਰਟ ਸਭ ਇਕੋ ਹਮਾਮ ਵਿਚ ਨੰਗੇ ਖੜ੍ਹੇ ਦਿਖਾਈ ਦੇ ਰਹੇ ਹਨ । ਜਿਸ ਨੂੰ ਕੋਈ ਵੀ ਇਨਸਾਫ ਪਸੰਦ ਅਤੇ ਅਮਨ ਚੈਨ ਚਾਹੁੰਣ ਵਾਲਾ ਵਿਅਕਤੀ ਦਰੁਸਤ ਕਰਾਰ ਨਹੀ ਦੇ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਤੋੜਨ ਦੀ ਦੁੱਖਦਾਇਕ ਕਾਰਵਾਈ ਅਤੇ ਐਨ ਦਿੱਲੀ ਚੋਣਾਂ ਤੋਂ ਪਹਿਲੇ ਆਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਸੰਗੀਨ ਜੁਰਮਾਂ ਦੇ ਬੰਦੀ ਸਿਰਸੇਵਾਲੇ ਸਾਧ ਨੂੰ ਸਭ ਸਹੂਲਤਾਂ ਪ੍ਰਦਾਨ ਕਰਕੇ ਪੈਰੋਲ ਦੇਣ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋ ਦੇ ਮਾਹੌਲ ਨੂੰ ਨਫਰਤ ਭਰਿਆ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਦਾ ਬੁੱਤ ਤੋੜਨਾ ਅਤੇ ਸਿਰਸੇਵਾਲੇ ਸਾਧ ਨੂੰ ਪੈਰੋਲ ਦੇਣਾ ਦੋਵਾਂ ਦੀਆਂ ਸਿਆਸੀ ਕੜੀਆ ਆਪਸ ਵਿਚ ਡੂੰਘੀ ਤਰ੍ਹਾਂ ਜੁੜੀਆ ਹੋਈਆ ਹਨ । ਕਿਉਂਕਿ ਬੇਸੱਕ ਬੀਜੇਪੀ-ਆਰ.ਐਸ.ਐਸ. ਦੇ ਅੰਦਰੂਨੀ ਸੰਬੰਧ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਨਾਲ ਬਹੁਤ ਸੁਖਾਵੇ ਅਤੇ ਮੁਫਾਦਾਂ ਦੀ ਪੂਰਤੀ ਵਾਲੇ ਹਨ । ਪਰ ਬੀਜੇਪੀ-ਆਰ.ਐਸ.ਐਸ ਅੰਦਰੂਨੀ ਸਾਂਝ ਰੱਖਦੇ ਹੋਏ ਵੀ ਉਸੇ ਤਰ੍ਹਾਂ ਦੇ ਅਮਲ ਕਰ ਰਹੀ ਹੈ ਜਿਵੇ ਬਾਦਲ ਦਲੀਆ ਤੇ ਬੀਜੇਪੀ ਦੀ ਲੰਮੇ ਸਮੇ ਤੋ ਡੂੰਘੀ ਸਾਂਝ ਵੀ ਚੱਲਦੀ ਆ ਰਹੀ ਹੈ ਅਤੇ ਉਸ ਨੂੰ ਐਨਾ ਸਿਆਸੀ ਤੌਰ ਤੇ ਮਜਬੂਤ ਵੀ ਨਹੀ ਹੋਣ ਦੇ ਰਹੀ । ਜਿਸ ਨਾਲ ਬੀਜੇਪੀ ਨੂੰ ਕਿਸੇ ਵੱਡੀ ਸਿਆਸੀ ਮੁਸਕਿਲ ਦਾ ਸਾਹਮਣਾ ਕਰਨਾ ਪਵੇ । ਉਸੇ ਤਰ੍ਹਾਂ ਕੇਜਰੀਵਾਲ ਨਾਲ ਸਭ ਮੁਫਾਦਾਂ ਦੀ ਪੂਰਤੀ ਲਈ ਸਾਂਝ ਰੱਖਦੇ ਹੋਏ ਵੀ ਉਸ ਨੂੰ ਦਿੱਲੀ ਵਿਚ ਸਿਆਸੀ ਤੌਰ ਤੇ ਅੱਗੇ ਨਾ ਆਵੇ, ਉਸੇ ਸੋਚ ਨੂੰ ਮੁੱਖ ਰੱਖਕੇ ਪੰਜਾਬ ਵਿਚ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨੂੰ ਤੋੜਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਵਿਰੁੱਧ ਦਿੱਲੀ ਵਿਖੇ ਵੱਡੀ ਗਿਣਤੀ ਦੀ ਦਲਿਤ ਵੋਟ ਨੂੰ ਵਿਰੁੱਧ ਕਰਨ ਲਈ ਹੀ ਇਹ ਬੁੱਤ ਤੋੜਨ ਦੀ ਸਾਜਿਸ ਰਚੀ ਗਈ ਹੈ । ਜਿਸ ਤੋ ਸਮੁੱਚੇ ਦਿੱਲੀ ਨਿਵਾਸੀ ਅਤੇ ਮੁਲਕ ਨਿਵਾਸੀ ਸੁਚੇਤ ਰਹਿਣ ਅਤੇ ਇਨ੍ਹਾਂ ਹਿੰਦੂਤਵ ਹੁਕਮਰਾਨ ਪਾਰਟੀ ਨੂੰ ਤੇ ਫਿਰਕੂਆਂ ਨੂੰ ਆਪਣੇ ਮਨਸੂਬਿਆਂ ਨੂੰ ਪੂਰਨ ਕਰਨ ਵਿਚ ਅਸਫਲ ਕਰਨ ਦੀ ਜਿੰਮੇਵਾਰੀ ਨਿਭਾਉਣ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?