ਭੋਗਪੁਰ 19 ਅਗਸਤ(ਸੁਖਵਿੰਦਰ ਜੰਡੀਰ) ਸਰਕਾਰੀ ਪ੍ਰਾਇਮਰੀ ਸਕੂਲ ਕੰਧਾਲਾ ਗੁਰੂ ਦੇ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਐਕਸ ਸਰਵਿਸਮੈਨ ਵੈਲਫ਼ੇਅਰ ਐਸ਼ੋਸ਼ੇਨ ਭੋਗਪੁਰ ਨੇਕੀ ਦੀ ਦੁਕਾਨ ਸੰਸਥਾ ਕਰਤਾਰਪੁਰ ਪੰਜਾਬੀ ਸੱਬ ਬੱਲ ਅਤੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਸ੍ਰੀ ਸੁਰਜੀਤ ਲਾਲ ਸਹੋਤਾ ਵੱਲੋਂ ਮਾਪਿਆਂ ਅਤੇ ਸੱਜਣਾਂ ਦੀ ਹਾਜਰੀ ਵਿੱਚ ਸਨਮਾਨਤ ਕੀਤਾ ਗਿਆ, ਦੱਸਣਯੋਗ ਹੈ ਕਿ ਸੈਸ਼ਨ 2020- 21 ਦੀ 5 ਵੀਂ ਬੋਰਡ ਦੀ ਪ੍ਰੀਖਿਆ ਵਿੱਚੋਂ ਬਲਾਕ ਭੋਗਪੁਰ ਦੇ ਅਧੀਨ ਪੈਂਦੇ 64 ਸਕੂਲਾਂ ਵਿੱਚੋਂ ਪਹਿਲੀਆਂ 6 ਪੁਜੀਸ਼ਨਾਂ ਤੇ ਰਹੇ, ਵਿਦਿਆਰਥੀਆਂ ਵਿੱਚੋਂ 3 ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੰਧਾਲਾ ਗੁਰੂ ਦੇ ਰਹੇ ਵਿਦਿਆਰਥੀ ਸੋਨੂੰ ਪੁੱਤਰ ਕੁਲਦੀਪ ਨੇ 498 / 500 ਰੀਤੀ ਦੇਵੀ, ਪੁੱਤਰੀ ਰਮੇਸ਼ਵਰ ਪ੍ਰਸਾਦ ਨੇ 497/ 500 ਅਤੇ ਜਸਕੀਰਤ ਪੁੱਤਰ ਦਰਸ਼ਨ ਲਾਲ ਨੇ, 494/500 ਅੰਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਸਨਮਾਨ ਸਮਾਰੋਹ ਵਿੱਚ ਬੋਲਦਿਆਂ ਕੈਪਟਨ ਗੁਰਮੇਲ ਸਿੰਘ ਚੇਅਰਮੈਨ ਐਕਸ ਸਰਵਿਸਮੈਨ ਵੈਲਫ਼ੇਅਰ ਐਸੋਸੀਏਸ਼ਨ ਭੋਗਪੁਰ ਨੇ ਬੱਚਿਆਂ ਨੂੰ ਵੱਧ ਤੋ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਆ, ਇਸ ਤੋਂ ਬਾਦ ਸਕੂਲ ਦੇ ਹੋਰ ਹੋਣਹਾਰ ਬੱਚਿਆਂ ਨੂੰ ਮੈਂਡਲਾਂ , ਪੁਸਤਕਾਂ ਅਤੇ ਸਟੇਸ਼ਨਰੀ ਦੇਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਇਸ ਮੌਕੇ ਤੇ ਮੁਖੀ ਬਲਬੀਰ ਮੰਨਣ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਇਸ ਮੌਕੇ ਤੇ ਮੈਡਮ ਪਰਮਜੀਤ ਕੌਰ, ਮਲਕੀਅਤ ਸਿੰਘ, ਮੈਡਮ ਗੁਰਪ੍ਰੀਤ ਕੌਰ, ਚਰਨਜੀਤ ਸਿੰਘ , ਮੈਡਮ ਜਤਿੰਦਰ ਕੌਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ